Trump T1 Smartphone Features, Price And Specs: ਕੀ ਹੁਣ iPhone ਦਾ ਦੌਰ ਖਤਮ ਹੋਣ ਜਾ ਰਿਹਾ ਹੈ। ਇਹ ਚਰਚਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਵੱਲੋਂ ਸਮਾਰਟਫੋਨ ਬਾਜ਼ਾਰ ਵਿੱਚ ਇੱਕ ਵੱਡਾ ਕਦਮ ਚੁੱਕਣ ਮਗਰੋਂ ਛਿੜੀ ਹੈ। ਟਰੰਪ ਦੀ ਕੰਪਨੀ ਨੇ ਟਰੰਪ ਟੀ1 ਸਮਾਰਟਫੋਨ ਲਾਂਚ ਕੀਤਾ ਹੈ। ਅਮਰੀਕਾ ਵਿੱਚ ਬਣਿਆ ਇਹ ਪ੍ਰੀਮੀਅਮ ਫੋਨ ਆਈਫੋਨ, ਗੂਗਲ ਪਿਕਸਲ ਤੇ ਸੈਮਸੰਗ ਵਰਗੇ ਬ੍ਰਾਂਡਾਂ ਨੂੰ ਸਿੱਧੇ ਤੌਰ 'ਤੇ ਚੁਣੌਤੀ ਦੇਵੇਗਾ। ਅਹਿਮ ਗੱਲ ਹੈ ਕਿ ਇਸ ਦੀ ਕੀਮਤ ਤੇ ਫੀਚਰ ਕਾਫ਼ੀ ਆਕਰਸ਼ਕ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਤਕਨਾਲੋਜੀ ਬਾਜ਼ਾਰ ਵਿੱਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਜਾ ਰਹੇ ਹਨ। ਟਰੰਪ ਦੀ ਪਰਿਵਾਰਕ ਕੰਪਨੀ ਨੇ ਇੱਕ ਨਵਾਂ ਸਮਾਰਟਫੋਨ ਟਰੰਪ ਮੋਬਾਈਲ ਟੀ1 ਲਾਂਚ ਕੀਤਾ ਹੈ, ਜੋ ਐਪਲ ਆਈਫੋਨ ਤੇ ਗੂਗਲ ਪਿਕਸਲ ਨਾਲ ਸਿੱਧਾ ਮੁਕਾਬਲਾ ਕਰੇਗਾ। ਖਾਸ ਗੱਲ ਇਹ ਹੈ ਕਿ ਇਹ ਫੋਨ ਪੂਰੀ ਤਰ੍ਹਾਂ ਅਮਰੀਕਾ ਵਿੱਚ ਬਣਿਆ ਹੈ। ਯਾਨੀ 'ਮੇਡ ਇਨ ਯੂਐਸਏ' ਟੈਗ ਦੇ ਨਾਲ ਆਉਂਦਾ ਹੈ।

 

$499 ਵਿੱਚ ਪ੍ਰੀਮੀਅਮ ਐਕਸਪੀਰੀਅੰਸਟਰੰਪ ਟੀ1 ਸਮਾਰਟਫੋਨ ਦੀ ਕੀਮਤ $499 (ਲਗਪਗ 42,800 ਰੁਪਏ) ਰੱਖੀ ਗਈ ਹੈ। ਇਸ ਦੇ ਨਾਲ ਹੀ ਉਪਭੋਗਤਾ ਇਸ ਨੂੰ $100 ਦੀ ਡਾਊਨ ਪੇਮੈਂਟ ਕਰਕੇ EMI ਵਿਕਲਪ ਰਾਹੀਂ ਵੀ ਖਰੀਦ ਸਕਦੇ ਹਨ। ਇਸ ਫੋਨ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ ਤੇ ਜਲਦੀ ਹੀ ਇਸ ਦੀ ਵਿਕਰੀ ਅਮਰੀਕਾ ਵਿੱਚ ਸ਼ੁਰੂ ਹੋ ਜਾਵੇਗੀ।

ਟਰੰਪ T1 ਦੇ ਕਮਾਲ ਫੀਚਰਰਿਪੋਰਟ ਅਨੁਸਾਰ ਡੋਨਾਲਡ ਟਰੰਪ ਦੀ ਕੰਪਨੀ ਦਾ ਇਹ ਸਮਾਰਟਫੋਨ 6.8-ਇੰਚ AMOLED ਡਿਸਪਲੇਅ ਦੇ ਨਾਲ ਆਵੇਗਾ। ਫੋਨ ਦੀ ਡਿਸਪਲੇਅ 120Hz ਹਾਈ ਰਿਫਰੈਸ਼ ਰੇਟ ਫੀਚਰ ਨੂੰ ਸਪੋਰਟ ਕਰੇਗੀ। ਇਸ ਫੋਨ ਦੇ ਪਿਛਲੇ ਹਿੱਸੇ ਵਿੱਚ ਟ੍ਰਿਪਲ ਕੈਮਰਾ ਸੈੱਟਅਪ ਉਪਲਬਧ ਹੋਵੇਗਾ, ਜਿਸ ਵਿੱਚ 50MP ਮੇਨ, 2MP ਡੈਪਥ ਤੇ 2MP ਮੈਕਰੋ ਕੈਮਰਾ ਸ਼ਾਮਲ ਹੈ। ਇਸ ਵਿੱਚ ਸੈਲਫੀ ਤੇ ਵੀਡੀਓ ਕਾਲਿੰਗ ਲਈ 16MP ਕੈਮਰਾ ਹੋਵੇਗਾ।

ਟਰੰਪ ਮੋਬਾਈਲ T1 ਵਿੱਚ 5000mAh ਬੈਟਰੀ ਮਿਲੇਗੀ। ਇਸ ਦੇ ਨਾਲ ਫਾਸਟ ਚਾਰਜਿੰਗ ਫੀਚਰ ਦਿੱਤਾ ਜਾਵੇਗਾ। ਇਹ ਫੋਨ ਐਂਡਰਾਇਡ 15 ਓਪਰੇਟਿੰਗ ਸਿਸਟਮ 'ਤੇ ਕੰਮ ਕਰੇਗਾ। ਇਸ ਵਿੱਚ 12GB RAM ਤੇ 256GB ਤੱਕ ਸਟੋਰੇਜ ਸਪੋਰਟ ਮਿਲੇਗਾ। ਇੰਨਾ ਹੀ ਨਹੀਂ ਫੋਨ ਵਿੱਚ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਸੁਰੱਖਿਆ ਫੀਚਰ ਦੇ ਨਾਲ-ਨਾਲ AI ਅਧਾਰਤ ਫੇਸ ਅਨਲਾਕ ਫੀਚਰ ਵੀ ਮਿਲੇਗਾ।

ਮੋਬਾਈਲ ਪਲਾਨ ਲਾਂਚ ਕੀਤਾਟਰੰਪ ਮੋਬਾਈਲ T1 ਦੇ ਨਾਲ ਹੀ ਕੰਪਨੀ ਨੇ ਇੱਕ ਵਿਸ਼ੇਸ਼ ਮੋਬਾਈਲ ਸੇਵਾ ਪਲਾਨ ਵੀ ਪੇਸ਼ ਕੀਤਾ ਹੈ। ਇਸ ਪਲਾਨ ਵਿੱਚ ਉਪਭੋਗਤਾਵਾਂ ਨੂੰ ਹਰ ਮਹੀਨੇ $47.45 (ਲਗਪਗ 4,080 ਰੁਪਏ) ਖਰਚ ਕਰਕੇ ਅਸੀਮਤ ਕਾਲਿੰਗ, ਅਸੀਮਤ ਸੁਨੇਹੇ, ਅਸੀਮਤ ਡੇਟਾ, ਟੈਲੀ ਹੈਲਥ ਸਪੋਰਟ ਤੇ ਰੋਡਸਾਈਡ ਅਸਿਸਟੈਂਸ ਦਾ ਲਾਭ ਮਿਲੇਗਾ। ਇਸ ਪਲਾਨ ਵਿੱਚ ਉਪਭੋਗਤਾ 100 ਤੋਂ ਵੱਧ ਦੇਸ਼ਾਂ ਵਿੱਚ ਮੁਫਤ ਅੰਤਰਰਾਸ਼ਟਰੀ ਕਾਲਿੰਗ ਦਾ ਵੀ ਲਾਭ ਲੈ ਸਕਣਗੇ।

Nothing CEO ਨੇ ਮਜ਼ਾਕ ਉਡਾਇਆਟਰੰਪ T1 ਦੇ ਲਾਂਚ ਤੋਂ ਬਾਅਦ Nothing CEO ਕਾਰਲ ਪੇਈ ਨੇ ਇਸ ਦਾ ਮਜ਼ਾਕ ਉਡਾਇਆ। ਉਸ ਨੇ X (ਟਵਿੱਟਰ) 'ਤੇ ਪੋਸਟ ਕੀਤਾ ਤੇ ਲਿਖਿਆ ਕਿ "ਹੁਣ ਇੱਕ ਅਜਿਹਾ ਫੋਨ ਆ ਗਿਆ ਹੈ ਜੋ Nothing Phone 3 ਦਾ ਮੁਕਾਬਲਾ ਕਰ ਸਕਦਾ ਹੈ।" ਦੱਸ ਦਈਏ ਕਿ Nothing Phone 3 1 ਜੁਲਾਈ ਨੂੰ ਲਾਂਚ ਹੋਣ ਜਾ ਰਿਹਾ ਹੈ, ਜਿਸ ਦੀ ਕੀਮਤ ₹50,000 ਤੋਂ ₹65,000 ਦੇ ਵਿਚਕਾਰ ਹੋ ਸਕਦੀ ਹੈ।