Google ਦੇ ਬੇਹੱਦ ਹਰਮਨਪਿਆਰਾ ਬ੍ਰਾਊਜ਼ਰ Google Chrome ਨੂੰ ਨਵਾਂ ਅਪਡੇਟ ਮਿਲਿਆ ਹੈ। ਗੂਗਲ ਵੱਲੋਂ ਕ੍ਰੋਮ ਵਰਜ਼ਨ 90 ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਦੀ ਬ੍ਰਾਊਜ਼ਿੰਗ ਕਰਦੇ ਸਮੇਂ ਕਈ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਇਸ ਵਿੱਚ ਸਭ ਤੋਂ ਖ਼ਾਸ ਇਹ ਹੋਵੇਗਾ ਕਿ ਯੂਜ਼ਰਜ਼ ਦਾ ਡਾਟਾ ਘੱਟ ਖ਼ਰਚ ਹੋਵੇਗਾ। ਆਓ ਜਾਣਦੇ ਹਾਂ ਕਿ ਗੂਗਲ ਕ੍ਰੋਮ ਵਿੱਚ ਹੁਣ ਯੂਜ਼ਰਜ਼ ਨੂੰ ਕੀ ਕੁਝ ਖ਼ਾਸ ਮਿਲੇਗਾ।

 

ਪਹਿਲਾਂ ਦੇ ਮੁਕਾਬਲੇ ਵਧੀਆ ਮਿਲੇਗੀ ਕੁਆਲਿਟੀ

ਹੁਣ ਪਹਿਲਾਂ ਦੇ ਮੁਕਾਬਲੇ ਵਿਡੀਓ ਕਾਲਿੰਗ ਦੀ ਕੁਆਲਿਟੀ ਜ਼ਿਆਦਾ ਵਧੀਆ ਮਿਲੇਗੀ। ਨਾਲ ਹੀ ਯੂਜ਼ਰਜ਼ ਨੂੰ PDF XFA ਦੀ ਵਧੀਆ ਸਪੋਰਟ ਵੀ ਮਿਲੇਗੀ। ਇਸ ਅਪਡੇਟ ਵਿੱਚ ਯੂਜ਼ਰਜ਼ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸੁਰੱਖਿਆ ਵੀ ਮਿਲੇਗੀ। ਇਸ ਵਿੱਚ ਸਕ੍ਰੀਨ ਸ਼ੇਅਰਿੰਗ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਵਧੀਆ ਹੋਵੇਗੀ।

 

ਹੋਰ ਬਿਹਤਰ ਹੋਵੇਗੀ ਸੁਰੱਖਿਆ

Google ਹੁਣ ਆਪਣੇ ਵਰਤੋਂਕਾਰਾਂ (ਯੂਜ਼ਰਜ਼) ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਜਾ ਰਿਹਾ ਹੈ। ਗੂਗਲ ਹੁਣ ਫ਼ੇਕ ਵੈੱਬਸਾਈਟਸ ਤੋਂ ਫੁੱਲ URL ਡਿਸਏਬਲ ਕਰ ਰਿਹਾ ਹੈ। ਹੁਣ ਕਿਸੇ ਵੀ ਸਾਈਟ ਦੇ ਵੱਡੇ ਯੂਆਰਐੱਲ ਨਜ਼ਰ ਨਹੀਂ ਆਉਣਗੇ, ਉਨ੍ਹਾਂ ਦਾ ਸਿਰਫ਼ ਨਾਂਅ ਨਜ਼ਰ ਆਵੇਗਾ। ਇਸ ਫ਼ੀਚਰ ਵਿੱਚ ਡਿਸਏਬਲ ਦੀ ਆੱਪਸ਼ਨ ਵੀ ਮਿਲੇਗੀ।

 

ਮੋਬਾਈਲ ’ਤੇ ਸਮੂਥ ਚੱਲੇਗਾ ਕ੍ਰੋਮ

Google Chrome ਦੇ 90 ਅਪਡੇਟ ਵਿੱਚ ਯੂਜ਼ਰਜ਼ ਨੂੰ ਵੈੱਬਸਾਈਟ ਉੱਤੇ ਹੁਣ ਪ੍ਰੌਂਪਟ ਅਤੇ ਨੋਟੀਫ਼ਿਕੇਸ਼ਨ ਵਿਖਾਈ ਨਹੀਂ ਦੇਣਗੇ। ਯੂਜ਼ਰਜ਼ ਇਹ ਫ਼ੀਚਰ ਡਿਸਟੇਬਲ ਵੀ ਕਰ ਸਕਦੇ ਹਨ। ਨਵੀਂ ਅਪਡੇਟ ਨਾਲ Chrome ਉੱਤੇ ਵਧੀਆ AR ਅਤੇ ਗੇਮਿੰਗ ਦਾ ਅਨੁਭਵ ਮਿਲੇਗਾ। ਕ੍ਰੋਮ ਬ੍ਰਾਊਜ਼ਰ ਲਾਈਟ ਮੋਡ ਨਾਲ ਆਵੇਗਾ, ਭਾਵ ਮੋਬਾਇਲ ਉੱਤੇ ਕ੍ਰੋਮ ਯੂਜ਼ ਕਰਦੇ ਸਮੇਂ ਇਹ ਛੇਤੀ ਲੋਡ ਹੋ ਜਾਵੇਗਾ।

 

ਦੱਸ ਦੇਈਏ ਕਿ ਗੂਗਲ ਦੇ ਮੁਕਾਬਲੇ ਭਾਵੇਂ ਹੋਰ ਬਹੁਤ ਸਾਰੇ ਬ੍ਰਾਊਜ਼ਰ ਮੌਜੂਦ ਹਨ ਪਰ ਉਨ੍ਹਾਂ 'ਚੋਂ ਕੋਈ ਵੀ ਕਦੇ ਗੂਗਲ ਜਿੰਨਾ ਹਰਮਨਪਿਆਰਾ ਨਹੀਂ ਹੋ ਸਕਿਆ। ਹੁਣ ਨਵੇਂ ਅਪਡੇਟਸ ਨਾਲ ਇਸ ਦੀ ਹਰਮਨਪਿਆਰਤਾ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਵੇਗਾ।