ਨਵੀਂ ਦਿੱਲੀ: ਹਾਲ ਹੀ 'ਚ WhatsApp, Facebook ਤੇ Instagarm ਡਾਊਨ ਹੋ ਗਏ ਸਨ। ਇਸ ਤੋਂ ਬਾਅਦ ਬੀਤੇ ਦਿਨੀਂ Google ਦੀਆਂ ਕਈ ਐਪਲੀਕੇਸ਼ਨਾਂ ਵੀ ਕਰੈਸ਼ ਹੁੰਦੀਆਂ ਨਜ਼ਰ ਆਈਆਂ ਸਨ। ਗੂਗਲ ਦੇ Gmail, Google Pay ਤੇ Google Chrome ਦੇ ਕ੍ਰੈਸ਼ ਹੋਣ ਕਾਰਨ ਯੂਜਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਸੀ। Google ਨੇ ਕਈ ਐਪਸ ਦੇ ਕਰੈਸ਼ ਹੋਣ ਦੀ ਗੱਲ ਕਬੂਲੀ ਹੈ।


ਗੂਗਲ ਨੇ ਇਹ ਸਲਾਹ ਦਿੱਤੀ
ਗੂਗਲ ਨੇ ਕਿਹਾ ਕਿ ਮੰਗਲਵਾਰ ਸਵੇਰੇ ਕਈ ਐਪਸ ਕਰੈਸ਼ ਹੋ ਗਈਆਂ ਸਨ, ਜਿਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਸਮੱਸਿਆ ਐਂਡਰਾਇਡ ਯੂਜਰਾਂ ਨੂੰ ਆ ਰਹੀ ਹੈ। ਇਸ ਦੌਰਾਨ Gmail ਨੇ ਆਪਣੇ ਅਧਿਕਾਰਤ ਪੇਜ਼ 'ਤੇ ਕ੍ਰੈਸ਼ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਾਡੇ Gmail ਯੂਜਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤੇ ਕਈ ਯੂਜਰ Gmail ਦੀ ਵਰਤੋਂ ਨਹੀਂ ਕਰ ਪਾ ਰਹੇ ਹਨ। ਅਸੀਂ ਇਸ ਸਮੱਸਿਆ ਨੂੰ ਦੂਰ ਕਰਨ 'ਚ ਲੱਗੇ ਹੋਏ ਹਾਂ। ਗੂਗਲ ਨੇ ਯੂਜਰਾਂ ਨੂੰ ਡੈਸਕਟਾਪ ਉੱਤੇ ਜੀਮੇਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਸੀ।

ਇਸ ਲਈ ਕ੍ਰੈਸ਼ ਹੋਏ Google ਦੇ ਇਹ ਐਪਸ
ਮੀਡੀਆ ਰਿਪੋਰਟਾਂ ਅਨੁਸਾਰ ਗੂਗਲ ਦੀਆਂ ਬਹੁਤ ਸਾਰੀਆਂ ਐਪਸ ਐਂਡਰਾਇਡ ਵੈਬਵਿਊ ਕਾਰਨ ਕਰੈਸ਼ ਹੋਈਆਂ ਹਨ। ਐਂਡਰਾਇਡ ਵੈਬਵਿਊ Chrome ਵੱਲੋਂ ਪ੍ਰਦਾਨ ਕੀਤੀ ਜਾਣ ਵਾਲੀ ਇਕ ਸੁਵਿਧਾ ਹੈ, ਜੋ ਯੂਜਰਾਂ ਨੂੰ ਐਂਡਰਾਇਡ ਐਪਸ 'ਚ ਵੈਬ ਪੇਜ਼ ਵੇਖਣ ਦੀ ਮਨਜ਼ੂਰੀ ਦਿੰਦੀ ਹੈ। ਦੂਜੇ ਪਾਸੇ ਗੂਗਲ ਨੇ ਕਿਹਾ ਹੈ ਕਿ ਇਸ ਐਪ ਕਰੈਸ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਇਸ ਨੂੰ ਦੂਰ ਕਰ ਦਿੱਤਾ ਜਾਵੇਗਾ।

ਇਸ ਸਮੱਸਿਆ ਨੂੰ ਇਸ ਤਰ੍ਹਾਂ ਠੀਕ ਕਰੋ
Samsung Us ਅਨੁਸਾਰ ਜੇਕਰ ਯੂਜਰ WebView update ਨੂੰ ਹਟਾ ਕੇ ਫ਼ੋਨ ਨੂੰ ਦੁਬਾਰਾ ਚਾਲੂ ਕਰਦੇ ਹਨ ਤਾਂ ਇਹ ਸਮੱਸਿਆ ਹੱਲ ਹੋ ਜਾਵੇਗੀ।

ਇਸ ਦੇ ਲਈ ਸੈਟਿੰਗਾਂ 'ਚ ਜਾਓ। ਇਸ ਤੋਂ ਬਾਅਦ ਐਪ 'ਚ ਜਾਓ ਅਤੇ ਸੱਜੇ ਪਾਸੇ ਤਿੰਨ ਬਿੰਦੀਆਂ 'ਤੇ ਟੈਪ ਕਰੋ।

ਹੁਣ ਸ਼ੋਅ ਸਿਸਟਮ ਐਪ ਵਿਖਾਈ ਦੇਵੇਗਾ, ਜਿਸ ਦੇ ਨਾਲ ਸਰਚ ਐਂਡਰਾਇਡ ਸਿਸਟਮ WebView ਦਾ ਆਪਸ਼ਨ ਆਵੇਗਾ, ਇਸ ਨੂੰ ਅਨਇੰਸਟਾਲ ਕਰੋ।

ਇਹ ਯਾਦ ਰੱਖੋ ਕਿ WebView ਇਕ ਮਹੱਤਵਪੂਰਣ ਐਪ ਹੈ। ਇਸ ਲਈ ਯੂਜਰਾਂ ਨੂੰ ਸਾਵਧਾਨੀ ਨਾਲ ਅਣਇੰਸਟਾਲ ਕਰਨਾ ਹੋਵੇਗਾ।