BSNL Prepaid Plans: ਜ਼ਿਆਦਾਤਰ ਟੈਲੀਕਾਮ ਕੰਪਨੀਆਂ ਨੇ ਆਪਣੇ ਰਿਚਾਰਜ ਪਲਾਨ ਵਿੱਚ ਵਾਧਾ ਕਰ ਦਿੱਤਾ ਹੈ। ਹਾਲਾਂਕਿ ਕਈ ਕੰਪਨੀਆਂ ਵੱਲੋਂ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਲਗਾਤਾਰ ਸਸਤੇ ਪਲਾਨ ਵੀ ਲਾਂਚ ਕਰ ਰਹੀ ਹੈ। ਇਸ ਵਿਚਾਲੇ ਬੀਐੱਸਐਨਐੱਲ ਵੱਲੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਆਪਣੇ ਮੋਬਾਈਲ ਰੀਚਾਰਜ ਪਲਾਨ ਦੀਆਂ ਕੀਮਤਾਂ ਘੱਟ ਰੱਖੇਗੀ। ਪਿਛਲੇ ਕੁਝ ਮਹੀਨਿਆਂ 'ਚ Jio, Airtel ਅਤੇ Vi ਵਰਗੀਆਂ ਕੰਪਨੀਆਂ ਨੇ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ, ਜਿਸ ਕਾਰਨ ਕਈ ਲੋਕ BSNL ਵੱਲ ਰੁਖ ਕਰ ਗਏ ਹਨ।


BSNL ਇੱਕ ਸਰਕਾਰੀ ਕੰਪਨੀ ਹੈ ਅਤੇ ਇਹ ਸਸਤੇ ਪਲਾਨ ਪੇਸ਼ ਕਰਦੀ ਹੈ। ਜਦੋਂ ਕਿ ਦੂਜੀਆਂ ਕੰਪਨੀਆਂ ਵਿੱਚ 84 ਦਿਨਾਂ ਦੇ ਪਲਾਨ ਦੀ ਕੀਮਤ 800-900 ਰੁਪਏ ਹੈ, BSNL ਵਿੱਚ 100 ਦਿਨਾਂ ਤੋਂ ਵੱਧ ਦੀ ਵੈਧਤਾ ਵਾਲੇ ਪਲਾਨ 700 ਰੁਪਏ ਤੋਂ ਘੱਟ ਵਿੱਚ ਉਪਲਬਧ ਹਨ। ਆਓ ਦੇਖਦੇ ਹਾਂ BSNL ਦੇ ਕਿਹੜੇ ਤਿੰਨ ਪਲਾਨ ਸਭ ਤੋਂ ਸਸਤੇ ਹਨ।


Read MOre: Maruti Baleno: ਮਾਰੂਤੀ ਬਲੇਨੋ ਕਾਰ ਨੂੰ ਸਿਰਫ 6 ਲੱਖ 'ਚ ਲੈ ਜਾਓ ਘਰ, 30km ਮਾਈਲੇਜ ਸਣੇ ਜਾਣੋ ਧਮਾਕੇਦਾਰ ਫੀਚਰਸ



BSNL 699 ਰੁਪਏ ਦਾ ਪਲਾਨ


BSNL ਦਾ 699 ਰੁਪਏ ਵਾਲਾ ਪਲਾਨ ਬਹੁਤ ਵਧੀਆ ਹੈ ਕਿਉਂਕਿ ਇਸਦੀ ਵੈਧਤਾ 130 ਦਿਨ ਹੈ, ਯਾਨੀ ਚਾਰ ਮਹੀਨਿਆਂ ਤੋਂ ਵੱਧ! ਇਸ ਪਲਾਨ ਵਿੱਚ ਤੁਹਾਨੂੰ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਮਿਲੇਗੀ, ਭਾਵੇਂ ਤੁਸੀਂ ਕਿਤੇ ਵੀ ਹੋਵੋ। ਇਸ ਤੋਂ ਇਲਾਵਾ, ਤੁਹਾਨੂੰ ਪ੍ਰਤੀ ਦਿਨ 100 ਮੁਫ਼ਤ SMS ਅਤੇ 512MB ਡਾਟਾ ਵੀ ਮਿਲੇਗਾ, ਜੇਕਰ ਤੁਹਾਡੇ ਕੋਲ ਡਾਟਾ ਖਤਮ ਹੋ ਜਾਂਦਾ ਹੈ, ਤਾਂ ਤੁਸੀਂ 40kbps ਦੀ ਧੀਮੀ ਰਫਤਾਰ ਨਾਲ ਅਸੀਮਤ ਡੇਟਾ ਦੀ ਵਰਤੋਂ ਕਰ ਸਕਦੇ ਹੋ।


BSNL 666 ਰੁਪਏ ਦਾ ਪਲਾਨ


ਇੱਕ ਹੋਰ ਵਧੀਆ ਵਿਕਲਪ BSNL ਦਾ 666 ਰੁਪਏ ਵਾਲਾ ਪਲਾਨ ਹੈ। ਇਸ ਪਲਾਨ ਦੀ ਵੈਧਤਾ 105 ਦਿਨਾਂ ਦੀ ਹੈ। ਇਸ 'ਚ ਤੁਹਾਨੂੰ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਅਤੇ ਮੁਫਤ ਰਾਸ਼ਟਰੀ ਰੋਮਿੰਗ ਵੀ ਮਿਲੇਗੀ। ਇਸ ਤੋਂ ਇਲਾਵਾ ਤੁਹਾਨੂੰ ਰੋਜ਼ਾਨਾ 2GB ਡਾਟਾ ਅਤੇ 100 ਮੁਫ਼ਤ SMS ਵੀ ਮਿਲਣਗੇ।


BSNL ਦਾ 397 ਰੁਪਏ ਦਾ ਪਲਾਨ


ਆਖਰੀ ਵਿਕਲਪ BSNL ਦਾ 397 ਰੁਪਏ ਵਾਲਾ ਪਲਾਨ ਹੈ। ਇਸ ਪਲਾਨ ਦੀ ਵੈਧਤਾ ਵੱਧ ਤੋਂ ਵੱਧ, ਪੂਰੇ 150 ਦਿਨਾਂ ਦੀ ਹੈ। ਪਹਿਲੇ 30 ਦਿਨਾਂ ਲਈ, ਤੁਹਾਨੂੰ ਕਿਸੇ ਵੀ ਨੈੱਟਵਰਕ 'ਤੇ ਅਸੀਮਤ ਕਾਲਿੰਗ ਅਤੇ ਮੁਫਤ ਰਾਸ਼ਟਰੀ ਰੋਮਿੰਗ ਮਿਲੇਗੀ। ਇਸ ਤੋਂ ਇਲਾਵਾ ਪਹਿਲੇ ਮਹੀਨੇ 'ਚ ਤੁਹਾਨੂੰ ਰੋਜ਼ਾਨਾ 2GB ਹਾਈ-ਸਪੀਡ ਡਾਟਾ ਅਤੇ 100 ਮੁਫ਼ਤ SMS ਵੀ ਮਿਲਣਗੇ।