iPhone 14 Plus Camera: ਆਈਫੋਨ 14 ਪਲੱਸ ਇਸਤੇਮਾਲ ਕਰਨ ਵਾਲੇ ਕੁਝ ਯੂਜ਼ਰਸ ਨੇ ਪਿਛਲੇ ਕੁਝ ਦਿਨਾਂ ਵਿੱਚ ਇਸ ਫੋਨ ਦੇ ਕੈਮਰਿਆਂ ਵਿੱਚ ਆ ਰਹੀ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਹੈ। ਹੁਣ ਐਪਲ ਨੇ ਇਸ ਦੇ ਲਈ ਵੱਡਾ ਕਦਮ ਚੁੱਕਿਆ ਹੈ। ਐਪਲ ਨੇ ਆਈਫੋਨ 14 ਪਲੱਸ ਮਾਡਲਾਂ ਲਈ ਇੱਕ ਮੁਫਤ ਮੁਰੰਮਤ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਕੁਝ ਚੁਣੇ ਹੋਏ ਮਾਡਲਾਂ ਦੇ ਕੈਮਰਿਆਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।


iPhone 14 Plus ਦੀ ਮੁਫਤ ਕੀਤੀ ਜਾਵੇਗੀ ਮੁਰੰਮਤ 


ਇਸ ਪ੍ਰੋਗਰਾਮ ਦੇ ਤਹਿਤ, ਉਨ੍ਹਾਂ ਆਈਫੋਨ 14 ਪਲੱਸ ਯੂਨਿਟਾਂ ਨੂੰ ਮੁਫਤ ਵਿੱਚ ਰਿਪੇਅਰ ਕੀਤਾ ਜਾਏਗਾ, ਜਿਨ੍ਹਾਂ ਦੇ ਕੈਮਰਾ ਪ੍ਰੀਵਿਊ ਇਮੇਜ ਨਹੀਂ ਦਿਖਾਉਂਦਾ, ਉਨ੍ਹਾਂ ਦੀ ਮੁਫਤ ਮੁਰੰਮਤ ਕੀਤੀ ਜਾਵੇਗੀ। ਧਿਆਨ ਯੋਗ ਹੈ ਕਿ ਅਜਿਹੀ ਸਮੱਸਿਆ ਆਈਫੋਨ 14 ਪਲੱਸ ਦੇ ਉਨ੍ਹਾਂ ਮਾਡਲਾਂ 'ਚ ਹੀ ਦੇਖਣ ਨੂੰ ਮਿਲਦੀ ਹੈ, ਜੋ 10 ਅਪ੍ਰੈਲ, 2023 ਤੋਂ 28 ਅਪ੍ਰੈਲ, 2024 ਦੇ ਵਿਚਕਾਰ ਤਿਆਰ ਕੀਤੇ ਗਏ ਹਨ।


Read MOre: Airtel Recharge Plan: ਏਅਰਟੈੱਲ ਨੇ ਪੇਸ਼ ਕੀਤਾ ਖਾਸ ਆਫਰ, ਇੱਕ ਰੀਚਾਰਜ 'ਚ ਸਾਲ ਭਰ ਲਈ ਮੁਫਤ ਸਬਸਕ੍ਰਿਪਸ਼ਨ ਸਣੇ ਮਿਲਣਗੇ ਇਹ ਲਾਭ



ਜੇਕਰ ਤੁਹਾਡੇ ਆਈਫੋਨ 14 ਪਲੱਸ ਫੋਨ ਦੇ ਕੈਮਰੇ 'ਚ ਵੀ ਅਜਿਹੀ ਕੋਈ ਸਮੱਸਿਆ ਆ ਰਹੀ ਹੈ ਤਾਂ ਐਪਲ ਆਪਣੇ ਅਧਿਕਾਰਤ ਸੇਵਾ ਕੇਂਦਰ 'ਤੇ ਤੁਹਾਡੇ ਆਈਫੋਨ ਦੀ ਮੁਫਤ ਮੁਰੰਮਤ ਕਰੇਗਾ। ਹਾਲਾਂਕਿ, ਇਸਦੇ ਲਈ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਹਾਡਾ ਆਈਫੋਨ 14 ਪਲੱਸ ਮੁਫਤ ਰਿਪੇਅਰ ਲਈ ਯੋਗ ਹੈ ਜਾਂ ਨਹੀਂ। ਇਸ ਦੇ ਲਈ ਤੁਹਾਨੂੰ ਐਪਲ ਦੀ ਸਪੋਰਟ ਵੈੱਬਸਾਈਟ 'ਤੇ ਜਾਣਾ ਹੋਵੇਗਾ ਅਤੇ ਆਪਣੇ ਫੋਨ ਦਾ ਸੀਰੀਅਲ ਨੰਬਰ ਐਂਟਰ ਕਰਨਾ ਹੋਵੇਗਾ।


ਇਸ ਪ੍ਰਕਿਰਿਆ ਨੂੰ ਕਰਨਾ ਹੋਵੇਗਾ ਫਾਲੋ


ਆਪਣੇ ਫ਼ੋਨ ਦਾ ਸੀਰੀਅਲ ਨੰਬਰ ਜਾਣਨ ਲਈ, ਤੁਹਾਨੂੰ ਆਪਣੇ ਫ਼ੋਨ ਦੀਆਂ ਸੈਟਿੰਗਾਂ 'ਤੇ ਜਾਣਾ ਹੋਵੇਗਾ ਅਤੇ ਇਸ ਪ੍ਰਕਿਰਿਆ ਨੂੰ ਫਾਲੋ ਕਰਨਾ ਹੋਵੇਗਾ: - Settings > General > About 'ਤੇ ਜਾਓ। ਇੱਥੇ ਤੁਹਾਨੂੰ ਆਪਣੇ ਫ਼ੋਨ ਮਾਡਲ ਦਾ ਯੂਨੀਕ ਸੀਰੀਅਲ ਨੰਬਰ ਮਿਲੇਗਾ। ਇਸ ਤੋਂ ਬਾਅਦ, ਸੀਰੀਅਲ ਨੰਬਰ ਨੂੰ ਕਾਪੀ ਕਰੋ ਅਤੇ ਇਸਨੂੰ ਐਪਲ ਦੀ ਸਪੋਰਟ ਵੈਬਸਾਈਟ 'ਤੇ ਪੇਸਟ ਕਰੋ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਤੁਹਾਡਾ ਡਿਵਾਈਸ ਮੁਫਤ ਰਿਪੇਅਰ ਯੋਗ ਹੈ ਜਾਂ ਨਹੀਂ।


ਇਸ ਤੋਂ ਇਲਾਵਾ, ਜੇਕਰ ਤੁਹਾਡੇ ਡਿਵਾਈਸ ਵਿੱਚ ਕੈਮਰੇ ਤੋਂ ਇਲਾਵਾ ਕੋਈ ਹੋਰ ਸਮੱਸਿਆ ਹੈ, ਜਿਵੇਂ ਕਿ ਕ੍ਰੈਕਡ ਗਲਾਸ, ਤਾਂ ਪਹਿਲਾਂ ਉਸ ਸਮੱਸਿਆ ਨੂੰ ਠੀਕ ਕਰਨਾ ਹੱਲ ਹੋਏਗਾ। ਕੈਮਰੇ ਦੀ ਸਮੱਸਿਆ ਲਈ ਮੁਰੰਮਤ ਸਿਰਫ਼ ਤਾਂ ਹੀ ਮੁਫ਼ਤ ਹੈ ਜੇਕਰ ਤੁਹਾਡੇ ਫ਼ੋਨ ਵਿੱਚ ਕੋਈ ਹੋਰ ਨੁਕਸਾਨ ਜਾਂ ਖਰਾਬੀ ਪਹਿਲਾਂ ਹੀ ਠੀਕ ਕੀਤੀ ਗਈ ਹੈ।


ਐਪਲ ਦੇ ਅਨੁਸਾਰ, ਇਸ ਮੁਫਤ ਰਿਪੇਅਰ ਪ੍ਰੋਗਰਾਮ ਦੇ ਤਹਿਤ, ਤਿੰਨ ਸਾਲ ਤੱਕ ਦੀ ਵਾਰੰਟੀ ਦਿੱਤੀ ਜਾਵੇਗੀ, ਜੋ ਕਿ ਖਰੀਦਦਾਰੀ ਦੀ ਮਿਤੀ ਤੋਂ ਗਿਣੀ ਜਾਵੇਗੀ। ਨਾਲ ਹੀ, ਜੋ ਗਾਹਕ ਪਹਿਲਾਂ ਹੀ ਇਸ ਸਮੱਸਿਆ ਦੇ ਕਾਰਨ ਭੁਗਤਾਨ ਕਰਕੇ ਕੈਮਰੇ ਦੀ ਮੁਰੰਮਤ ਕਰਵਾ ਚੁੱਕੇ ਹਨ, ਉਹ ਐਪਲ ਤੋਂ ਰਿਫੰਡ ਲਈ ਅਰਜ਼ੀ ਦੇ ਸਕਦੇ ਹਨ।