BSNL Users: ਜੇਕਰ ਤੁਸੀਂ ਵੀ BSNL ਸਿਮ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦਰਅਸਲ, ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦੁਆਰ 3G ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜੀ ਹਾਂ, ਇਹ ਸੇਵਾ ਬਿਹਾਰ ਦੇ ਮੋਤੀਹਾਰੀ, ਕਟਿਹਾਰ, ਖਗੜੀਆ ਅਤੇ ਮੁੰਗੇਰ ਵਰਗੇ ਜ਼ਿਲ੍ਹਿਆਂ ਵਿੱਚ ਬੰਦ ਕਰ ਦਿੱਤੀ ਗਈ ਸੀ, ਜਦੋਂ ਕਿ ਹੁਣ ਪਟਨਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਵੀ 3G ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।


4G ਨੈੱਟਵਰਕ ਹੋ ਚੁੱਕਿਆ ਤਿਆਰ 


ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਬਿਹਾਰ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਨਾਲ ਇੰਟਰਨੈੱਟ ਰਾਹੀਂ ਗੱਲ ਕਰਨਾ ਚਾਹੁੰਦੇ ਹੋ, ਤਾਂ ਇਹ ਸੰਭਵ ਨਹੀਂ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਤੱਕ ਸਿਰਫ਼ ਕਾਲਾਂ ਅਤੇ SMS ਹੀ ਪਹੁੰਚ ਸਕਣਗੇ ਪਰ ਇੰਟਰਨੈੱਟ 'ਤੇ ਗੱਲਬਾਤ ਸੰਭਵ ਨਹੀਂ ਹੋਵੇਗੀ।


ਦੱਸ ਦੇਈਏ ਕਿ ਪੰਜਾਬ ਵਿੱਚ ਜ਼ਿਆਦਾਤਰ ਲੋਕ ਬਿਹਾਰ ਤੋਂ ਕੰਮ ਲਈ ਆਏ ਹਨ, ਅਜਿਹੀ ਸਥਿਤੀ ਵਿੱਚ ਜੇਕਰ ਉਹ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹਨ ਤਾਂ ਮੁਸੀਬਤ ਹੋ ਸਕਦੀ ਹੈ।


BSNL ਦੇ ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਗਾਹਕਾਂ 'ਤੇ ਪਵੇਗਾ ਜੋ ਅਜੇ ਵੀ 3G ਸਿਮ ਦੀ ਵਰਤੋਂ ਕਰ ਰਹੇ ਹਨ। ਸੇਵਾ ਬੰਦ ਹੋਣ ਤੋਂ ਬਾਅਦ, ਇਹ ਗਾਹਕ ਸਿਰਫ਼ ਕਾਲ ਅਤੇ SMS ਕਰ ਸਕਣਗੇ, ਪਰ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਬਿਹਾਰ ਵਿੱਚ 4G ਨੈੱਟਵਰਕ ਤਿਆਰ ਕਰ ਲਿਆ ਗਿਆ ਹੈ ਅਤੇ 3G ਸੇਵਾਵਾਂ ਬੰਦ ਕਰਨ ਦਾ ਫੈਸਲਾ ਇਸੇ ਆਧਾਰ 'ਤੇ ਲਿਆ ਗਿਆ ਹੈ।




Read MOre: iPhone Real or Fake: ਆਈਫੋਨ ਅਸਲੀ ਜਾਂ ਨਕਲੀ? ਪਤਾ ਲਗਾਉਣ ਲਈ ਅਪਣਾਓ ਇਹ ਆਸਾਨ ਤਰੀਕਾ; ਨਹੀਂ ਹੋਏਗਾ ਧੋਖਾ...

Read MOre: Car AC Impact Mileage: ਕਾਰ 'ਚ ਲਗਾਤਾਰ AC ਚਲਾਉਣ ਨਾਲ ਘੱਟ ਜਾਂਦੀ ਮਾਈਲੇਜ, ਜਾਣੋ ਕਿੰਨਾ ਪੈਂਦਾ ਅਸਰ ?


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।