ਨਵੀਂ ਦਿੱਲੀ: ਹੁਣ ਦੇਸ਼ ਦੇ ਸਾਰੇ ਮੋਬਾਈਲ ਅਤੇ ਲੈਂਡਲਾਈਨ ਫ਼ੋਨ ਨੰਬਰ ਬਦਲ ਜਾਣਗੇ। ਦੇਸ਼ ਵਿੱਚ ਇੱਕੋ ਲੜੀ ਤੋਂ ਸਾਰੇ ਫੋਨ ਨੰਬਰ ਜਾਰੀ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਯਾਨੀ ਕਿ ਭਾਰਤ ਵੱਲੋਂ ਖੋਜੀ ਸਿਫਰ ਯਾਨੀ 0 ਨਾਲ ਹਰ ਫੋਨ ਨੰਬਰ ਇੱਕ ਲੜੀ ਵਿੱਚ ਪਿਰੋ ਦਿੱਤਾ ਜਾਵੇਗਾ, ਜਿਸ ਨਾਲ ਹਰ ਨੰਬਰ 10 ਦੀ ਬਜਾਇ 11 ਅੰਕਾਂ ਦਾ ਹੋ ਜਾਵੇਗਾ। ਹਾਲਾਂਕਿ, ਇਸ ਨੂੰ ਲਾਗੂ ਕਦੋਂ ਕੀਤਾ ਜਾਵੇਗਾ ਹਾਲੇ ਇਹ ਤੈਅ ਨਹੀਂ ਹੋਇਆ ਹੈ।


ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਵੱਲੋਂ ਦੇਸ਼ ਵਿੱਚ ਫਿਕਸਡ ਲਾਈਨ ਭਾਵ ਲੈਂਡਲਾਈਨ ਤੇ ਮੋਬਾਈਲ ਸੇਵਾਵਾਂ ਲਈ 11 ਅੰਕੜਿਆਂ ਦੇ ਨੰਬਰ ਦੀ ਸਿਫਾਰਸ਼ ਕੀਤੀ ਗਈ ਹੈ। ਟ੍ਰਾਈ ਦੀ ਇਸ ਨਵੀਂ ਸਿਫਾਰਸ਼ ਨਾਲ ਕਿਸੇ ਲੈਂਡਲਾਈਨ ਤੋਂ ਮੌਜੂਦਾ ਮੋਬਾਈਲ ਨੰਬਰਾਂ ਨੂੰ ਡਾਇਲ ਕਰਨ ਮੌਕੇ ਇਨ੍ਹਾਂ ਅੱਗੇ ਸਿਫਰ ਲਾਉਣੀ ਪਏਗੀ।

ਅਥਾਰਿਟੀ ਨੇ ਬਿਆਨ ਵਿੱਚ ਕਿਹਾ ਕਿ ਇਹ ਫੈਸਲਾ ਭਾਈਵਾਲਾਂ ਵੱਲੋਂ ਦਿੱਤੇ ਸੁਝਾਵਾਂ ਦੇ ਆਧਾਰ ’ਤੇ ਲਿਆ ਗਿਆ ਹੈ। ਫੈਸਲੇ ਮੁਤਾਬਕ ਪੁਰਾਣੇ ਮੋਬਾਈਲ ਤੇ ਟੈਲੀਫੋਨ ਨੰਬਰਾਂ ਦੇ ਅੱਗੇ ਸਿਫਰ ਲਾਉਣੀ ਲਾਜ਼ਮੀ ਹੋਵੇਗੀ ਜਦਕਿ ਨਵੇਂ ਜਾਰੀ ਹੋਣ ਵਾਲੇ ਨੰਬਰਾਂ ਦਾ ਸ਼ੁਰੂਆਤੀ ਅੰਕ ਕੋਈ ਹੋਰ ਵੀ ਹੋ ਸਕਦਾ ਹੈ।

ਟ੍ਰਾਈ ਨੇ 10 ਤੋਂ 11 ਅੰਕਾਂ ਵਾਲੇ ਮੋਬਾਈਲ ਨੰਬਰ ਨੂੰ 9 ਤੋਂ ਹੀ ਸ਼ੁਰੂ ਕੀਤੇ ਜਾਣ ਦੀ ਸਿਫਾਰਿਸ਼ ਵੀ ਕੀਤੀ ਹੈ। ਕੌਮੀ ਅਥਾਰਿਟੀ ਮੁਤਾਬਕ ਇਸ ਨਾਲ ਦੇਸ਼ ਵਿੱਚ 10 ਬਿਲੀਅਨ ਯਾਨੀ ਕਿ ਇੱਕ ਹਜ਼ਾਰ ਕਰੋੜ ਟੈਲੀਫ਼ੋਨ ਨੰਬਰਾਂ ਨੂੰ ਸੰਭਾਲਣ ਦੀ ਸਮਰੱਥਾ ਹੋ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904