WhatsApp 'ਤੇ ਨੰਬਰ ਬਦਲਣਾ ਬਹੁਤ ਆਸਾਨ ਹੋ ਗਿਆ ਹੈ। ਪਹਿਲਾਂ ਜਦੋਂ ਨੰਬਰ ਬਦਲਿਆ ਜਾਂਦਾ ਸੀ ਤਾਂ ਸਭ ਨੂੰ ਇਸ ਦੀ ਜਾਣਕਾਰੀ ਦੇਣੀ ਪੈਂਦੀ ਸੀ ਪਰ ਹੁਣ ਅਜਿਹਾ ਨਹੀਂ ਹੈ। ਹੁਣ ਜੇਕਰ ਤੁਸੀਂ ਪੁਰਾਣੇ ਵਟਸਐਪ ਨੰਬਰ ਨੂੰ ਨਵੇਂ ਨੰਬਰ 'ਤੇ ਬਦਲਦੇ ਹੋ, ਤਾਂ ਇਸਦੀ ਸੂਚਨਾ ਆਪਣੇ ਆਪ ਸਾਰੇ ਸੰਪਰਕਾਂ ਨੂੰ ਭੇਜ ਦਿੱਤੀ ਜਾਂਦੀ ਹੈ। ਨੰਬਰ ਬਦਲਣਾ ਆਸਾਨ ਹੈ ਪਰ ਉਨ੍ਹਾਂ ਫੋਟੋਆਂ, ਵੀਡੀਓ ਅਤੇ ਸੰਦੇਸ਼ਾਂ ਦਾ ਕੀ ਹੋਵੇਗਾ ਜੋ ਪਿਛਲੇ ਵਟਸਐਪ ਨੰਬਰ ਨਾਲ ਜੁੜੇ ਹੋਏ ਹਨ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਟਸਐਪ 'ਚ ਇਕ ਅਜਿਹਾ ਫੀਚਰ ਹੈ ਜਿਸ ਦੀ ਮਦਦ ਨਾਲ ਪੁਰਾਣੇ ਨੰਬਰ ਤੋਂ ਚੈਟ ਆਸਾਨੀ ਨਾਲ ਨਵੇਂ ਨੰਬਰ 'ਤੇ ਟਰਾਂਸਫਰ ਕੀਤੀ ਜਾ ਸਕਦੀ ਹੈ, ਹਾਲਾਂਕਿ ਇਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਜੇਕਰ ਤੁਸੀਂ ਆਪਣਾ ਵਟਸਐਪ ਨੰਬਰ ਬਦਲਦੇ ਹੋ ਅਤੇ ਪੁਰਾਣਾ ਡਾਟਾ ਸੁਰੱਖਿਅਤ ਰੱਖਣਾ ਚਾਹੁੰਦੇ ਹੋ, ਤਾਂ ਇਹ ਰਿਪੋਰਟ ਤੁਹਾਡੇ ਲਈ ਫਾਇਦੇਮੰਦ ਹੈ।


WhatsApp 'ਤੇ ਨੰਬਰ ਕਿਵੇਂ ਬਦਲੀਏ?
ਜੇਕਰ ਤੁਸੀਂ ਫ਼ੋਨ ਨਹੀਂ ਬਦਲ ਰਹੇ ਹੋ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਜੇਕਰ ਤੁਸੀਂ ਨੰਬਰ ਦੇ ਨਾਲ ਮੋਬਾਈਲ ਵੀ ਬਦਲ ਰਹੇ ਹੋ ਤਾਂ ਵਟਸਐਪ 'ਤੇ ਨੰਬਰ ਬਦਲਣ ਤੋਂ ਪਹਿਲਾਂ ਆਪਣੇ ਡੇਟਾ ਦਾ ਲੋਕਲ ਬੈਕਅੱਪ ਜ਼ਰੂਰ ਲਓ।


ਫੋਨ 'ਚ WhatsApp ਖੋਲ੍ਹੋ ਅਤੇ ਸੈਟਿੰਗ 'ਚ ਜਾਓ।
ਹੁਣ "ਅਕਾਊਂਟ" 'ਤੇ ਕਲਿੱਕ ਕਰੋ ਅਤੇ "ਚੇਂਜ ਨੰਬਰ" ਦੇ ਵਿਕਲਪ 'ਤੇ ਕਲਿੱਕ ਕਰੋ।
ਹੁਣ ਸਕ੍ਰੀਨ 'ਤੇ ਦਿੱਤੀ ਗਈ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ। ਇਸ 'ਚ ਮਾਈਗ੍ਰੇਟ ਚੈਟ, ਸੈਟਿੰਗ ਅਤੇ ਡਾਟਾ ਬਾਰੇ ਸਵਾਲ ਪੁੱਛੇ ਜਾਣਗੇ।
ਹੁਣ "Next" 'ਤੇ ਕਲਿੱਕ ਕਰੋ ਅਤੇ ਪੁਰਾਣਾ ਅਤੇ ਨਵਾਂ ਨੰਬਰ ਦਰਜ ਕਰੋ।
ਹੁਣ ਤੁਹਾਨੂੰ ਚੁਣਨਾ ਹੋਵੇਗਾ ਕਿ ਨੰਬਰ ਬਦਲਣ ਦੀ ਸੂਚਨਾ ਤੁਹਾਡੇ ਸਾਰੇ ਸੰਪਰਕਾਂ ਨੂੰ ਭੇਜੀ ਜਾਵੇ ਜਾਂ ਨਹੀਂ।
ਇਸਦੇ ਲਈ, ਤਿੰਨ ਵਿਕਲਪ ਉਪਲਬਧ ਹੋਣਗੇ All Contacts, Contacts I have chats with ਅਤੇ Custom ਵਿਕਲਪ।
ਆਪਣੀ ਪਸੰਦ ਅਨੁਸਾਰ ਕੋਈ ਵੀ ਵਿਕਲਪ ਚੁਣੋ ਅਤੇ ਫਿਰ "ਹੋ "Done" 'ਤੇ ਕਲਿੱਕ ਕਰੋ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।