How to reduce AC electricity consumption: ਪੂਰੇ ਦੇਸ਼ ਨੂੰ ਗਰਮੀ ਨੇ ਅਪਰੈਲ ਮਹੀਨੇ ਹੀ ਜਕੜ ਲਿਆ ਹੈ। ਹੁਣ ਮਈ ਵਿੱਚ ਗਰਮੀ ਹੋਰ ਵੀ ਵੱਟ ਕੱਢੇਗੀ। ਬੇਸ਼ੱਕ ਲੋਕ ਏਸੀ ਚਲਾ ਕੇ ਗਰਮੀ ਨੂੰ ਮਾਤ ਦੇ ਰਹੇ ਹਨ ਪਰ ਬਿਜਲੀ ਦੇ ਬਿੱਲਾਂ ਬਾਰੇ ਸੋਚ ਕੇ ਸਭ ਨੂੰ ਪਸੀਨੇ ਆ ਰਹੇ ਹਨ। ਬੇਸ਼ੱਕ ਏਸੀ ਪੱਖਿਆਂ ਤੇ ਕੂਲਰ ਨਾਲੋਂ ਜ਼ਿਆਦਾ ਬਿਜਲੀ ਖਾਂਦੇ ਹਨ ਪਰ ਕੁਝ ਟ੍ਰਿਕ ਵਰਤ ਕੇ ਅਸੀਂ ਬਿਜਲੀ ਬਿੱਲ ਘਟਾ ਸਕਦੇ ਹਾਂ।
ਏਸੀ ਚਲਾਉਣ ਦਾ ਸਹੀ ਤਰੀਕਾਆਮ ਤੌਰ ਉਪਰ ਜਦੋਂ ਗਰਮੀ ਵਧਦੀ ਹੈ ਤਾਂ ਜ਼ਿਆਦਾਤਰ ਲੋਕ AC ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਘਟਾ ਦਿੰਦੇ ਹਨ। ਜੇਕਰ ਬਾਹਰ ਤਾਪਮਾਨ 40-42 ਡਿਗਰੀ ਸੈਲਸੀਅਸ ਹੈ ਤਾਂ ਕਮਰੇ ਦਾ ਤਾਪਮਾਨ 18 ਡਿਗਰੀ ਸੈਲਸੀਅਸ ਕਰਨ ਲਈ ਏਸੀ ਨੂੰ ਲੰਬਾ ਸਮਾਂ ਚੱਲਣਾ ਪਵੇਗਾ। ਇਸ ਲਈ 18 ਡਿਗਰੀ ਸੈਲਸੀਅਸ 'ਤੇ AC ਚਲਾਉਣ ਨਾਲ ਬਿਜਲੀ ਦੀ ਜ਼ਿਆਦਾ ਖਪਤ ਹੋਏਗੀ ਤੇ ਜ਼ਿਆਦਾ ਬਿੱਲ ਆਏਗਾ। ਮਾਹਿਰਾਂ ਮੁਤਾਬਕ ਬਿਜਲੀ ਦੀ ਖਪਤ ਨੂੰ ਘੱਟ ਕਰਨ ਲਈ AC ਨੂੰ 24 ਡਿਗਰੀ ਸੈਲਸੀਅਸ 'ਤੇ ਚਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ।
ਬਿਜਲੀ ਦੀ ਖਪਤ 18 ਫੀਸਦੀ ਤੱਕ ਘਟਾਈ ਜਾ ਸਕਦੀਭਾਰਤ ਸਰਕਾਰ ਦਾ ਬਿਜਲੀ ਵਿਭਾਗ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ ਹੈ। ਸਰਕਾਰ ਵੀ ਬਿਜਲੀ ਦੀ ਕੀਮਤ ਘੱਟ ਕਰਨ ਲਈ ਏਸੀ ਟੈਂਪਰੇਚਰ 24 ਡਿਗਰੀ 'ਤੇ ਸੈੱਟ ਕਰਨ ਦਾ ਸੁਝਾਅ ਦਿੰਦੀ ਹੈ। ਜੇਕਰ ਤੁਸੀਂ ਆਪਣੇ ਏਸੀ ਦਾ ਤਾਪਮਾਨ 24 ਡਿਗਰੀ 'ਤੇ ਰੱਖਦੇ ਹੋ ਤਾਂ ਤੁਸੀਂ ਆਪਣਾ 4000-5000 ਰੁਪਏ ਤੱਕ ਦਾ ਬਿਜਲੀ ਦਾ ਬਿੱਲ ਬਚਾ ਸਕਦੇ ਹੋ। ਏਸੀ ਦਾ ਤਾਪਮਾਨ ਇੱਕ ਡਿਗਰੀ ਵਧਣ ਨਾਲ ਬਿਜਲੀ ਦੀ ਖਪਤ ਛੇ ਫ਼ੀਸਦੀ ਘੱਟ ਜਾਂਦੀ ਹੈ। ਇਸ ਹਿਸਾਬ ਨਾਲ AC ਦਾ ਤਾਪਮਾਨ 24 ਡਿਗਰੀ ਸੈਲਸੀਅਸ ਰੱਖਣ ਨਾਲ ਬਿਜਲੀ ਦੀ ਖਪਤ ਨੂੰ 18 ਫੀਸਦੀ ਤੱਕ ਘੱਟ ਕੀਤਾ ਜਾ ਸਕਦਾ ਹੈ।
ਏਸੀ ਦੀ ਸਰਵਿਸ ਜ਼ਰੂਰੀਬਹੁਤ ਸਾਰੇ ਲੋਕ ਕਈ-ਕਈ ਸਾਲ ਏਸੀ ਦੀ ਸਰਵਿਸ ਨਹੀਂ ਕਰਵਾਉਂਦੇ। ਇਸ ਨਾਲ ਏਸੀ ਦੇ ਅੰਦਰ ਧੂੜ ਜੰਮ ਜਾਂਦੀ ਹੈ ਤੇ ਉਸ ਦੀ ਕੂਲਿੰਗ ਕੈਪਸਟੀ ਘਟ ਜਾਂਦੀ ਹੈ। ਸਰਵਿਸ ਨਾ ਕਰਵਾਉਣ ਕਰਕੇ ਏਸੀ ਨੂੰ ਕੂਲਿੰਗ ਕਰਨ ਲਈ ਲੰਬਾ ਸਮਾਂ ਕਮ ਕਰਨਾ ਪੈਂਦਾ ਹੈ। ਇਸ ਨਾਲ ਬਿਜਲੀ ਦੀ ਖਪਤ ਵਧ ਜਾਂਦੀ ਹੈ ਤੇ ਮੋਟਾ ਬਿਜਲੀ ਬਿੱਲ ਆਉਂਦਾ ਹੈ। ਮਾਹਿਰਾਂ ਮੁਤਾਬਕ ਏਸੀ ਦੀ ਸਰਵਿਸ ਉਪਰ ਸਿਰਫ 500 ਰੁਪਏ ਖਰਚ ਹੁੰਦੇ ਹਨ ਪਰ ਇਸ ਤਰ੍ਹਾਂ ਅਸੀਂ ਇੱਕ ਸੀਜ਼ਨ ਦੌਰਾਨ ਬਿਜਲੀ ਦੇ ਬਿੱਲ ਵਿੱਚ 5000 ਰੁਪਏ ਤੱਕ ਕਟੌਤੀ ਕਰ ਸਕਦੇ ਹਾਂ।
ਸਿਹਤ ਨੂੰ ਹੁੰਦੇ ਨੁਕਸਾਨ ਮਾਹਿਰਾਂ ਅਨੁਸਾਰ ਜੇਕਰ ਤੁਸੀਂ ਆਪਣੇ ਕਮਰੇ ਦਾ ਤਾਪਮਾਨ 24 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਦੇ ਹੋ ਤਾਂ ਇਹ ਸਿਹਤ ਲਈ ਵੀ ਹਾਨੀਕਾਰਕ ਹੈ। ਜਾਣਕਾਰੀ ਮੁਤਾਬਕ ਘੱਟ ਤਾਪਮਾਨ 'ਚ ਸੌਣ ਕਾਰਨ ਸਾਹ ਲੈਣ 'ਚ ਤਕਲੀਫ ਹੋਣਾ ਆਮ ਗੱਲ ਹੈ। ਦਰਅਸਲ, ਤਾਪਮਾਨ ਨੂੰ ਘੱਟ ਰੱਖਣ ਨਾਲ ਏਸੀ ਕਮਰੇ ਦੀ ਸਾਰੀ ਨਮੀ ਨੂੰ ਸੋਖ ਲੈਂਦਾ ਹੈ। ਇਸ ਕਾਰਨ ਚਮੜੀ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਬਾਰਸ਼ ਸ਼ੁਰੂ ਹੋਣ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ 'ਚ ਸਫਾਈ ਦੇ ਨਾਲ-ਨਾਲ ਏਸੀ ਦੇ ਤਾਪਮਾਨ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਮਾਹਿਰ ਹਮੇਸ਼ਾ ਲਗਾਤਾਰ AC ਵਿੱਚ ਨਾ ਰਹਿਣ ਦੀ ਸਲਾਹ ਦਿੰਦੇ ਹਨ ਕਿਉਂਕਿ ਲਗਾਤਾਰ AC ਵਿੱਚ ਰਹਿਣ ਨਾਲ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਕਾਰਨ ਕਈ ਵਾਰ ਇਨਫੈਕਸ਼ਨ ਤੇ ਜ਼ੁਕਾਮ ਹੋਣ ਦੀ ਸੰਭਾਵਨਾ ਰਹਿੰਦੀ ਹੈ।