Whatsapp Stop Working on Iphones and Android Phones: ਅੱਜ ਤੋਂ ਕੁਝ ਪੁਰਾਣੇ ਆਈਫੋਨ ਤੇ ਐਂਡਰਾਇਡ ਡਿਵਾਈਸਾਂ 'ਤੇ WhatsApp ਕੰਮ ਨਹੀਂ ਕਰੇਗਾ। ਇਹ ਬਦਲਾਅ ਅੱਜ ਤੋਂ ਲਾਗੂ ਹੋ ਗਿਆ ਹੈ। ਪਹਿਲਾਂ Meta (WhatsApp ਦੀ ਮੂਲ ਕੰਪਨੀ) ਨੇ ਕਿਹਾ ਸੀ ਕਿ ਇਸ ਨੂੰ ਮਈ 2025 ਵਿੱਚ ਲਾਗੂ ਕੀਤਾ ਜਾਵੇਗਾ, ਪਰ ਹੁਣ ਇਹ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਲੱਖਾਂ ਫੋਨਾਂ ਉਪਰ WhatsApp ਚੱਲ਼ਣਾ ਬੰਦ ਹੋ ਗਿਆ ਹੈ।

ਇਹ ਬਦਲਾਅ ਕਿਉਂ ਹੋਇਆ?

ਇਹ Meta ਦੀ ਇੱਕ ਨਿਯਮਤ ਅਪਡੇਟ ਪ੍ਰਕਿਰਿਆ ਹੈ, ਜਿਸ ਤਹਿਤ WhatsApp ਕੁਝ ਸਮੇਂ ਬਾਅਦ ਪੁਰਾਣੇ ਓਪਰੇਟਿੰਗ ਸਿਸਟਮਾਂ 'ਤੇ ਆਪਣੀ ਸਪੋਰਟ ਬੰਦ ਕਰ ਦਿੰਦਾ ਹੈ। ਇਸ ਦਾ ਮੁੱਖ ਉਦੇਸ਼ ਸੁਰੱਖਿਆ ਤੇ ਬਿਹਤਰ ਪ੍ਰਦਰਸ਼ਨ ਨੂੰ ਯਕੀਨੀ ਬਣਾਉਣਾ ਹੈ। WhatsApp ਹੁਣ iOS 15 ਜਾਂ ਪੁਰਾਣੇ ਵਰਜਨ ਓਪਰੇਟਿੰਗ ਸਿਸਟਮਾਂ 'ਤੇ ਨਹੀਂ ਚੱਲੇਗਾ। ਇਸ ਤੋਂ ਇਲਾਵਾ Android 5.0 (Lollipop) ਜਾਂ ਪੁਰਾਣੇ ਵਰਜਨ ਨੂੰ ਵੀ ਸਪੋਰਟ ਬੰਦ ਹੋ ਗਿਆ ਹੈ।

ਉਨ੍ਹਾਂ ਫੋਨਾਂ ਦੀ ਲਿਸਟ ਜਿਨ੍ਹਾਂ ਨੂੰ ਹੁਣ WhatsApp ਸਪੋਰਟ ਨਹੀਂ ਕਰੇਗਾ

iPhone 5s

iPhone 6

iPhone 6 Plus

iPhone 6s

iPhone 6s Plus

iPhone SE (1st Gen)

Samsung Galaxy S4

Samsung Galaxy Note 3

Sony Xperia Z1

LG G2

Huawei Ascend P6

Moto G (1st Gen)

Motorola Razr HD

Moto E (2014)

ਜੇਕਰ ਤੁਹਾਡਾ ਫੋਨ ਇਸ ਸੂਚੀ ਵਿੱਚ ਤਾਂ ਕੀ ਕਰੋ?

ਪਹਿਲਾਂ ਜਾਂਚ ਕਰੋ ਕਿ ਤੁਹਾਡਾ ਫੋਨ ਕਿਹੜਾ ਸਾਫਟਵੇਅਰ ਚਲਾ ਰਿਹਾ ਹੈ। ਜੇਕਰ ਤੁਸੀਂ iOS 15.1 ਜਾਂ Android 5.1 ਤੋਂ ਉੱਪਰ ਵਾਲੇ ਵਰਜਨ 'ਤੇ ਹੋ ਤਾਂ WhatsApp ਚੱਲਦਾ ਰਹੇਗਾ। ਜੇਕਰ ਫੋਨ ਨੂੰ ਅਪਡੇਟ ਨਹੀਂ ਕੀਤਾ ਜਾ ਸਕਦਾ ਤਾਂ ਨਵਾਂ ਫੋਨ ਖਰੀਦਣ ਤੋਂ ਪਹਿਲਾਂ WhatsApp ਡੇਟਾ ਦਾ ਬੈਕਅੱਪ ਲੈ ਲਓ।

ਪੁਰਾਣੇ iOS ਤੇ Android ਵਰਜਨਾਂ ਨੂੰ ਹੁਣ ਸੁਰੱਖਿਆ ਅਪਡੇਟਸ ਨਹੀਂ ਮਿਲ ਰਹੇ, ਜਿਸ ਨਾਲ ਡੇਟਾ ਹੈਕਿੰਗ ਤੇ ਹੋਰ ਸਾਈਬਰ ਖਤਰਿਆਂ ਦਾ ਖ਼ਤਰਾ ਵੱਧ ਜਾਂਦਾ ਹੈ। WhatsApp ਵੱਲੋਂ ਇਹ ਕਦਮ ਉਪਭੋਗਤਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਚੁੱਕਿਆ ਗਿਆ ਹੈ।