ਜਿਵੇਂ-ਜਿਵੇਂ ਅਸੀਂ ਡਿਜੀਟਲ ਵੱਲ ਵਧ ਰਹੇ ਹਾਂ, ਆਨਲਾਈਨ ਸਾਈਬਰ ਹਮਲੇ ਦਾ ਖਤਰਾ ਵੀ ਕਾਫੀ ਵਧ ਗਿਆ ਹੈ। ਹਾਲ ਹੀ 'ਚ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਡਾਰਕ ਵੈੱਬ 'ਤੇ 62 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਲੀਕ ਹੋ ਗਿਆ ਹੈ।
ਜੀ ਹਾਂ, ਇੱਕ ਸਾਈਬਰ ਹਮਲੇ ਵਿੱਚ, ਪ੍ਰਸਿੱਧ ਆਡੀਓ ਉਤਪਾਦ ਅਤੇ ਸਮਾਰਟਵਾਚ ਨਿਰਮਾਤਾ boAt ਦੇ 7.5 ਮਿਲੀਅਨ ਤੋਂ ਵੱਧ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਲੀਕ ਹੋ ਗਈ ਹੈ, ਜੋ ਡਾਰਕ ਵੈੱਬ 'ਤੇ ਦੇਖੀ ਗਈ ਹੈ। ਲੀਕ ਹੋਏ ਡੇਟਾ ਵਿੱਚ ਨਾਮ, ਪਤਾ, ਸੰਪਰਕ ਨੰਬਰ, ਈਮੇਲ ਆਈਡੀ ਅਤੇ ਗਾਹਕ ਆਈਡੀ ਵਰਗੇ ਸੰਵੇਦਨਸ਼ੀਲ ਵੇਰਵੇ ਸ਼ਾਮਲ ਹਨ। boAT ਨੇ ਇਸ ਸਬੰਧ 'ਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਫੋਰਬਸ ਦੀ ਰਿਪੋਰਟ ਦੇ ਅਨੁਸਾਰ, ਇਹ ਸਾਈਬਰ ਹਮਲਾ ShopifyGUY ਨਾਮ ਦੇ ਇੱਕ ਹੈਕਰ ਦੁਆਰਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ, ਜਿਸ ਨੇ 5 ਅਪ੍ਰੈਲ ਨੂੰ boAt Lifestyle ਦੇ ਡੇਟਾਬੇਸ ਨੂੰ ਐਕਸੈਸ ਕਰਨ ਦਾ ਦਾਅਵਾ ਕੀਤਾ ਸੀ। ਹੈਕਰ ਨੇ ਕੁਝ ਡੇਟਾ ਵਾਲੀਆਂ ਫਾਈਲਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ 7,550,000 ਗਾਹਕ ਸ਼ਾਮਲ ਹਨ। ਇਸ ਨਾਲ ਗਾਹਕਾਂ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਭਵਿੱਖ 'ਚ ਫਿਸ਼ਿੰਗ ਅਟੈਕ ਅਤੇ ਹੋਰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਅਮਨ ਗੁਪਤਾ ਅਤੇ ਸਮੀਰ ਮਹਿਤਾ ਦੁਆਰਾ 2016 ਵਿੱਚ ਸਥਾਪਿਤ boAt, ਮੌਜੂਦਾ ਸਮੇਂ ਵਿੱਚ ਕਿਫਾਇਤੀ ਆਡੀਓ ਉਤਪਾਦਾਂ ਅਤੇ ਪਹਿਨਣਯੋਗ ਉਪਕਰਣਾਂ ਲਈ ਦੇਸ਼ ਵਿੱਚ ਕਾਫ਼ੀ ਮਸ਼ਹੂਰ ਹੈ। ਇਹ ਭਾਰਤ ਵਿੱਚ ਦੂਜਾ ਸਭ ਤੋਂ ਪ੍ਰਸਿੱਧ ਪਹਿਨਣਯੋਗ ਬ੍ਰਾਂਡ ਹੈ। ਕੰਪਨੀ ਲਗਾਤਾਰ ਮੁਨਾਫੇ ਵਿੱਚ ਹੈ, ਮਾਰਚ 2023 ਵਿੱਚ ਇਸਦੀ ਵਿਕਰੀ 3,000 ਕਰੋੜ ਰੁਪਏ ਨੂੰ ਪਾਰ ਕਰ ਗਈ ਸੀ। ਹਾਲਾਂਕਿ, ਕੰਪਨੀ ਨੇ ਅਤੀਤ ਵਿੱਚ ਕਈ ਵਿੱਤੀ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।