Streambox Media ਨੇ ਭਾਰਤ ਦਾ ਪਹਿਲਾ ਸਬਸਕ੍ਰਿਪਸ਼ਨ ਆਧਾਰਿਤ TV OS ਲਾਂਚ ਕੀਤਾ ਹੈ। ਮਾਈਕ੍ਰੋਮੈਕਸ-ਬੈਕਡ ਸਟਾਰਟ-ਅੱਪ ਕੰਪਨੀ ਦੇ ਸਮਾਰਟ ਟੀਵੀ DorOS ਦੇ ਨਾਲ ਜਾਣਗੇ, ਜਿਸ ਵਿੱਚ ਉਪਭੋਗਤਾਵਾਂ ਨੂੰ 300 ਤੋਂ ਵੱਧ ਲਾਈਵ ਟੀਵੀ ਚੈਨਲਾਂ ਅਤੇ 24 OTT ਐਪਸ ਦੀ ਗਾਹਕੀ ਦਿੱਤੀ ਜਾਵੇਗੀ, ਜਿਸ ਵਿੱਚ Amazon Prime Video, JioCinema, Disney+ Hotstar, SonyLIV, YouTube, Lionsgate Play, Zee5 ਵਰਗੇ OTT ਐਪਸ ਸ਼ਾਮਲ ਹੋਣਗੇ। ਸਟ੍ਰੀਮਬਾਕਸ ਮੀਡੀਆ ਦੇ ਸੰਸਥਾਪਕ ਅਤੇ ਸੀਈਓ ਅਨੁਜ ਗਾਂਧੀ ਨੇ ਕਿਹਾ ਹੈ ਕਿ ਅਸੀਂ ਨੈੱਟਫਲਿਕਸ ਨਾਲ ਵੀ ਗੱਲਬਾਤ ਕਰ ਰਹੇ ਹਾਂ। ਆਓ, ਇਸ ਬਾਰੇ ਵਿਸਥਾਰ ਵਿੱਚ ਜਾਣੀਏ...


ਇਸ ਸਟਾਰਟਅਪ ਕੰਪਨੀ ਦੇ DorOS ਵਿੱਚ, 24 OTT ਐਪਸ ਅਤੇ 300 ਤੋਂ ਵੱਧ ਡਿਜੀਟਲ ਟੀਵੀ ਚੈਨਲਾਂ ਤੱਕ ਉਪਭੋਗਤਾਵਾਂ ਨੂੰ ਪਹੁੰਚਾ ਦਿੱਤੀ ਜਾਵੇਗੀ। ਕੰਪਨੀ ਨੇ ਇਸਦੇ ਲਈ 799 ਰੁਪਏ ਦਾ ਮਹੀਨਾਵਾਰ ਸਬਸਕ੍ਰਿਪਸ਼ਨ ਪਲਾਨ ਰੱਖਿਆ ਹੈ। ਇਹ ਸਬਸਕ੍ਰਿਪਸ਼ਨ ਆਧਾਰਿਤ ਟੀਵੀ ਆਪਰੇਟਿੰਗ ਸਿਸਟਮ ਟਾਟਾ ਪਲੇ, ਏਅਰਟੈੱਲ ਐਕਸਸਟ੍ਰੀਮ ਟੀਵੀ ਆਦਿ ਨਾਲ ਮੁਕਾਬਲਾ ਕਰ ਸਕਦਾ ਹੈ। ਇਸ ਟੀਵੀ ਆਪਰੇਟਿੰਗ ਸਿਸਟਮ ਵਿੱਚ AI ਪਾਵਰਡ ਸਰਚ ਫੀਚਰ ਦਿੱਤਾ ਗਿਆ ਹੈ, ਜੋ ਉਪਭੋਗਤਾਵਾਂ ਨੂੰ ਆਪਣੀ ਪਸੰਦ ਦੇ ਮਨੋਰੰਜਨ ਪ੍ਰੋਗਰਾਮ ਦੀ ਚੋਣ ਕਰਨ ਵਿੱਚ ਆਸਾਨੀ ਨਾਲ ਮਦਦ ਕਰੇਗਾ।


4K OLED TV ਵੀ ਲਾਂਚ ਕੀਤਾ ਗਿਆ 


ਸਟ੍ਰੀਮਬਾਕਸ ਨੇ ਇਸ ਓਪਰੇਟਿੰਗ ਸਿਸਟਮ ਨਾਲ ਲੈਸ 4K QLED ਟੀਵੀ ਵੀ ਕੀਤਾ ਹੈ, ਜੋ 43 ਇੰਚ, 55 ਇੰਚ ਅਤੇ 65 ਇੰਚ ਵਿੱਚ ਉਪਲਬਧ ਹੈ। ਇਨ੍ਹਾਂ ਵਿੱਚੋਂ, 43-ਇੰਚ ਮਾਡਲ ਨੂੰ 1 ਦਸੰਬਰ, 2024 ਤੋਂ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ ਵਿਕਰੀ ਲਈ ਉਪਲਬਧ ਕਰਾਇਆ ਜਾਵੇਗਾ। ਜਦਕਿ ਬਾਕੀ ਦੇ ਦੋ ਮਾਡਲ ਅਗਲੇ ਸਾਲ ਤੋਂ ਖਰੀਦੇ ਜਾ ਸਕਦੇ ਹਨ। ਕੰਪਨੀ ਇਸ ਦੇ ਲਈ 10,799 ਰੁਪਏ ਚਾਰਜ ਕਰੇਗੀ।


ਪਹਿਲੇ ਮਹੀਨੇ ਮੁਫਤ 'ਚ ਕਰ ਸਕਣਗੇ ਐਕਸੈਸ


ਇਸ 'ਚ ਟੀਵੀ ਲਈ 9,999 ਰੁਪਏ ਦਾ ਵਨ ਟਾਈਮ ਐਕਟੀਵੇਸ਼ਨ ਚਾਰਜ ਅਤੇ 799 ਰੁਪਏ ਦੀ ਮਾਸਿਕ ਸਬਸਕ੍ਰਿਪਸ਼ਨ ਮਿਲੇਗਾ। ਖਾਸ ਗੱਲ ਇਹ ਹੈ ਕਿ ਯੂਜ਼ਰਸ ਨੂੰ ਪਹਿਲੇ ਮਹੀਨੇ ਟੀਵੀ ਦੇ ਨਾਲ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ। ਇਸ ਦੇ ਨਾਲ ਹੀ ਅਗਲੇ 12 ਮਹੀਨਿਆਂ ਲਈ ਯੂਜ਼ਰਸ ਨੂੰ ਹਰ ਮਹੀਨੇ 799 ਰੁਪਏ ਦਾ ਮਹੀਨਾਵਾਰ ਪਲਾਨ ਲੈਣਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰਸ ਆਪਣੀ ਪਸੰਦ ਦੇ ਮੁਤਾਬਕ ਪਲਾਨ ਨੂੰ ਕਸਟਮਾਈਜ਼ ਕਰ ਸਕਣਗੇ।





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।