ਪ੍ਰਾਈਵੇਟ ਕੰਪਨੀਆਂ ਦੇ ਰੀਚਾਰਜ ਪਲਾਨ ਮਹਿੰਗੇ ਹੋਣ ਤੋਂ ਬਾਅਦ BSNL ਦੀ ਮੰਗ ਵਧ ਗਈ ਹੈ। BSNL ਵਿਚ ਸਵਿੱਚ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਹਰ ਰੋਜ਼ ਟਰੈਂਡ ਚੱਲ ਰਹੇ ਹਨ। ਪੋਰਟਿੰਗ ਲਈ BSNL ਵੱਲੋਂ ਅਧਿਕਾਰਤ ਅਪੀਲ ਵੀ ਕੀਤੀ ਗਈ ਹੈ, ਪਰ ਇੱਥੇ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਡੇ ਖੇਤਰ ਵਿੱਚ BSNL ਦਾ ਨੈੱਟਵਰਕ ਹੈ ਜਾਂ ਨਹੀਂ।


ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਕਿਸੇ ਵੀ ਕੰਪਨੀ ਦਾ ਸਿਮ ਕਾਰਡ ਖਰੀਦਣ ਤੋਂ ਪਹਿਲਾਂ ਯਕੀਨੀ ਤੌਰ 'ਤੇ ਜਾਂਚ ਕਰੋ ਕਿ ਉਸ ਕੰਪਨੀ ਦਾ ਤੁਹਾਡੇ ਖੇਤਰ 'ਚ ਨੈੱਟਵਰਕ ਹੈ ਜਾਂ ਨਹੀਂ, ਹਾਲਾਂਕਿ ਲੋਕਾਂ ਨੂੰ ਇਸ ਦਾ ਤਰੀਕਾ ਨਹੀਂ ਪਤਾ। ਅੱਜ ਦੀ ਰਿਪੋਰਟ ਤੋਂ ਬਾਅਦ ਤੁਹਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਇਸ ਰਿਪੋਰਟ ਵਿੱਚ, ਅਸੀਂ ਤੁਹਾਨੂੰ ਦੱਸਾਂਗੇ ਕਿ ਆਪਣੇ ਖੇਤਰ ਵਿੱਚ ਨੈਟਵਰਕ ਕਵਰੇਜ ਦੀ ਜਾਂਚ ਕਿਵੇਂ ਕਰੀਏ ...


ਕਿਸੇ ਵੀ ਖੇਤਰ ਦੇ ਨੈੱਟਵਰਕ ਕਵਰੇਜ ਦੀ ਜਾਂਚ ਕਰਨ ਲਈ, ਪਹਿਲਾਂ https://www.nperf.com/ 'ਤੇ ਜਾਓ। ਇਸ ਤੋਂ ਬਾਅਦ, ਖੱਬੇ ਪਾਸੇ ਸਰਚ ਬਾਰ ਵਿੱਚ ਇੰਡੀਆ ਐਂਟਰ ਕਰੋ ਅਤੇ ਨਾਲ ਦੇ ਬਾਕਸ ਵਿੱਚ ਉਸ ਕੰਪਨੀ ਨੂੰ ਚੁਣੋ ਜਿਸਦਾ ਨੈੱਟਵਰਕ ਕਵਰੇਜ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ।


ਜੇਕਰ ਤੁਸੀਂ ਸਿਰਫ BSNL ਦੀ ਨੈੱਟਵਰਕ ਕਵਰੇਜ ਚੈੱਕ ਕਰਨਾ ਚਾਹੁੰਦੇ ਹੋ ਤਾਂ  BSNL ਸਵੈ ਸੇਵਾ ਪੋਰਟਲ ਦੀ ਮਦਦ ਨਾਲ ਇੰਝ ਦੇਖੋ 
ਨੈੱਟਵਰਕ ਦੀ ਜਾਂਚ ਕਰਨ ਲਈ, ਤੁਹਾਨੂੰ BSNL ਦੇ ਸਵੈ-ਸੇਵਾ ਪੋਰਟਲ https://selfcare.bsnl.co.in/ 'ਤੇ ਜਾਣਾ ਪਵੇਗਾ। ਹੁਣ ਤੁਹਾਨੂੰ ਨੈੱਟਵਰਕ ਕਵਰੇਜ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਦਾ ਪਿੰਨ ਕੋਡ ਦਰਜ ਕਰਨਾ ਹੋਵੇਗਾ। ਪਿੰਨ ਕੋਡ ਦਰਜ ਕਰਨ ਤੋਂ ਬਾਅਦ, ਤੁਹਾਨੂੰ ਸਬਮਿਟ ਕਰਨਾ ਹੋਵੇਗਾ ਅਤੇ ਫਿਰ ਤੁਹਾਨੂੰ ਡਿਸਪਲੇ ਵਿੱਚ BSNL ਦਾ ਨੈੱਟਵਰਕ ਕਵਰੇਜ ਦਿਖਾਈ ਦੇਵੇਗਾ।


BSNL ਗਾਹਕ ਸੇਵਾ ਤੋਂ ਲਓ ਮਦਦ 
ਜੇਕਰ ਤੁਹਾਨੂੰ ਉੱਪਰ ਦੱਸੇ ਵਿਕਲਪ ਪਸੰਦ ਨਹੀਂ ਹਨ, ਤਾਂ ਤੁਸੀਂ ਆਪਣੇ ਸ਼ਹਿਰ ਅਤੇ ਖੇਤਰ ਜਿੱਥੇ ਤੁਸੀਂ ਰਹਿੰਦੇ ਹੋ, ਵਿੱਚ BSNL ਨੈੱਟਵਰਕ ਦੀ ਜਾਂਚ ਕਰਨ ਲਈ BSNL ਕਸਟਮਰ ਕੇਅਰ (1800-180-1500) ਨੂੰ ਵੀ ਕਾਲ ਕਰ ਸਕਦੇ ਹੋ। ਗਾਹਕ ਸੇਵਾ ਪ੍ਰਤੀਨਿਧੀ ਤੁਹਾਨੂੰ ਨੈੱਟਵਰਕ ਦੀ ਉਪਲਬਧਤਾ ਬਾਰੇ ਪੂਰੀ ਜਾਣਕਾਰੀ ਦੇਣਗੇ।


BSNL ਸਟੋਰ 'ਤੇ ਜਾਓ
ਕਸਟਮਰ ਕੇਅਰ ਨੂੰ ਕਾਲ ਕਰਨ ਤੋਂ ਇਲਾਵਾ, ਤੁਸੀਂ ਆਪਣੇ ਸ਼ਹਿਰ ਅਤੇ ਖੇਤਰ ਵਿੱਚ BSNL ਨੈੱਟਵਰਕ ਅਤੇ ਇਸਦੀ ਕਨੈਕਟੀਵਿਟੀ ਸਮਰੱਥਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਜ਼ਦੀਕੀ BSNL ਸਟੋਰ 'ਤੇ ਵੀ ਜਾ ਸਕਦੇ ਹੋ। ਇਨ੍ਹਾਂ ਤਰੀਕਿਆਂ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਨੂੰ BSNL ਸਿਮ ਲੈਣੀ ਚਾਹੀਦੀ ਹੈ ਜਾਂ ਨਹੀਂ।