ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਪੁਰਾਣਾ ਐਂਡ੍ਰਾਇਡ ਸਮਾਰਟਫੋਨ ਹੈ, ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ ਕਿਉਂਕਿ ਗੂਗਲ ਮੈਪ (Google Map), ਯੂਟਿਊਬ (YouTube), ਜੀਮੇਲ (GMail) ਵਰਗੀਆਂ ਸੇਵਾਵਾਂ ਅੱਜ ਭਾਵ 27 ਸਤੰਬਰ, 2021 ਤੋਂ ਤੁਹਾਡੇ ਸਮਾਰਟਫੋਨ ਵਿੱਚ ਕੰਮ ਨਹੀਂ ਕਰਨਗੀਆਂ। ਇਹ ਇਸ ਲਈ ਹੈ ਕਿਉਂਕਿ ਪੁਰਾਣੇ ਐਂਡ੍ਰਾਇਡ ਸੰਸਕਰਣ 2.3 ਵਾਲੇ ਉਪਕਰਣਾਂ 'ਤੇ ਗੂਗਲ ਸੇਵਾ ਅੱਜ ਤੋਂ ਬੰਦ ਕੀਤੀ ਜਾ ਰਹੀ ਹੈ।


 

ਅਜਿਹੀ ਸਥਿਤੀ ਵਿੱਚ, ਗੂਗਲ ਮੈਪ, ਯੂਟਿਊਬ ਅਤੇ ਗੂਗਲ ਕੈਲੰਡਰ ਅੱਜ ਤੋਂ ਐਂਡ੍ਰਾਇਡ ਸੰਸਕਰਣ 2.3 ਵਾਲੇ ਉਪਕਰਣਾਂ ਵਿੱਚ ਨਹੀਂ ਵਰਤੇ ਜਾ ਸਕਣਗੇ। ਸਰਲ ਸ਼ਬਦਾਂ ’ਚ, 27 ਸਤੰਬਰ ਤੋਂ ਪੁਰਾਣੇ ਐਂਡ੍ਰਾਇਡ ਆਪਰੇਟਿੰਗ ਸਿਸਟਮ ਵਾਲੇ ਖਪਤਕਾਰ ਹੁਣ ਇੰਗਲੈਂਡ ਵਿੱਚ ਗੂਗਲ ਅਕਾਊਂਟ ਵਿੱਚ ਲੌਗਇਨ ਨਹੀਂ ਕਰ ਸਕਣਗੇ। ਇਸ ਸਥਿਤੀ ਵਿੱਚ ਤੁਹਾਡਾ ਐਂਡ੍ਰਾਇਡ ਸਮਾਰਟਫੋਨ ਕਬਾੜ ਬਣ ਕੇ ਰਹਿ ਜਾਵੇਗਾ।

 

ਗੂਗਲ ਦਾ ਮੰਨਣਾ ਹੈ ਕਿ ਐਂਡ੍ਰਾਇਡ 2.3 ਵਰਜ਼ਨ ਬਹੁਤ ਪੁਰਾਣਾ ਹੈ। ਅਜਿਹੀ ਸਥਿਤੀ ਵਿੱਚ, ਐਂਡ੍ਰਾਇਡ 2.3 ਸੰਸਕਰਣ ਅਧਾਰਤ ਸਮਾਰਟਫੋਨ ਵਿੱਚ ਖਪਤਕਾਰਾਂ ਦਾ ਨਿੱਜੀ ਡਾਟਾ ਲੀਕ ਹੋ ਸਕਦਾ ਹੈ। ਗੂਗਲ ਵੱਲੋਂ ਪੁਰਾਣੇ ਐਂਡ੍ਰਾਇਡ 2.3 ਸੰਸਕਰਣ ਸਮਾਰਟਫੋਨ ਵਿੱਚ ਗੂਗਲ ਖਾਤੇ ਦੇ ਲੌਗਇਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਐਂਡਰਾਇਡ 2.3 ਜਿੰਜਰਬ੍ਰੈਡ (Gingerbread) ਸਾਲ 2010 ਵਿੱਚ ਲਾਂਚ ਕੀਤੀ ਗਈ ਸੀ। ਇਸ ਵੇਲੇ ਐਂਡ੍ਰਾਇਡ 11 ਗੂਗਲ ਦਾ ਨਵੀਨਤਮ ਆਪਰੇਟਿੰਗ ਸਿਸਟਮ ਹੈ। ਐਂਡ੍ਰਾਇਡ 12 ਜਲਦੀ ਹੀ ਲਾਂਚ ਹੋਣ ਜਾ ਰਿਹਾ ਹੈ।

 

ਅਜਿਹੀ ਸਥਿਤੀ ਵਿੱਚ, ਸਾਲ 2010 ਤੋਂ ਪਹਿਲਾਂ ਜਾਂ ਇਹ ਕਹਿ ਲਓ ਕਿ ਐਂਡ੍ਰਾਇਡ 2.3 ਅਤੇ ਇਸ ਤੋਂ ਉੱਪਰ ਦੇ ਐਂਡ੍ਰਾਇਡ ਸਮਾਰਟਫੋਨ ਜੀਮੇਲ, ਯੂਟਿਊਬ ਤੇ ਗੂਗਲ ਦੀ ਵਰਤੋਂ ਨਹੀਂ ਕਰ ਸਕਣਗੇ। ਐਂਡਰਾਇਡ 3.0 ਤੇ ਇਸ ਤੋਂ ਉੱਪਰ ਦੇ ਮਾੱਡਲਾਂ ਵਿੱਚ, ਯੂਟਿਊਬ, ਜੀਮੇਲ ਤੇ ਗੂਗਲ ਦੀ ਸੇਵਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

 

ਜੇ ਤੁਸੀਂ ਆਪਣੇ ਪੁਰਾਣੇ ਸਮਾਰਟਫੋਨ 'ਤੇ ਯੂਟਿਊਬ, ਜੀਮੇਲ ਤੇ ਗੂਗਲ ਸਰਚ ਵਰਗੀਆਂ ਗੂਗਲ ਸੇਵਾਵਾਂ ਦੀ ਵਰਤੋਂ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਐਂਡਰਾਇਡ 3.0 ਤੇ ਮਾਈਗ੍ਰੇਟ ਕਰਨ ਦੀ ਜ਼ਰੂਰਤ ਹੋਏਗੀ। ਜੇ ਤੁਸੀਂ ਫੋਨ 'ਤੇ ਐਂਡ੍ਰਾਇਡ 11 ਆਪਰੇਟਿੰਗ ਸਿਸਟਮ ਨੂੰ ਅਪਡੇਟ ਨਹੀਂ ਕਰ ਪਾ ਰਹੇ ਹੋ, ਤਾਂ ਤੁਹਾਨੂੰ ਨਵਾਂ ਸਮਾਰਟਫੋਨ ਖਰੀਦਣਾ ਪੈ ਸਕਦਾ ਹੈ, ਜੋ ਐਂਡ੍ਰਾਇਡ 3 ਜਾਂ ਇਸ ਤੋਂ ਉੱਪਰ ਦੇ ਵਰਜ਼ਨ ਨੂੰ ਸਪੋਰਟ ਕਰਦਾ ਹੋਵੇ।