TikTok Relaunch: ਮਸ਼ਹੂਰ ਚੀਨੀ ਵੀਡੀਓ ਸ਼ੇਅਰਿੰਗ ਐਪ TikTok ਜਲਦੀ ਹੀ ਭਾਰਤ 'ਚ ਵਾਪਸੀ ਕਰ ਸਕਦੀ ਹੈ। PUBG ਦੀ ਹੀ ਤਰਜ਼ 'ਤੇ ਇਸ ਨੂੰ ਨਵੇਂ ਨਾਮ ਤੇ ਲੁੱਕ ਨਾਲ ਲਾਂਚ ਕੀਤਾ ਜਾ ਸਕਦਾ ਹੈ। ਟੈਕ ਰਿਪੋਰਟ ਅਨੁਸਾਰ TikTok ਦੀ ਪੈਰੇਂਟ ਕੰਪਨ ByteDance ਨੇ ਆਪਣੀ ਇਸ ਸ਼ਾਰਟ ਵੀਡੀਓ ਐਪ ਨੂੰ ਨਵੇਂ ਟ੍ਰੇਡ ਮਾਰਕ ਲਈ ਕੰਟਰੋਲ ਜਨਰਲ ਆਫ਼ ਪੇਟੇਂਟਸ, ਡਿਜ਼ਾਈਨ ਐਂਡ ਟਰੇਡ ਮਾਰਕ 'ਚ ਅਪਲਾਈ ਕੀਤਾ ਹੈ।



ਦੱਸ ਦੇਈਏ ਕਿ ਪਿਛਲੇ ਸਾਲ ਜੂਨ 'ਚ ਕੇਂਦਰ ਸਰਕਾਰ ਨੇ ਟਿਕਟੌਕ ਸਮੇਤ 56 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਸੀ। ਇਸ ਪਾਬੰਦੀ ਦੇ ਨਾਲ ਇਸ ਨੂੰ ਸਾਰੇ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਭਾਰਤੀ ਯੂਜਰਾਂ ਲਈ ਉਪਲੱਬਧ ਨਹੀਂ।

ਨਵੇਂ ਟ੍ਰੇਡਮਾਰਕ 'ਚ ਬਦਲੀ TikTok ਦੀ ਸਪੈਲਿੰਗ
ਟਿਪਸਟਰ ਮੁਕੁਲ ਸ਼ਰਮਾ ਦੇ ਅਨੁਸਾਰ ਪੈਰੇਂਟ ਕੰਪਨੀ ByteDance ਵੱਲੋਂ 6 ਜੁਲਾਈ ਨੂੰ ਫਾਈਲ ਕੀਤੇ ਗਏ ਇਸ ਨਵੇਂ ਟਰੇਡਮਾਰਕ 'ਚ TikTok ਦੀ ਸਪੈਲਿੰਗ ਵੀ ਬਦਲ ਦਿੱਤੀ ਗਈ ਹੈ। ਕੰਪਨੀ ਨੇ ਇਸ ਵਾਰ TickTock ਦੇ ਨਾਮ ਨਾਲ ਇਹ ਟਰੇਡ ਮਾਰਕ ਐਪਲੀਕੇਸ਼ਨ ਦਿੱਤੀ ਹੈ। ਇਸ ਨੂੰ ਟਰੇਡ ਮਾਰਕ ਨਿਯਮ 2002 ਦੇ ਚੌਥੇ ਸ਼ੈਡਿਊਲ ਦੀ Class 42 ਤਹਿਤ ਫਾਈਲ ਕੀਤਾ ਗਿਆ ਹੈ।

ਵਾਪਸੀ ਲਈ ਭਾਰਤ ਸਰਕਾਰ ਨਾਲ ਚੱਲ ਰਹੀ ਗੱਲਬਾਤ
ਜਾਣਕਾਰੀ ਅਨੁਸਾਰ ByteDance ਆਪਣੇ ਐਪ ਦੀ ਭਾਰਤ 'ਚ ਵਾਪਸੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ। ਕੰਪਨੀ ਨੇ ਕੇਂਦਰ ਸਰਕਾਰ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਨਵੇਂ ਆਈਟੀ ਨਿਯਮਾਂ ਦੀ ਪਾਲਣਾ ਕਰੇਗੀ। ਦੱਸ ਦੇਈਏ ਕਿ ByteDance ਨੇ ਸਾਲ 2019 ਵਿੱਚ ਪਾਬੰਦੀ ਤੋਂ ਪਹਿਲਾਂ ਹੀ ਭਾਰਤ ਵਿੱਚ ਆਪਣਾ ਚੀਫ਼ ਨੋਡਲ ਤੇ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ, ਜੋ ਨਵੇਂ ਆਈਟੀ ਨਿਯਮਾਂ ਦੀ ਇੱਕ ਜ਼ਰੂਰੀ ਦਿਸ਼ਾ-ਨਿਰਦੇਸ਼ ਹੈ।

ਪਾਬੰਦੀ ਤੋਂ ਪਹਿਲਾਂ TikTok ਦੇ ਦੇਸ਼ 'ਚ 20 ਕਰੋੜ ਯੂਜਰ ਸਨ
ਸ਼ਾਰਟ ਵੀਡੀਓ ਐਪ TikTok ਭਾਰਤ 'ਚ ਬਹੁਤ ਮਸ਼ਹੂਰ ਸੀ। ਜਿਸ ਸਮੇਂ ਇਸ 'ਤੇ ਪਾਬੰਦੀ ਲਗਾਈ ਗਈ ਸੀ, ਉਸ ਸਮੇਂ ਦੇਸ਼ 'ਚ ਇਸ ਦੇ ਲਗਭਗ 20 ਕਰੋੜ ਯੂਜਰ ਸਨ। TikTok 'ਤੇ ਪਾਬੰਦੀ ਤੋਂ ਬਾਅਦ ਫੇਸਬੁੱਕ ਦੇ ਇੰਸਟਾਗ੍ਰਾਮ ਤੇ ਯੂਟਿਊਬ ਨੇ ਇਸੇ ਦੀ ਤਰਜ਼ 'ਤੇ ਨਵੇਂ ਫੀਚਰ ਲਾਂਚ ਕੀਤੇ ਸਨ। ਯੂਜਰਾਂ ਲਈ ਸ਼ਾਰਟ ਵੀਡੀਓ ਪੋਸਟ ਕਰਨ ਦੀ ਇੰਸਟਾਗ੍ਰਾਮ 'ਤੇ Reels ਤੇ ਯੂਟਿਊਬ 'ਤੇ Shorts ਦੇ ਨਾਂ ਤੋਂ ਯੂਜਰਾਂ ਲਈ ਫੀਚਰ ਦਿੱਤਾ ਜਾ ਰਿਹਾ ਹੈ।