Apple Removes 14 Malicious Apps: ਐਪਲ ਨੇ ਆਈਫੋਨ ਉਪਭੋਗਤਾਵਾਂ ਲਈ ਇੱਕ ਵੱਡਾ ਸੁਰੱਖਿਆ ਅਲਰਟ ਜਾਰੀ ਕੀਤਾ ਹੈ। ਐਪਲ ਨੇ ਐਪ ਸਟੋਰ ਤੋਂ 14 ਅਜਿਹੀਆਂ ਐਪਾਂ ਨੂੰ ਹਟਾ ਦਿੱਤਾ ਹੈ ਜੋ ਉਪਭੋਗਤਾਵਾਂ ਦੀ ਸੁਰੱਖਿਆ ਲਈ ਖ਼ਤਰਾ ਬਣ ਗਈਆਂ ਸਨ। ਇਨ੍ਹਾਂ ਐਪਸ ਰਾਹੀਂ ਲੋਕਾਂ ਨਾਲ ਨਿਵੇਸ਼ ਦੇ ਨਾਮ 'ਤੇ ਧੋਖਾ ਕੀਤਾ ਜਾ ਰਿਹਾ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਕੁਝ ਐਪਸ ਭਾਰਤ ਵਿੱਚ ਪਹਿਲਾਂ ਹੀ ਬੈਨ ਹਨ।
ਐਪਲ ਨੇ ਅਲਰਟ ਜਾਰੀ ਕੀਤਾ ਹੈ ਕਿ ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤੇ ਇਨ੍ਹਾਂ ਵਿੱਚੋਂ ਕੋਈ ਵੀ ਐਪ ਡਾਊਨਲੋਡ ਕੀਤੀ ਹੈ, ਤਾਂ ਉਨ੍ਹਾਂ ਨੂੰ ਤੁਰੰਤ ਡਿਲੀਟ ਕਰ ਦਿਓ। ਆਪਣੇ ਬੈਂਕ ਖਾਤਿਆਂ ਤੇ ਕ੍ਰਿਪਟੋ ਵਾਲਿਟ ਦੀ ਸੁਰੱਖਿਆ ਦੀ ਵੀ ਜਾਂਚ ਕਰੋ। ਕਿਸੇ ਵੀ ਅਣਜਾਣ ਐਪ ਨੂੰ ਡਾਊਨਲੋਡ ਕਰਨ ਤੋਂ ਪਹਿਲਾਂ, ਇਸ ਦੀ ਵੈਧਤਾ ਤੇ ਸਮੀਖਿਆਵਾਂ ਨੂੰ ਜ਼ਰੂਰ ਪੜ੍ਹੋ।
ਕ੍ਰਿਪਟੋ ਐਪਸ ਦੀ ਆੜ ਵਿੱਚ ਧੋਖਾਧੜੀਇਨ੍ਹਾਂ ਐਪਸ ਰਾਹੀਂ ਉਪਭੋਗਤਾਵਾਂ ਨੂੰ ਉੱਚ ਰਿਟਰਨ ਦਾ ਵਾਅਦਾ ਕਰਕੇ ਕ੍ਰਿਪਟੋ ਵਿੱਚ ਨਿਵੇਸ਼ ਕਰਨ ਲਈ ਲੁਭਾਇਆ ਜਾਂਦਾ ਸੀ। ਜਿਵੇਂ ਹੀ ਲੋਕ ਇਸ ਵਿੱਚ ਪੈਸਾ ਲਾਉਂਦੇ, ਉਨ੍ਹਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਲੀਕ ਹੋਣ ਲੱਗਦੀ ਤੇ ਹੌਲੀ-ਹੌਲੀ ਪੈਸਾ ਗਾਇਬ ਹੋਣ ਲੱਗਦਾ। ਐਪਲ ਨੇ ਉਪਭੋਗਤਾਵਾਂ ਦੀ ਨਿੱਜਤਾ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਐਪਸ ਨੂੰ ਹਟਾਉਣ ਦਾ ਫੈਸਲਾ ਕੀਤਾ।
ਦੱਖਣੀ ਕੋਰੀਆ ਦੀ ਸਰਕਾਰ ਨੇ ਦਿੱਤੇ ਨਿਰਦੇਸ਼ਐਪਲ ਦਾ ਇਹ ਕਦਮ ਦੱਖਣੀ ਕੋਰੀਆ ਦੇ ਵਿੱਤੀ ਸੇਵਾਵਾਂ ਕਮਿਸ਼ਨ (FSC) ਦੇ ਨਿਰਦੇਸ਼ਾਂ ਤੋਂ ਬਾਅਦ ਆਇਆ ਹੈ। FSC ਨੇ ਹਾਲ ਹੀ ਵਿੱਚ 22 ਅਣਅਧਿਕਾਰਤ ਕ੍ਰਿਪਟੋ ਪਲੇਟਫਾਰਮਾਂ ਵਿਰੁੱਧ ਕਾਰਵਾਈ ਕੀਤੀ ਹੈ, ਜਿਨ੍ਹਾਂ ਵਿੱਚ 17 ਵਿਦੇਸ਼ੀ ਐਕਸਚੇਂਜ ਸ਼ਾਮਲ ਹਨ। ਇਨ੍ਹਾਂ ਐਪਸ ਕੋਲ ਕੋਈ ਕਾਨੂੰਨੀ ਲਾਇਸੈਂਸ ਨਹੀਂ ਸੀ, ਇਸ ਦੇ ਬਾਵਜੂਦ ਇਹ ਗੂਗਲ ਤੇ ਐਪਲ ਸਟੋਰ 'ਤੇ ਉਪਲਬਧ ਸਨ।
ਇਹ ਭਾਰਤ ਵਿੱਚ ਪਹਿਲਾਂ ਹੀ ਪਾਬੰਦੀਸ਼ੁਦਾਦਿਲਚਸਪ ਗੱਲ ਇਹ ਹੈ ਕਿ ਭਾਰਤ ਸਰਕਾਰ ਪਹਿਲਾਂ ਹੀ ਇਨ੍ਹਾਂ ਐਪਸ ਵਿਰੁੱਧ ਕਾਰਵਾਈ ਕਰ ਚੁੱਕੀ ਹੈ। ਭਾਰਤ ਵਿੱਚ Binance, KuCoin, Huobi, Kraken, Bitfinex ਵਰਗੀਆਂ ਕਈ ਐਪਾਂ 'ਤੇ ਪਾਬੰਦੀ ਲਗਾਈ ਗਈ ਹੈ ਤੇ ਹੁਣ ਉਨ੍ਹਾਂ ਨੂੰ ਦੋਵਾਂ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ। FSC ਰਿਪੋਰਟ ਅਨੁਸਾਰ, ਇਹ ਐਪਸ ਨਾ ਸਿਰਫ਼ ਲੋਕਾਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ, ਸਗੋਂ ਨਿਵੇਸ਼ ਕੀਤੇ ਪੈਸੇ ਨੂੰ ਵੀ ਖ਼ਤਰਾ ਸੀ। ਇਨ੍ਹਾਂ ਪਲੇਟਫਾਰਮਾਂ ਨੂੰ ਮਨੀ ਲਾਂਡਰਿੰਗ ਪ੍ਰਬੰਧਨ ਤੇ ਨਿਗਰਾਨੀ ਲਈ ਕੋਈ ਸਰਕਾਰੀ ਪ੍ਰਵਾਨਗੀ ਨਹੀਂ ਮਿਲੀ ਸੀ, ਜਿਸ ਕਾਰਨ ਇਨ੍ਹਾਂ 'ਤੇ ਮਨੀ ਲਾਂਡਰਿੰਗ ਦੇ ਵੀ ਦੋਸ਼ ਲੱਗੇ ਸਨ।
ਹਟਾਏ ਗਏ ਐਪਸ ਦੇ ਨਾਮਐਪਲ ਦੁਆਰਾ ਹਟਾਏ ਗਏ ਐਪਸ ਵਿੱਚ ਵਿਦੇਸ਼ੀ ਕ੍ਰਿਪਟੋ ਐਕਸਚੇਂਜ ਜਿਵੇਂ ਕਿ KuCoin, MEXC, Phemex, BitTrue, BitGloba, CoinW, CoinEX ਸ਼ਾਮਲ ਹਨ। ਗੂਗਲ ਨੇ ਵੀ ਇਨ੍ਹਾਂ ਐਪਸ ਨੂੰ ਆਪਣੇ ਪਲੇ ਸਟੋਰ ਤੋਂ ਪਹਿਲਾਂ ਹੀ ਹਟਾ ਦਿੱਤਾ ਹੈ।