Reliance Jio: ਰਿਲਾਇੰਸ ਜੀਓ ਇੱਕ ਵਾਰ ਫਿਰ ਇੱਕ ਵਧੀਆ ਆਫਰ ਲੈ ਕੇ ਆਇਆ ਹੈ। ਕੰਪਨੀ JioFiber ਅਤੇ AirFiber ਪੋਸਟਪੇਡ ਪਲਾਨ ਦੇ ਨਾਲ 2 ਸਾਲਾਂ ਲਈ YouTube Premium ਸਰਵਿਸ ਬਿਲਕੁਲ ਫ੍ਰੀ ਦੇ ਰਹੀ ਹੈ। ਇਸ ਨਾਲ, ਏਅਰਫਾਈਬਰ ਅਤੇ ਜੀਓਫਾਈਬਰ ਯੂਜ਼ਰਸ ਬਿਨਾਂ ਕਿਸੇ ਇਸ਼ਤਿਹਾਰ ਜਾਂ ਹੋਰ ਰੁਕਾਵਟਾਂ ਤੋਂ 2 ਸਾਲਾਂ ਲਈ ਯੂਟਿਊਬ ਦੀ ਪ੍ਰੀਮੀਅਮ ਸਰਵਿਸ ਦਾ ਮਜ਼ਾ ਲੈ ਸਕਦੇ ਹਨ। ਇਸ ਸਰਵਿਸ ਵਿੱਚ ਵੀਡੀਓ ਦੀ ਸ਼ੁਰੂਆਤ ਵਿੱਚ ਆਉਣ ਵਾਲਾ 10-20 ਸਕਿੰਟਾਂ ਦਾ ਇਸ਼ਤਿਹਾਰ ਵੀ ਨਹੀਂ ਦਿਖਾਇਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਸਰਵਿਸ ਦਾ ਆਨੰਦ ਕਿਵੇਂ ਲੈ ਸਕਦੇ ਹੋ।

ਇਨ੍ਹਾਂ ਪਲਾਨਸ 'ਤੇ ਫ੍ਰੀ ਮਿਲ ਰਹੀ ਯੂਟਿਊਬ ਪ੍ਰੀਮੀਅਮ ਸਰਵਿਸ

ਯੂਟਿਊਬ ਪ੍ਰੀਮੀਅਮ ਸਰਵਿਸ ਸਿਰਫ਼ JioFiber ਅਤੇ AirFiber ਦੇ ਕੁਝ ਪਲਾਨਸ 'ਤੇ ਫ੍ਰੀ ਸਰਵਿਸ ਮਿਲ ਰਹੀ ਹੈ। ਯੂਜ਼ਰਸ ਇਹ ਸਰਵਿਸ 888 ਰੁਪਏ, 1,199 ਰੁਪਏ, 1,499 ਰੁਪਏ, 2,499 ਰੁਪਏ ਅਤੇ 3,499 ਰੁਪਏ ਦੇ ਪਲਾਨ 'ਤੇ ਫ੍ਰੀ ਵਿੱਚ ਲੈ ਸਕਦੇ ਹਨ। YouTube Premium 'ਤੇ ਐਡ-ਫ੍ਰੀ ਵੀਡੀਓਜ਼ ਦੇ ਨਾਲ, ਬੈਕਗ੍ਰਾਊਂਡ ਪਲੇ ਅਤੇ ਅਨਲਿਮਟਿਡ ਵਰਗੇ ਲਾਭ ਵੀ ਮਿਲਦੇ ਹਨ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਯੂਟਿਊਬ ਪ੍ਰੀਮੀਅਮ ਦੀ ਮਾਸਿਕ ਸਬਸਕ੍ਰਿਪਸ਼ਨ ਸਟੂਡੈਂਟਸ ਦੇ ਲਈ 89 ਰੁਪਏ ਅਤੇ Indiviual ਲਈ 149 ਰੁਪਏ ਹੈ। Family ਨੂੰ ਹਰ ਮਹੀਨੇ 299 ਰੁਪਏ ਦੇਣੇ ਪੈਣਗੇ।

BSNL ਵੀ ਦੇ ਰਿਹਾ ਅਜਿਹੇ ਫਾਇਦੇ

ਸਰਕਾਰੀ ਦੂਰਸੰਚਾਰ ਕੰਪਨੀ BSNL ਆਪਣੇ ਬ੍ਰਾਡਬੈਂਡ ਪਲਾਨ ਵਿੱਚ ਡੇਟਾ ਦੇ ਨਾਲ-ਨਾਲ ਅਨਲਿਮਟਿਡ ਕਾਲਿੰਗ ਅਤੇ ਫ੍ਰੀ OTT ਸਬਸਕ੍ਰਿਪਸ਼ਨ ਵੀ ਪੇਸ਼ ਕਰਦੀ ਹੈ। BSNL ਦੇ Superstar Premium Plus ਪਲਾਨ ਦੇ ਤਹਿਤ, ਗਾਹਕਾਂ ਨੂੰ ਹਰ ਮਹੀਨੇ 150Mbps ਦੀ ਸਪੀਡ ਨਾਲ 2,000GB ਡੇਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ, ਕੰਪਨੀ ਡਿਜ਼ਨੀ ਹੌਟਸਟਾਰ, ਸ਼ੇਮਾਰੂ, ਹੰਗਾਮਾ, ਜ਼ੀ5 ਅਤੇ ਸੋਨੀ ਲਾਈਵ ਵਰਗੇ ਓਟੀਟੀ ਪਲੇਟਫਾਰਮਾਂ ਦੀ ਫ੍ਰੀ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ।

Airtel ਪੇਸ਼ ਕਰ ਰਹੀ ਆਹ ਸ਼ਾਨਦਾਰ ਪਲਾਨ

ਜੀਓ ਅਤੇ ਬੀਐਸਐਨਐਲ ਵਾਂਗ, ਏਅਰਟੈੱਲ ਵੀ ਆਪਣੇ ਫਾਈਬਰ ਯੂਜ਼ਰਸ ਲਈ ਵਧੀਆ ਪਲਾਨ ਪੇਸ਼ ਕਰਦਾ ਹੈ। ਕੰਪਨੀ 999 ਰੁਪਏ ਪ੍ਰਤੀ ਮਹੀਨਾ ਦੇ ਪਲਾਨ ਵਿੱਚ 200 Mbps ਦੀ ਸਪੀਡ ਨਾਲ ਇੰਟਰਨੈੱਟ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਪ੍ਰਾਈਮ ਵੀਡੀਓ, ਡਿਜ਼ਨੀ ਹੌਟਸਟਾਰ ਸਮੇਤ 20 ਤੋਂ ਵੱਧ OTT ਪਲੇਟਫਾਰਮਾਂ ਦੀ ਫ੍ਰੀ ਸਬਸਕ੍ਰਿਪਸ਼ਨ ਦਿੱਤੀ ਜਾਂਦੀ ਹੈ।