ਅਮਰੀਕੀ ਦਿੱਗਜ ਤਕਨੀਕੀ ਕੰਪਨੀ ਐਪਲ ਅਗਲੇ ਮਹੀਨੇ ਆਪਣੀ ਆਈਫੋਨ 13 ਸੀਰੀਜ਼ ਲਾਂਚ ਕਰ ਸਕਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸੀਰੀਜ਼ 17 ਸਤੰਬਰ ਨੂੰ ਦਸਤਕ ਦੇ ਸਕਦੀ ਹੈ। ਇਸ ਲੜੀ ਦੇ ਤਹਿਤ, ਕੰਪਨੀ ਚਾਰ ਮਾਡਲ ਲਾਂਚ ਕਰੇਗੀ। ਇਨ੍ਹਾਂ ਸਮਾਰਟਫੋਨਸ 'ਚ ਕਈ ਸ਼ਾਨਦਾਰ ਫੀਚਰਸ ਲਾਂਚ ਕੀਤੇ ਜਾਣਗੇ। ਇਸ 'ਚ ਸਭ ਤੋਂ ਖਾਸ ਫੇਸ ਅਨਲੌਕ ਫੀਚਰ ਹੋਵੇਗਾ। ਕੰਪਨੀ ਅਜਿਹਾ ਫੀਚਰ ਲੈ ਕੇ ਆ ਰਹੀ ਹੈ, ਜਿਸ 'ਚ ਮਾਸਕ ਜਾਂ ਐਨਕਾਂ ਪਾ ਕੇ ਵੀ ਫੋਨ ਅਨਲੌਕ ਹੋ ਜਾਵੇਗਾ।


 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ  iPhone 13 ਦੀ ਫੇਸ ਆਈਡੀ ਫੀਚਰ 'ਚ ਇਸ ਵਾਰ ਖਾਸ ਬਦਲਾਅ ਦੇਖਣ ਨੂੰ ਮਿਲੇਗਾ। ਕੰਪਨੀ ਇਸ 'ਚ ਇਕ ਖ਼ਾਸ ਤਕਨੀਕ 'ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਧੁੰਦ ਜਾਂ ਧੁੱਪ 'ਚ ਜੇਕਰ ਕਿਸੇ ਦੇ ਚਸ਼ਮਾ ਲੱਗਾ ਹੈ ਤਾਂ ਵੀ ਫੋਨ ਯੂਜ਼ਰ ਦੇ ਚਿਹਰੇ ਨੂੰ ਪਛਾਣ ਕੇ ਫੋਨ ਅਨਲੌਕ ਕਰ ਦੇਵਗਾ।


 


2 ਈਵੈਂਟ 'ਚ ਲੌਂਚ ਹੋਣਗੇ


ਲੀਕ ਹੋਈਆਂ ਰਿਪੋਰਟਾਂ ਦੀ ਮੰਨੀਏ ਤਾਂ Apple ਇਸ ਸਾਲ ਦੋ ਈਵੈਂਟ ਕਰਵਾਏਗਾ। ਜਿੱਥੇ ਇਕ ਈਵੈਂਟ ਸਤੰਬਰ ਦੇ ਦੂਜੇ ਹਫ਼ਤੇ ਤੇ ਦੂਜਾ ਈਵੈਂਟ ਮਹੀਨੇ ਦੇ ਆਖੀਰ 'ਚ ਕਰਵਾਇਆ ਜਾ ਸਕਦਾ ਹੈ। ਲੌਂਚ ਈਵੈਂਟ 'ਚ ਕੰਪਨੀ ਆਪਣੇ AirPods ਤੇ iPad ਤੋਂ ਪਰਦਾ ਚੁੱਕ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ iPhone 13 ਸੀਰੀਜ਼ 'ਚ ਕੰਪਨੀ iPhone 13, iPhone 13 pro, iphone 13 Pro Max ਤੇ iphone 13 Mini ਲੌਂਚ ਕਰ ਸਕਦੀ ਹੈ।


 


ਤੇਜ਼ ਹੋਵੇਗੀ 5G ਸਪੀਡ


ਲੀਕ ਰਿਪੋਰਟਾਂ ਦੀ ਮੰਨੀਏ ਤਾਂ Iphone 13 ਸੀਰੀਜ਼ ਨੂੰ mmWave 5G ਦਾ ਸਪੋਰਟ ਮਿਲ ਸਕਦਾ ਹੈ। ਕਈ ਦੇਸ਼ਾਂ ਨੇ ਇਸ ਸਾਲ ਤਕ mmWave 5G ਕਵਰੇਜ ਮਿਲਣ ਲੱਗੇਗੀ। ਜਿਸ ਨਾਲ iPhone 13 ਜ਼ਰੀਏ ਯੂਜ਼ਰਸ ਹਾਈ ਸਪੀਡ 5G ਕਨੈਕਟੀਵਿਟੀ ਦਾ ਮਜ਼ਾਲੈ ਸਕਣਗੇ। ਜਾਣਕਾਰੀ ਲਈ ਦੱਸ ਦੇਈਏ ਕਿ mmWave ਨੈੱਟਵਰਕ ਤੇ ਦੂਜੇ 5G ਨੈਟਵਰਕ ਦੇ ਮੁਕਾਬਲੇ ਫਾਸਟ ਇੰਟਰਨੈੱਟ ਸਪੀਡ ਮਿਲਦੀ ਹੈ। ਪਰ ਇਸ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ।


 


ਅਜਿਹਾ ਹੋਵੇਗਾ ਡਿਸਪਲੇਅ


Apple ਦੇ ਇਹ ਆਈਫੋਨ iOS 15, A15 bionic 'ਤੇ ਕੰਮ ਕਰਨਗੇ। ਇਨ੍ਹਾਂ 'ਚ ਇਮੇਜ ਪ੍ਰੋਸੈਸਿੰਗ ਲਈ ਲਿਕੁਇਡ ਕ੍ਰਿਸਟਲ ਪੌਲੀਮਾਰ ਸਰਕਟ ਬੋਰਡ ਤੋਂ ਇਲਾਵਾ ਨਾਈਟ ਮੋਡ ਕੈਮਰਾ ਦਿੱਤਾ ਜਾ ਸਕਦਾ ਹੈ। ਇਨ੍ਹਾਂ 'ਚ ਨਵਾਂ Qualcomm X60 ਮਾਡਲ ਤੇ WiFi 6E ਸਪੋਰਟ ਮਿਲਣ ਦੀ ਉਮੀਦ ਹੈ। iPhone 13 Pro ਤੇ iPhone 13 Pro Max ਚ 120Hz ਰੀਫਰੈਸ਼ ਰੇਟ ਦੇ ਨਾਲ ਡਿਸਪਲੇਅ ਦਿੱਤਾ ਜਾ ਸਕਦਾ ਹੈ। ਇਨ੍ਹਾਂ 'ਚ 512GB ਤਕ ਇੰਟਰਨਲ ਸਟੋਰੇਜ ਮਿਲਣ ਦੀ ਸੰਭਾਵਨਾ ਹੈ।