ਨਵੀਂ ਦਿੱਲੀ: ਭੁੱਲਣ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਗੂਗਲ ਤੋਂ ਯਾਦਦਾਸ਼ਤ ਨੂੰ ਕਿਵੇਂ ਵਧਾਇਆ ਜਾਵੇ, ਦਿਮਾਗ ਨੂੰ ਤੇਜ਼ ਕਿਵੇਂ ਕਰੀਏ ਜਾਂ ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਕੀ ਸੁਝਾਅ ਹਨ, ਵਰਗੇ ਅਨੇਕਾਂ ਸਵਾਲ ਪੁੱਛਦੇ ਹਨ ਪਰ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਵਿਗਿਆਨੀਆਂ ਨੇ ਯਾਦਦਾਸ਼ਤ ਵਧਾਉਣ ਵਾਲਾ ਹੈਲਮੇਟ ਬਣਾ ਲਿਆ ਹੈ।
ਰਿਪੋਰਟ ਮੁਤਾਬਕ 'ਡਰਹਮ ਯੂਨੀਵਰਸਿਟੀ' ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਇਹ ਬ੍ਰੇਨ ਜ਼ੈਪਿੰਗ ਹੈਲਮੇਟ ਡਿਮੇਨਸ਼ੀਆ ਦੇ ਇਲਾਜ 'ਚ ਕਾਫੀ ਫਾਇਦੇਮੰਦ ਸਾਬਤ ਹੋਵੇਗਾ। ਅਕਸਰ ਦੇਖਿਆ ਜਾਂਦਾ ਹੈ ਕਿ ਵਧਦੀ ਉਮਰ ਦੇ ਨਾਲ ਯਾਦਦਾਸ਼ਤ ਖਰਾਬ ਹੋਣ ਲੱਗਦੀ ਹੈ। ਲੋਕ ਰੁਟੀਨ ਤੋਂ ਪੁਰਾਣੀਆਂ ਤੇ ਖਾਸ ਗੱਲਾਂ ਨੂੰ ਭੁੱਲਣ ਲੱਗ ਜਾਂਦੇ ਹਨ। ਅਜਿਹੇ 'ਚ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਇਹ ਗੈਜੇਟ ਲੋਕਾਂ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ।
ਇਸ ਵਿਸ਼ੇਸ਼ ਹੈਲਮੇਟ ਦੀ ਖੋਜ ਕਰਨ ਵਾਲੇ ਵਿਗਿਆਨੀਆਂ ਦੀ ਟੀਮ ਦਾ ਹਿੱਸਾ ਰਹੇ ਡਾਕਟਰ ਗੋਦਲ ਦੁਗਲ ਦਾ ਕਹਿਣਾ ਹੈ ਕਿ ਹੈਲਮੇਟ ਪਹਿਨਣ ਤੋਂ ਬਾਅਦ ਯਾਦਦਾਸ਼ਤ ਨੂੰ ਕੰਟਰੋਲ ਕਰਨ ਵਾਲੇ ਦਿਮਾਗ ਦੇ ਖਰਾਬ ਸੈੱਲਾਂ ਨੂੰ ਦੁਬਾਰਾ ਠੀਕ ਕੀਤਾ ਜਾ ਸਕਦਾ ਹੈ। ਮਤਲਬ, ਇਸ 'ਬ੍ਰੇਨ ਜ਼ੈਪਿੰਗ ਹੈਲਮੇਟ' ਦੀ ਵਰਤੋਂ ਨਾਲ ਦਿਮਾਗ ਦੇ ਸੈੱਲਾਂ ਦੀ ਕੰਮ ਕਰਨ ਦੀ ਸਮਰੱਥਾ 'ਚ ਸੁਧਾਰ ਹੋਵੇਗਾ, ਜਿਸ ਨਾਲ ਯਾਦਦਾਸ਼ਤ 'ਚ ਵੀ ਸੁਧਾਰ ਹੋਵੇਗਾ।
ਵਿਗਿਆਨੀਆਂ ਦਾ ਦਾਅਵਾ ਹੈ ਕਿ ਇਸ ਹੈਲਮੇਟ ਨੂੰ ਸਿਰਫ 6 ਮਿੰਟ ਤੱਕ ਪਹਿਨਣਾ ਹੋਵੇਗਾ, ਜਿਸ ਤੋਂ ਬਾਅਦ ਉਹ ਖੁਦ ਫਰਕ ਮਹਿਸੂਸ ਕਰਨਗੇ। ਡਾ: ਦੁਗਲ ਅਨੁਸਾਰ ਹੈਲਮੇਟ ਤੋਂ ਨਿਕਲਣ ਵਾਲੀਆਂ ਇਨਫਰਾਰੈੱਡ ਕਿਰਨਾਂ ਦਿਮਾਗ ਦੇ ਅੰਦਰਲੇ ਹਿੱਸਿਆਂ 'ਚ ਪਹੁੰਚ ਕੇ ਆਪਣਾ ਪ੍ਰਭਾਵ ਛੱਡਦੀਆਂ ਹਨ, ਜਿਸ ਕਾਰਨ ਦਿਮਾਗ ਦੇ ਖਰਾਬ ਹੋਏ ਸੈੱਲਾਂ ਦੀ ਮੁਰੰਮਤ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹਾ ਹੁੰਦੇ ਹੀ ਯਾਦਦਾਸ਼ਤ 'ਚ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਯਾਦਦਾਸ਼ਤ ਵਧਾਉਣ ਵਾਲੇ ਇਸ ਹੈਲਮੇਟ ਨੂੰ ਲੈ ਕੇ 13 ਲੋਕਾਂ 'ਤੇ ਰਿਸਰਚ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਹੈਲਮੇਟ ਨਾਲ ਦਿਮਾਗ 'ਤੇ ਪੌਜ਼ੇਟਿਵ ਪ੍ਰਭਾਵ ਪੈਂਦਾ ਹੈ। ਮਾਹਿਰਾਂ ਅਨੁਸਾਰ ਦਿਮਾਗੀ ਕਮਜ਼ੋਰੀ ਉਦੋਂ ਹੀ ਹੁੰਦੀ ਹੈ ਜਦੋਂ ਦਿਮਾਗ ਦੀਆਂ ਕੋਸ਼ਿਕਾਵਾਂ ਤੇਜ਼ੀ ਨਾਲ ਖਰਾਬ ਹੋਣ ਲੱਗਦੀਆਂ ਹਨ। ਕਰੀਬ 7.5 ਲੱਖ ਰੁਪਏ ਦਾ ਇਹ ਹੈਲਮੇਟ ਇਸ ਬੀਮਾਰੀ ਦੇ ਇਲਾਜ 'ਚ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਹਾਲਾਂਕਿ ਇਹ ਅਜੇ ਤੱਕ ਬਾਜ਼ਾਰ 'ਚ ਉਪਲੱਬਧ ਨਹੀਂ ਹੈ।
ਯਾਦਦਾਸ਼ਤ ਤੇਜ਼ ਕਰੇਗਾ ਇਹ ਹੈਲਮੇਟ, ਵਿਗਿਆਨੀ ਦਾ ਦਾਅਵਾ ਸਿਰਫ 6 ਮਿੰਟਾਂ 'ਚ ਅਸਰ
abp sanjha
Updated at:
12 Jan 2022 02:51 PM (IST)
ਭੁੱਲਣ ਦੀ ਸਮੱਸਿਆ ਨਾਲ ਜੂਝ ਰਹੇ ਲੋਕ ਗੂਗਲ ਤੋਂ ਯਾਦਦਾਸ਼ਤ ਨੂੰ ਕਿਵੇਂ ਵਧਾਇਆ ਜਾਵੇ, ਦਿਮਾਗ ਨੂੰ ਤੇਜ਼ ਕਿਵੇਂ ਕਰੀਏ ਜਾਂ ਯਾਦਦਾਸ਼ਤ ਨੂੰ ਤੇਜ਼ ਕਰਨ ਲਈ ਕੀ ਸੁਝਾਅ ਹਨ
Helmet
NEXT
PREV
Published at:
12 Jan 2022 08:51 AM (IST)
- - - - - - - - - Advertisement - - - - - - - - -