ਸੋਸ਼ਲ ਨੈੱਟਵਰਕਿੰਗ ਐਪ ਵ੍ਹਟਸਐਪ ਉੱਤੇ ਸਮੇਂ-ਸਮੇਂ ’ਤੇ ਨਵੇਂ ਫ਼ੀਚਰਜ਼ ਆਉਂਦੇ ਰਹਿੰਦੇ ਹਨ। ਇਸ ਵਰ੍ਹੇ 2020 ਦੌਰਾਨ ਇਸ ਐਪ ਉੱਤੇ ਕਈ ਨਵੇਂ ਫ਼ੀਚਰਜ਼ ਆਏ ਹਨ। ਕੁਝ ਪੁਰਾਣੇ ਫ਼ੀਚਰਜ਼ ਨੂੰ ਅਪਗ੍ਰੇਡ ਵੀ ਕੀਤਾ ਗਿਆ ਹੈ। ਫ਼ੇਸਬੁੱਕ ਦੇ ਇੰਟੈਂਟ ਮੈਸੇਜਿੰਗ ਐਪ ਵ੍ਹਟਸਐਪ ਉੱਤੇ ਇਸ ਹਫ਼ਤੇ ਇਹ ਫ਼ੀਚਰਜ਼ ਲਾਂਚ ਹੋਏ ਹਨ:


ਵ੍ਹਟਸਐਪ ਹੁਣ ਡੈਸਕਟਾਪ ਉੱਤੇ ਵੀ ਆਸਾਨੀ ਨਾਲ ਅਪਰੇਟ ਕੀਤਾ ਜਾ ਸਕਦਾ ਹੈ। ਚੈਟ ਕਰਨ ਦੇ ਨਾਲ-ਨਾਲ ਹੁਣ ਵੀਡੀਓ ਕਾਲਿੰਗ ਦੀ ਸੁਵਿਧਾ ਵੀ ਯੂਜ਼ਰਜ਼ ਨੂੰ ਮਿਲਣ ਵਾਲੀ ਹੈ। ਇਹ ਸੁਵਿਧਾ ਪਹਿਲਾਂ ਮੋਬਾਈਲ ਐਪ ਉੱਤੇ ਹੀ ਸੀ।


ਡੈਸਕਟਾਪ ਉੱਤੇ ਵੀਡੀਓ-ਕਾਲਿੰਗ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਵੈੱਬਸਾਈਟ https://web.whatsapp.com/ ਉੱਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਆਪਣੇ ਫ਼ੋਨ ’ਤੇ ਵ੍ਹਟਸਐਪ ਖੋਲ੍ਹ ਕੇ QR ਕੋਡ ਸੈਕਨ ਕਰਨਾ ਹੋਵੇਗਾ ਤੇ ਤੁਰੰਤ ਵ੍ਹਟਸਐਪ ਅਕਾਊਂਟ ਲਾਗ-ਇਨ ਹੋ ਜਾਵੇਗਾ। ਉਸ ਤੋਂ ਬਾਅਦ ਵੀਡੀਓ ਤੇ ਵਾਇਸ-ਕਾਲਿੰਗ ਆੱਪਸ਼ਨ ਉੱਤੇ ਜਾ ਕੇ ਇਸ ਫ਼ੀਚਰ ਦਾ ਲਾਹਾ ਲਾ ਜਾ ਸਕਦਾ ਹੈ।






ਇਸ ਦੇ ਨਾਲ ਹੀ ਹੁਣ ਵ੍ਹਟਸਐਪ ਉੱਤੇ ਹੁਣ ਤੁਹਾਡੀ ਪਸੰਦ ਦੇ ਸਾਰੇ ਸਟਿੱਕਰ ਵੀ ਉਪਲਬਧ ਹੋ ਗਏ ਹਨ। ਇਸ ਲਈ ਪਹਿਲਾਂ ਚੈਟ ਦੀ ਆਪਸ਼ਨ ਉੱਤੇ ਕਲਿੱਕ ਕਰੋ। ਫਿਰ ਸਰਚ ਸਟਿੱਕਚਰਜ਼ ਆਪਸ਼ਨ ਉੱਤੇ ਜਾ ਕੇ ਆਪਣੀ ਪਸੰਦ ਦਾ ਸਟਿੱਕਰ ਚੁਣ ਲਵੋ। ਇੱਥੇ ਐਨੀਮੇਟਡ ਸਟਿੱਕਰ ਵੀ ਆ ਗਏ ਹਨ।


ਇਸ ਤੋਂ ਇਲਾਵਾ ਤੁਸੀਂ ਹੁਣ ਸਟਿੱਕਰਜ਼ ਨੂੰ ਆਸਾਨੀ ਨਾਲ ਸਰਚ ਵੀ ਕਰ ਸਕਦੇ ਹੋ। ਇਸ ਦੇ ਨਾਲ ਕਿਸੇ ਵੀ GIF ਨੂੰ ਛੇਤੀ ਸਰਚ ਕਰ ਸਕਦੇ ਹੋ।


ਵ੍ਹਟਸਐਪ ਉੱਤੇ ਹੁਣ ਯੂਜ਼ਰਜ਼ ਲਈ ਨਵੇਂ ਵਾਲ-ਪੇਪਰ ਵੀ ਉਪਲਬਧ ਹਨ। ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ।