Alternatives of Google Chrome: ਦੁਨੀਆ ਭਰ ਵਿੱਚ ਲੱਖਾਂ ਲੋਕ ਹਰ ਰੋਜ਼ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਫੋਨ, ਲੈਪਟਾਪ ਜਾਂ ਟੈਬਲੇਟ 'ਤੇ ਇੰਟਰਨੈਟ ਦੀ ਵਰਤੋਂ ਕਰਨ ਲਈ ਯੂਜ਼ਰਸ ਨੂੰ ਬ੍ਰਾਊਜ਼ਰ ਦੀ ਲੋੜ ਪੈਂਦੀ ਹੈ। ਵੱਡੀ ਗਿਣਤੀ ਵਿੱਚ ਲੋਕ ਗੂਗਲ ਕਰੋਮ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ ਕਰੋਮ ਤੋਂ ਇਲਾਵਾ ਹੋਰ ਕਿਹੜੇ ਬ੍ਰਾਊਜ਼ਰ ਹਨ ਜਿਨ੍ਹਾਂ ਨੂੰ ਲੋਕ ਵਰਤਣਾ ਪਸੰਦ ਕਰਦੇ ਹਨ? ਅੱਜ ਅਸੀਂ ਤੁਹਾਨੂੰ ਗੂਗਲ ਕਰੋਮ ਤੋਂ ਇਲਾਵਾ ਹੋਰ ਵਰਤੇ ਜਾਣ ਵਾਲੇ ਬ੍ਰਾਊਜ਼ਰਾਂ ਬਾਰੇ ਜਾਣਕਾਰੀ ਦੇ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਯੂਐਸ ਜਸਟਿਸ ਡਿਪਾਰਟਮੈਂਟ (DOJ) ਜਲਦੀ ਹੀ ਗੂਗਲ ਨੂੰ ਵੱਡਾ ਝਟਕਾ ਦੇ ਸਕਦਾ ਹੈ।
ਦਰਅਸਲ, DOJ ਨੇ ਗੂਗਲ ਦੀ ਪੈਰੇਂਟ ਕੰਪਨੀ ਅਲਫਾਬੇਟ ਨੂੰ ਆਪਣਾ Chrome ਇੰਟਰਨੈੱਟ ਬ੍ਰਾਊਜ਼ਰ ਵੇਚਣ ਦਾ ਹੁਕਮ ਦੇਣ ਲਈ ਅਦਾਲਤ ਦਾ ਬੂਹਾ ਖੜਕਾਇਆ ਹੈ। ਬਲੂਮਬਰਗ ਨਿਊਜ਼ ਦੀ ਇਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਆਓ ਜਾਣਦੇ ਹਾਂ ਕਿ ਗੂਗਲ ਕਰੋਮ ਤੋਂ ਇਲਾਵਾ ਵੈੱਬ ਬ੍ਰਾਊਜ਼ਿੰਗ ਲਈ ਲੋਕਾਂ ਕੋਲ ਕਿਹੜੇ-ਕਿਹੜੇ ਵਿਕਲਪ ਹਨ।
ਗੂਗਲ ਦੁਨੀਆ ਦਾ ਸਭ ਤੋਂ ਵੱਡਾ ਵੈੱਬ ਬ੍ਰਾਊਜ਼ਰ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਗੂਗਲ ਨੇ ਆਪਣਾ ਇੰਟਰਨੈੱਟ ਬ੍ਰਾਊਜ਼ਰ ਤਿਆਰ ਕੀਤਾ, ਜਿਸ ਦਾ ਨਾਂ ਗੂਗਲ ਕਰੋਮ ਹੈ। ਗੂਗਲ ਕਰੋਮ ਨੂੰ ਪਹਿਲੀ ਵਾਰ ਸਾਲ 2008 ਵਿੱਚ ਪੇਸ਼ ਕੀਤਾ ਗਿਆ ਸੀ। ਉਦੋਂ ਤੋਂ ਲੈਪਟਾਪ, ਕੰਪਿਊਟਰ ਅਤੇ ਟੈਬਲੇਟ ਵਿੱਚ ਇਨਬਿਲਟ ਵਿੰਡੋਜ਼ ਦੇ ਨਾਲ ਆਉਂਦਾ ਹੈ।
Microsoft Edgeਇਸ ਤੋਂ ਬਾਅਦ Microsoft Edge ਦਾ ਨਾਂ ਆਉਂਦਾ ਹੈ। ਗੂਗਲ ਕਰੋਮ ਤੋਂ ਬਾਅਦ ਇਸ ਦੀ ਵਰਤੋਂ 11 ਫੀਸਦੀ ਯੂਜ਼ਰਸ ਕਰਦੇ ਹਨ। ਸਾਲ 2015 'ਚ ਮਾਈਕ੍ਰੋਸਾਫਟ ਨੇ ਪਹਿਲੀ ਵਾਰ ਇਸ ਇੰਟਰਨੈੱਟ ਬ੍ਰਾਊਜ਼ਰ ਨੂੰ ਪੇਸ਼ ਕੀਤਾ ਸੀ।
Apple Safari Google Chrome ਅਤੇ Microsoft Edge ਤੋਂ ਬਾਅਦ Apple Safari ਦਾ ਨਾਂ ਤੀਜੇ ਸਥਾਨ 'ਤੇ ਆਉਂਦਾ ਹੈ। ਇਸ ਵੈੱਬ ਬ੍ਰਾਊਜ਼ਰ ਨੂੰ ਐਪਲ ਦੁਆਰਾ ਤਿਆਰ ਕੀਤਾ ਗਿਆ ਹੈ, ਜਿਸ ਦੀ ਵਰਤੋਂ ਦੁਨੀਆ ਭਰ ਦੇ 8.8 ਫੀਸਦੀ ਯੂਜ਼ਰਸ ਕਰਦੇ ਹਨ। ਐਪਲ ਨੇ ਇਸ ਵੈੱਬ ਬ੍ਰਾਊਜ਼ਰ ਨੂੰ ਸਾਲ 2003 'ਚ ਪੇਸ਼ ਕੀਤਾ ਸੀ।
Mozilla FirefoxMozilla Firefox ਮੋਜ਼ੀਲਾ ਫਾਊਂਡੇਸ਼ਨ ਦੁਆਰਾ ਵਿਕਸਤ ਕੀਤਾ ਗਿਆ ਹੈ। ਇਸਨੂੰ ਵਿੰਡੋਜ਼, ਮੈਕ ਓਐਸ, ਲੀਨਕਸ ਅਤੇ ਐਂਡਰਾਇਡ ਲਈ ਤਿਆਰ ਕੀਤਾ ਗਿਆ ਹੈ। ਇਹ ਚੌਥਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਵੈੱਬ ਬ੍ਰਾਊਜ਼ਰ ਹੈ।