ਇਸ ਬਾਰੇ ਮੁੰਬਈ ਦੇ ਆਈਟੀ ਐਕਸਪਰਟ ਮੰਗਲੇਸ਼ ਏਲੀਆ ਨੇ ਦੱਸਿਆ ਕਿ ਲਿਥਿਅਮ ਬੈਟਰੀ ਇੱਕ ਸਮੇਂ ਫੁੱਲਣਾ ਸ਼ੁਰੂ ਹੋ ਜਾਂਦੀ ਹੈ। ਇਸ ਦੇ ਅੰਦਰ ਜਿਹੜੇ ਚਾਰਜਿੰਗ ਮੈਟੀਰੀਅਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਹ ਫੈਲਣਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਕਈ ਵਾਰ ਜਦ ਬੈਟਰੀ ਫੁੱਲਦੀ ਹੈ ਤਾਂ ਸਭ ਤੋਂ ਕਮਜ਼ੋਰ ਜਗ੍ਹਾ ਤੋਂ ਮੈਟੀਰੀਅਲ ਬਾਹਰ ਆ ਜਾਂਦਾ ਹੈ। ਇਸ ਕਾਰਨ ਅੱਗ ਲੱਗ ਜਾਂਦੀ ਹੈ ਜਾਂ ਬਲਾਸਟ ਹੋ ਜਾਂਦਾ ਹੈ।
ਬੈਟਰੀ ਦੇ ਫੱਟਣ ਤੋਂ ਪਹਿਲਾਂ ਇਹ ਤਿੰਨ ਸੰਕੇਤ ਮਿਲ ਸਕਦੇ ਹਨ:
-ਫੋਨ ਸਕਰੀਨ ਦਾ ਬਲੱਰ ਹੋਣਾ ਜਾਂ ਡਾਰਕਨੈੱਸ ਆਉਣਾ।
- ਫੋਨ ਵਾਰ-ਵਾਰ ਹੈਂਗ ਹੋਣਾ ਤੇ ਪ੍ਰੋਸੈਸਿੰਗ ਸਲੋਅ ਹੋਣਾ।
-ਗੱਲ ਕਰਦੇ ਸਮੇਂ ਫੋਨ ਨਾਰਮਲ ਤੋਂ ਜ਼ਿਆਦਾ ਗਰਮ ਹੋਣਾ।