ਨਵੀਂ ਦਿੱਲੀ: ਦੂਰਸੰਚਾਰ ਵਿਭਾਗ (DoT) ਨੇ ਏਕੀਕ੍ਰਿਤ ਲਾਇਸੈਂਸ ਸਮਝੌਤੇ 'ਚ ਸੋਧ ਕੀਤੀ ਹੈ ਤੇ ਦੂਰਸੰਚਾਰ ਤੇ ਇੰਟਰਨੈੱਟ ਸੇਵਾ ਪ੍ਰੋਵਾਈਡਰਜ਼ ਦੇ ਨਾਲ-ਨਾਲ ਹੋਰ ਸਾਰੇ ਦੂਰਸੰਚਾਰ ਲਾਇਸੈਂਸਧਾਰੀਆਂ ਨੂੰ ਵੱਡੇ ਆਦੇਸ਼ ਦਿੱਤੇ ਹਨ। ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ ਦੋ ਸਾਲ ਤਕ ਲੋਕਾਂ ਦੀਆਂ ਕਾਲ ਰਿਕਾਰਡਿੰਗ ਰੱਖਣ ਦਾ ਆਦੇਸ਼ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਕਈ ਸੁਰੱਖਿਆ ਏਜੰਸੀਆਂ ਦੀ ਬੇਨਤੀ ਤੋਂ ਬਾਅਦ ਬਣਾਇਆ ਗਿਆ ਹੈ। ਫਿਲਹਾਲ ਕਾਲ ਰਿਕਾਰਡ ਡਾਟਾ ਨੂੰ 18 ਮਹੀਨਿਆਂ ਲਈ ਸੇਵ ਰੱਖਿਆ ਜਾਂਦਾ ਹੈ।

21 ਦਸੰਬਰ ਨੂੰ ਇਕ ਨੋਟੀਫਿਕੇਸ਼ਨ ਰਾਹੀਂ ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਸਾਰੀਆਂ ਕਾਲ ਵੇਰਵਾ ਰਿਕਾਰਡ, ਐਕਸਚੇਂਜ ਵੇਰਵਾ ਰਿਕਾਰਡ ਤੇ ਨੈੱਟਵਰਕ ਕਮਿਊਨੀਕੇਸ਼ਨ ਆਈਪੀ ਦਾ ਰਿਕਾਰਡ ਦੋ ਸਾਲ ਲਈ ਸੇਵ ਕਰ ਕੇ ਰੱਖਿਆ ਜਾਵੇ। ਇਹ ਸੁਰੱਖਿਆ ਦੇ ਲਿਹਾਜ਼ ਨਾਲ ਉਚਿੱਤ ਹੈ। ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇੰਟਰਨੈੱਟ ਸੇਵਾ ਪ੍ਰੋਵਾਈਡਰ ਨੂੰ ਦੋ ਸਾਲ ਦੀ ਮਿਆਦ ਲਈ ਆਮ ਆਈਪੀ ਵੇਰਵਾ ਰਿਕਾਰਡ ਤੋਂ ਇਲਾਵਾ ਇੰਟਰਨੈੱਟ ਟੈਲੀਫੋਨ ਦਾ ਵੇਰਵਾ ਵੀ ਰੱਖਣਾ ਪਵੇਗਾ।

ਵਿਭਾਗ ਦੇ ਇਕ ਸੀਨੀਅਰ ਨੇ ਕਿਹਾ ਕਿ ਇਹ ਇਕ ਵਿਧੀਗਤ ਆਦੇਸ਼ ਹੈ। ਕਈ ਸੁਰੱਖਿਆ ਏਜੰਸੀਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਇਕ ਸਾਲ ਬਾਅਦ ਵੀ ਡਾਟਾ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜ਼ਿਆਦਾਤਰ ਮਾਮਲਿਆਂ 'ਚ ਜਾਂਚ ਲੰਬੇ ਸਮੇਂ ਤਕ ਚਲਦੀ ਹੈ। ਇਸ ਆਦੇਸ਼ ਲਈ ਅਸੀਂ ਸਾਰੇ ਪ੍ਰੋਵਾਈਡਰਾਂ ਨਾਲ ਇਕ ਬੈਠਕ ਕੀਤੀ।

ਇਸ ਆਦੇਸ਼ 'ਤੇ ਇਕ ਟੈਲੀਕਾਮ ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਇਸ ਤਰ੍ਹਾਂ ਦੇ ਡਾਟਾ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਉਸ ਡਾਟਾ ਨਾਲ ਸਬੰਧਿਤ ਆਫਿਸ ਤੇ ਅਫਸਰ ਦੋਵਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਜਾਣਕਾਰੀ ਦੇਣ ਦੇ ਅਗਲੇ 45 ਦਿਨਾਂ ਤੋਂ ਬਾਅਦ ਡਾਟਾ ਡਿਲੀਟ ਕਰ ਦਿੱਤਾ ਜਾਂਦਾ ਹੈ।


ਇਹ ਵੀ ਪੜ੍ਹੋ : Apple iPhone: ਜੇ ਪੁਰਾਣਾ ਆਈਫ਼ੋਨ ਖਰੀਦਣ ਜਾ ਰਹੇ ਹੋ, ਤਾਂ ਇੰਝ ਚੈੱਕ ਕਰੋ ਸਰਵਿਸ ਤੇ ਰਿਪੇਅਰ ਹਿਸਟਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490