ਚੰਡੀਗੜ੍ਹ: ਜੇਕਰ ਤੁਸੀਂ ਵੀ ਐਕਸ਼ਨ ਭਰਪੂਰ ਵੀਡੀਓ ਗੇਮ ਖੇਡਣ ਦੇ ਸ਼ੌਕੀਨ ਹੋ, ਤਾਂ ਸੰਭਲ ਜਾਓ। ਤਾਜ਼ਾ ਖੋਜ 'ਚ ਪਤਾ ਲੱਗਾ ਹੈ ਕਿ ਅਜਿਹੇ ਵੀਡੀਓ ਗੇਮ ਖੇਡਣ ਨਾਲ ਤਣਾਅ, ਸਿਜੋਫ੍ਰੋਨੀਆ ਤੇ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਕੈਨੇਡਾ ਦੀ ਯੂਨੀਵਰਸਿਟੀ ਆਫ਼ ਮੌਨਟ੍ਰੀਅਲ ਦੇ ਖੋਜਕਰਤਾਵਾਂ ਨੇ ਵੇਖਿਆ ਕਿ ਐਕਸ਼ਨ ਨਾਲ ਭਰਪੂਰ ਵੀਡੀਓ ਗੇਮ ਖੇਡਣ ਵਾਲਿਆਂ ਦੇ ਦਿਮਾਗ਼ 'ਚ ਗ੍ਰੇਮੈਟਰ ਦਾ ਪੱਧਰ ਘੱਟ ਹੋ ਜਾਂਦਾ ਹੈ।

Continues below advertisement

ਦਿਮਾਗ਼ ਦੇ ਅਹਿਮ ਹਿੱਸੇ ਹਿੱਪੋਕੈਂਪਸ 'ਚ ਗ੍ਰੇਮੈਟਰ ਦੀ ਮੌਜੂਦਗੀ ਨਾਲ ਚੀਜ਼ਾਂ ਨੂੰ ਯਾਦ ਰੱਖਣ ਤੇ ਸੰਤੁਲਨ ਸਥਾਪਿਤ ਕਰਨ 'ਚ ਮਦਦ ਮਿਲਦੀ ਹੈ। ਗ੍ਰੇਮੈਟਰ ਘੱਟ ਹੋਣ ਨਾਲ ਤਣਾਅ ਤੋਂ ਲੈ ਕੇ ਅਲਜ਼ਾਈਮਰ ਜਿਹੀਆਂ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ।

ਖੋਜਕਰਤਾ ਗ੍ਰੇਮੈਟਰ ਵੈਸਟ ਨੇ ਕਿਹਾ ਕਿ ਵੀਡੀਓ ਗੇਮ ਕਿਸੇ ਵਸਤੂ ਨੂੰ ਵੇਖ ਕੇ ਧਿਆਨ ਕੇਂਦਰਤ ਕਰਨ ਤੇ ਸ਼ਾਰਟ ਟਰਮ ਮੈਮਰੀ ਦੇ ਮਾਮਲੇ 'ਚ ਫਾਇਦੇਮੰਦ ਹੁੰਦਾ ਹੈ ਪਰ ਇਸ ਫਾਇਦੇ ਦੀ ਵੱਡੀ ਕੀਮਤ ਹੋਰ ਗੰਭੀਰ ਬਿਮਾਰੀਆਂ ਦੇ ਰੂਪ 'ਚ ਭਰਨੀ ਪੈ ਸਕਦੀ ਹੈ। ਖੋਜ ਨੂੰ ਵਿਗਿਆਨ ਪੱਤਰਕਾ ਮੌਲੀਕਿਊਲਰ ਸਾਈਕੇਟ੍ਰੀ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।

Continues below advertisement

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904