Cow dung powered tractor: ਤੁਸੀਂ ਸੁਣਿਆ ਹੋਵੇਗਾ ਕਿ ਗਾਂ ਦੇ ਗੋਬਰ ਦੀ ਵਰਤੋਂ ਈਂਧਨ ਦੇ ਤੌਰ 'ਤੇ ਕੀਤੀ ਜਾਂਦੀ ਹੈ, ਪਰ ਇਸ ਦੇ ਟੈਸਟਿੰਗ ਬਾਰੇ ਕਦੇ ਕੋਈ ਜਾਣਕਾਰੀ ਨਹੀਂ ਮਿਲੀ ਸੀ। ਹਾਲਾਂਕਿ, ਵਿਗਿਆਨੀਆਂ ਨੇ ਇੱਕ ਅਜਿਹਾ ਟਰੈਕਟਰ ਬਣਾਇਆ ਹੈ ਜੋ ਗੋਬਰ ਨਾਲ ਚੱਲਦਾ ਹੈ।


ਇਸ ਨੂੰ ਬ੍ਰਿਟਿਸ਼ ਕੰਪਨੀ Bennamann ਨੇ ਬਣਾਇਆ ਹੈ। ਇਸ ਦਾ ਨਾਂਅ ਨਿਊ ਹਾਲੈਂਡ ਟੀ7 ਰੱਖਿਆ ਗਿਆ ਹੈ। ਇਹ ਟਰੈਕਟਰ ਖੇਤੀ ਦੇ ਕੰਮ ਲਈ ਇੱਕ ਬਿਹਤਰ ਆਪਸ਼ਨ ਵਜੋਂ ਉਭਰਿਆ ਹੈ। ਇਸ ਨੂੰ ਚਲਾਉਣ ਲਈ ਡੀਜ਼ਲ ਦੀ ਲੋੜ ਨਹੀਂ ਪੈਂਦੀ। ਇਹ ਟਰੈਕਟਰ 270 ਹਾਰਸ ਪਾਵਰ ਦਾ ਹੈ।


ਖੇਤੀ ਲਈ ਗੋਹੇ ਦੀ ਵਰਤੋਂ ਦੀ ਬਹੁਤ ਲੋੜ ਪੈਂਦੀ ਹੈ। ਗਾਂ ਦਾ ਗੋਹਾ ਫ਼ਸਲਾਂ ਦੇ ਪੋਸ਼ਣ ਲਈ ਜ਼ਰੂਰੀ ਹੈ। ਅਜਿਹੇ 'ਚ ਗਾਂ ਦੇ ਗੋਬਰ ਨਾਲ ਚੱਲਣ ਵਾਲੇ ਟਰੈਕਟਰ ਕਾਰਨ ਹੁਣ ਗੋਬਰ ਦੀ ਮਹੱਤਤਾ ਹੋਰ ਵੱਧ ਜਾਵੇਗੀ। ਇਹ ਟਰੈਕਟਰ ਡੀਜ਼ਲ ਨਾਲ ਚੱਲਣ ਵਾਲੇ ਟਰੈਕਟਰ ਵਾਂਗ ਕੰਮ ਕਰਦਾ ਹੈ। ਆਓ ਜਾਣਦੇ ਹਾਂ ਕਿ ਸਿਰਫ਼ ਗਾਂ ਦਾ ਗੋਬਰ ਹੀ ਕਿਉਂ ਵਰਤਿਆ ਗਿਆ?


ਸਿਰਫ਼ ਗਾਂ ਦਾ ਗੋਹਾ ਹੀ ਕਿਉਂ?


ਸਵਾਲ ਇਹ ਉੱਠਦਾ ਹੈ ਕਿ ਇਸ ਟਰੈਕਟਰ ਲਈ ਸਿਰਫ਼ ਗਾਂ ਦੇ ਗੋਹੇ ਦੀ ਹੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਗੋਹੇ 'ਚ ਫਿਊਜੀਟਿਵ ਮੀਥੇਨ ਗੈਸ ਪਾਈ ਜਾਂਦੀ ਹੈ, ਜੋ ਬਾਅਦ 'ਚ ਬਾਇਓ ਮੀਥੇਨ ਫਿਊਲ 'ਚ ਬਦਲ ਜਾਂਦੀ ਹੈ। ਇਸ ਨਾਲ ਕਿਸਾਨਾਂ ਦਾ ਕੰਮ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਇਹ ਪ੍ਰਦੂਸ਼ਣ ਨੂੰ ਰੋਕਣ 'ਚ ਵੀ ਮਦਦ ਕਰੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਗਾਂ ਦੇ ਗੋਬਰ ਤੋਂ ਤਿਆਰ ਬਾਇਓ ਮੀਥੇਨ ਬਾਲਣ ਨਾਲ 270 ਬੀਐਚਪੀ ਦਾ ਟਰੈਕਟਰ ਵੀ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਬ੍ਰਿਟੇਨ ਦੇ ਵਿਗਿਆਨੀਆਂ ਨੇ ਗਾਂ ਦੇ ਗੋਹੇ 'ਚ ਪਾਈ ਗਈ ਮੀਥੇਨ ਗੈਸ ਦੀ ਵਰਤੋਂ ਟਰੈਕਟਰ ਚਲਾਉਣ ਲਈ ਕੀਤੀ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਸੀਐਨਜੀ 'ਤੇ ਗੱਡੀ ਚਲਾ ਰਹੇ ਹਾਂ।


ਇਹ ਕਿਵੇਂ ਕੰਮ ਕਰਦਾ ਹੈ?


ਇਸ ਨੂੰ ਚਲਾਉਣ ਲਈ ਗਾਂ ਦੇ ਗੋਹੇ ਨੂੰ ਇਕੱਠਾ ਕਰਕੇ ਬਾਇਓ ਮੀਥੇਨ (ਪਾਜ਼ੀਟਿਵ ਮੀਥੇਨ) 'ਚ ਬਦਲਿਆ ਜਾਂਦਾ ਸੀ। ਇਸ ਦੇ ਲਈ ਟਰੈਕਟਰ 'ਚ ਇੱਕ ਕ੍ਰਾਇਓਜੈਨਿਕ ਟੈਂਕ ਵੀ ਲਗਾਇਆ ਗਿਆ ਹੈ, ਜਿਸ 'ਚ ਗਾਂ ਦੇ ਗੋਹੇ ਤੋਂ ਤਿਆਰ ਬਾਇਓ-ਮੀਥੇਨ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ। ਕ੍ਰਾਇਓਜੇਨਿਕ ਟੈਂਕ 162 ਡਿਗਰੀ ਦੇ ਤਾਪਮਾਨ 'ਤੇ ਬਾਇਓ ਮੀਥੇਨ ਨੂੰ ਤਰਲ ਬਣਾਉਂਦਾ ਹੈ।


ਕਿਸਾਨਾਂ ਦੇ ਡੀਜ਼ਲ ਦੇ ਖਰਚ 'ਚ ਆਵੇਗੀ ਕਮੀ


ਇਸ ਮਸ਼ੀਨ ਨੂੰ ਕਾਰਨਿਸ਼ ਕੰਪਨੀ Bennamann ਨੇ ਬਣਾਇਆ ਹੈ। ਕੰਪਨੀ ਪਿਛਲੇ ਕਈ ਦਹਾਕਿਆਂ ਤੋਂ ਬਾਇਓ ਮੀਥੇਨ ਉਤਪਾਦਾਂ ਦੀ ਖੋਜ ਅਤੇ ਵਿਕਾਸ 'ਚ ਲੱਗੀ ਹੋਈ ਹੈ। ਇਸ ਟਰੈਕਟਰ ਨੂੰ ਕੋਰਨਵਾਲ ਦੇ ਇੱਕ ਖੇਤ 'ਚ ਟੈਸਟਿੰਗ ਵਜੋਂ ਚਲਾਇਆ ਗਿਆ ਸੀ। ਜਿੱਥੇ ਸਿਰਫ਼ ਇੱਕ ਸਾਲ 'ਚ ਕਾਰਬਨ ਡਾਈਆਕਸਾਈਡ ਦਾ ਨਿਕਾਸ 2500 ਟਨ ਤੋਂ ਘੱਟ ਕੇ 500 ਟਨ ਰਹਿ ਗਿਆ। ਕਿਸਾਨਾਂ ਨੂੰ ਇਹ ਟਰੈਕਟਰ ਮਿਲਣ ਤੋਂ ਬਾਅਦ ਹੋਰ ਖਰਚੇ ਘੱਟ ਜਾਣਗੇ।