Tata Sky Binge: ਟਾਟਾ ਸਕਾਈ ਲੀਡਿੰਗ ਡਾਇਰੈਕਟ-ਟੂ-ਹੋਮ (ਡੀਟੀਐਚ) ਕੰਪਨੀ ਤੇ ਟਾਟਾ ਗਰੁੱਪ ਤੇ ਵਾਲਟ ਡਿਜ਼ਨੀ ਕੰਪਨੀ ਦੇ ਇੱਕ ਜੁਆਇੰਟ ਵੈਂਚਰ ਨੇ ਰੀਬ੍ਰਾਂਡਿੰਗ ਉੱਦਮ 'ਚ 18 ਸਾਲਾਂ ਤੱਕ ਚੱਲਣ ਤੋਂ ਬਾਅਦ 'ਸਕਾਈ' ਨੂੰ ਆਪਣੇ ਬ੍ਰਾਂਡ ਨਾਂ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਟਾਟਾ ਸਕਾਈ ਨੂੰ ਟਾਟਾ ਪਲੇਅ ਦੇ ਨਾਂ ਨਾਲ ਜਾਣਿਆ ਜਾਵੇਗਾ। ਟਾਟਾ ਸਕਾਈ, ਜੋ 19 ਮਿਲੀਅਨ ਤੋਂ ਵੱਧ ਐਕਟਿਵ ਯੂਜਰਾਂ ਦਾ ਦਾਅਵਾ ਕਰਦੀ ਹੈ, ਕੰਪਨੀ ਨੂੰ ਲੱਗਦਾ ਹੈ ਕਿ ਉਸ ਦੇ ਬਿਜਨੈਸ ਇੰਟਰੈੱਸਟ ਸਿਰਫ਼ ਡੀਟੀਐਚ ਸਰਵਿਸ ਤੋਂ ਅੱਗੇ ਵੱਧ ਗਏ ਹਨ ਤੇ ਹੁਣ ਇਸ 'ਚ ਫਾਈਬਰ-ਟੂ-ਹੋਮ ਬ੍ਰਾਡਬੈਂਡ ਤੇ ਬਿੰਜ ਸ਼ਾਮਲ ਹਨ, ਜੋ 14 ਓਟੀਟੀ ਸੇਵਾਵਾਂ ਪ੍ਰਦਾਨ ਕਰਦਾ ਹੈ।

ਟਾਟਾ ਪਲੇਅ ਦੇ ਐਮਡੀ ਤੇ ਸੀਈਓ ਹਰਿਤ ਨਾਗਪਾਲ ਦੇ ਅਨੁਸਾਰ, "ਅਸੀਂ ਇੱਕ ਡੀਟੀਐਚ ਕੰਪਨੀ ਵਜੋਂ ਸ਼ੁਰੂਆਤ ਕੀਤੀ ਸੀ, ਪਰ ਹੁਣ ਅਸੀਂ ਕੰਟੈਂਟ ਡਿਸਟ੍ਰੀਬਿਊਸ਼ਨ ਕੰਪਨੀ ਬਣ ਗਏ ਹਾਂ। ਹਾਲਾਂਕਿ ਗਾਹਕਾਂ ਦੇ ਇਕ ਛੋਟੇ ਬੇਸ ਦੀਆਂ ਲੋੜਾਂ ਬਦਲ ਰਹੀਆਂ ਸਨ ਤੇ ਉਹ ਓਟੀਟੀ ਪਲੇਟਫ਼ਾਰਮ 'ਤੇ ਕੰਟੈਂਟ ਦੀ ਵਰਤੋਂ ਕਰ ਰਹੇ ਸਨ, ਅਸੀਂ ਇਕ ਮੰਚ ਬਣਾਉਣਾ ਚਾਹੁੰਦੇ ਸੀ ਅਤੇ ਉਨ੍ਹਾਂ ਨੂੰ ਇੱਕ ਯੂਨੀਫਾਇਡ ਐਕਸਪੀਰੀਐਂਸ ਪ੍ਰਦਾਨ ਕਰਨਾ ਚਾਹੁੰਦੇ ਸਨ। ਇਸ ਲਈ ਅਸੀਂ ਬਿੰਜ ਲਾਂਚ ਕੀਤਾ। ਅਸੀਂ ਇੱਕ ਬ੍ਰਾਡਬੈਂਸ ਬਿਜਨੈੱਸ ਵੀ ਪੇਸ਼ ਕਰਦੇ ਹਾਂ।"

ਸੀਈਓ ਨੇ ਕਿਹਾ ਕਿ ਡੀਟੀਐਚ ਉਨ੍ਹਾਂ ਦਾ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਤੇ ਸੱਭ ਤੋਂ ਵੱਡਾ ਕਾਰੋਬਾਰ ਬਣਿਆ ਰਹੇਗਾ, ਉੱਥੇ ਹੀ ਓਟੀਟੀ ਵੀ ਵੱਡਾ ਹੋਣ ਵਾਲਾ ਹੈ ਤੇ ਇਸ ਤਰ੍ਹਾਂ ਇਹ ਇਕ ਬ੍ਰਾਂਡ ਪਛਾਣ ਦਾ ਸਮਾਂ ਹੈ, ਜੋ ਡੀਟੀਐਚ ਬਿਜਨੈੱਸ ਤੋਂ ਪਰੇ ਹੈ।

ਟਾਟਾ ਸੰਨਜ਼ ਅਤੇ ਰੂਪਰਟ ਮਰਡੋਕ ਦੀ ਮਲਕੀਅਤ ਵਾਲੇ 21ਵੀਂ ਸੈਂਚੁਰੀ ਫੌਕਸ ਦੇ ਵਿਚਕਾਰ ਇਕ 80:20 ਸਾਂਝੇ ਉੱਦਮ ਵਜੋਂ ਲਾਂਚ ਕੀਤੇ ਜਾਣ ਤੋਂ ਬਾਅਦ ਟਾਟਾ ਸਕਾਈ ਨੇ 2004 ਵਿੱਚ ਕੰਮ ਸ਼ੁਰੂ ਕੀਤਾ। ਇਸ ਤੋਂ ਬਾਅਦ ਫ਼ੋਕਸ ਅਤੇ ਟਾਟਾ ਗਰੁੱਪ ਨੇ ਟੀਐਸ ਇਨਵੈਸਟਮੈਂਟਸ ਬਣਾਈ, ਜਿਸ ਨੇ ਟਾਟਾ ਸਕਾਈ 'ਚ 20% ਹਿੱਸੇਦਾਰੀ ਹਾਸਲ ਕੀਤੀ। ਇਸ ਨੇ ਫ਼ੋਕਸ ਨੂੰ 9.8% ਦੀ ਵਾਧੂ ਅਸਿੱਧੇ ਹਿੱਸੇਦਾਰੀ ਦਿੱਤੀ। ਬਾਅਦ 'ਚ ਜਦੋਂ ਮਰਡੋਕ ਨੇ ਫੌਕਸ ਦੇ ਮਨੋਰੰਜਨ ਕਾਰੋਬਾਰ ਨੂੰ ਵਾਲਟ ਡਿਜ਼ਨੀ ਕੰਪਨੀ ਨੂੰ ਵੇਚ ਦਿੱਤਾ ਤਾਂ ਟਾਟਾ ਸਕਾਈ ਵਿੱਚ ਹਿੱਸੇਦਾਰੀ ਵੀ ਮਿਕੀ ਮਾਊਸ ਕੰਪਨੀ ਨੂੰ ਟਰਾਂਸਫ਼ਰ ਕਰ ਦਿੱਤਾ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904