Enable 3 setting in your iphone: ਅੱਜ ਦੇ ਸਮੇਂ ਵਿੱਚ ਮੋਬਾਈਲ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਅਸੀਂ ਮੋਬਾਈਲ ਤੋਂ ਬਿਨਾਂ ਇੱਕ ਵੀ ਪਲ ਨਹੀਂ ਰਹਿ ਸਕਦੇ। ਸਾਡੇ ਬਹੁਤ ਸਾਰੇ ਜ਼ਰੂਰੀ ਕੰਮ ਮੋਬਾਈਲ ਰਾਹੀਂ ਹੁੰਦੇ ਹਨ। ਇਸ ਤੋਂ ਇਲਾਵਾ ਬੈਂਕਿੰਗ ਤੋਂ ਲੈ ਕੇ ਸਾਡਾ ਨਿੱਜੀ ਡਾਟਾ ਮੋਬਾਈਲ 'ਚ ਰਹਿੰਦਾ ਹੈ। ਇਸ ਕਾਰਨ ਅਸੀਂ ਇੱਕ ਪਲ ਲਈ ਵੀ ਮੋਬਾਈਲ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ।


ਹਾਲਾਂਕਿ ਕਈ ਵਾਰ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਂਦਾ ਹੈ। ਜਦੋਂ ਇਹ ਕਿਸੇ ਹੋਰ ਦੇ ਹੱਥ ਵਿੱਚ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਉਸ ਮੋਬਾਈਲ ਵਿੱਚੋਂ ਸਿਮ ਕਾਰਡ ਕੱਢ ਕੇ ਬਾਹਰ ਸੁੱਟ ਦਿੰਦਾ ਹੈ। ਇਸ ਤੋਂ ਬਾਅਦ ਉਹ ਫ਼ੋਨ ਬੰਦ ਕਰ ਦਿੰਦਾ ਹੈ ਪਰ ਅਸੀਂ ਤੁਹਾਨੂੰ ਆਈਫੋਨ ਦੀਆਂ ਕੁਝ ਅਜਿਹੀਆਂ ਸੈਟਿੰਗਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਹਮੇਸ਼ਾ ਆਪਣੇ ਆਈਫੋਨ 'ਤੇ ਸੈੱਟ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਭਾਵੇਂ ਤੁਹਾਡਾ ਫ਼ੋਨ ਕਦੇ ਵੀ ਚੋਰੀ ਹੋ ਜਾਵੇ, ਚੋਰ ਇਸ ਨਾਲ ਛੇੜਛਾੜ ਨਾ ਕਰ ਸਕੇ।



  1. ਫਾਈਂਡ ਮਾਈ ਆਈਫੋਨ


ਪਹਿਲਾਂ ਫਾਈਂਡ ਮਾਈ 'ਤੇ ਜਾਓ ਤੇ ਫਾਈਂਡ ਮਾਈ ਆਈਫੋਨ ਵਿਕਲਪ ਨੂੰ ਚੁਣੋ। ਫਿਰ ਆਖਰੀ ਸਥਾਨ ਭੇਜੋ ਨੂੰ ਇਨਏਬਲ ਕਰੋ। ਇਸ ਨਾਲ, ਜਦੋਂ ਵੀ ਫੋਨ ਬੰਦ ਹੋਵੇਗਾ, ਆਖਰੀ ਲੋਕੇਸ਼ਨ ਆਪਣੇ ਆਪ ਫਾਈਂਡ ਮਾਈ 'ਤੇ ਸ਼ੇਅਰ ਹੋ ਜਾਵੇਗੀ। ਇਸੇ ਤਰ੍ਹਾਂ, ਸਵਿੱਚ ਆਨ ਦੇ ਸਮੇਂ ਵੀ ਲੋਕੇਸ਼ਨ ਸਾਂਝੀ ਹੋ ਜਾਵੇਗੀ।



  1. ਐਕਸੈਸਰੀਜ਼ ਡਿਸਏਬਲ


ਫੇਸਆਈਡੀ ਤੇ ਪਾਸਕੋਡ 'ਤੇ ਜਾ ਕੇ, ਕੰਟਰੋਲ 'ਤੇ ਜਾਓ ਤੇ ਐਕਸੈਸਰੀਜ਼ ਨੂੰ ਡਿਸਏਬਲ ਕਰ ਦਿਓ। ਇਸ ਨਾਲ ਕੋਈ ਵੀ ਆਈਫੋਨ 'ਤੇ ਫਲਾਈਟ ਮੋਡ ਨੂੰ ਚਾਲੂ ਨਹੀਂ ਕਰ ਸਕੇਗਾ। ਇੰਨਾ ਹੀ ਨਹੀਂ, ਉਹ ਲੈਪਟਾਪ 'ਚ ਤਾਰ ਨਾਲ ਜੋੜ ਕੇ ਵੀ ਫੋਨ ਨੂੰ ਰੀਸੈਟ ਨਹੀਂ ਕਰ ਸਕੇਗਾ।



  1. Passcode & Account change


ਸਭ ਤੋਂ ਪਹਿਲਾਂ ਸੈਟਿੰਗ 'ਤੇ ਜਾਓ। ਫਿਰ ਸਕ੍ਰੀਨ ਟਾਈਮ ਚੁਣੋ ਤੇ ਫਿਰ Content & Privacy Restriction 'ਤੇ ਟੈਪ ਕਰੋ। ਇਸ ਤੋਂ ਬਾਅਦ ਖੁੱਲ੍ਹਣ ਵਾਲੇ ਅਗਲੇ ਪੰਨੇ 'ਤੇ ਇਸ ਨੂੰ ਇਨਏਬਲ ਕਰੋ। ਫਿਰ ਹੇਠਾਂ ਵੱਲ ਸਕ੍ਰੌਲ ਕਰੋ ਤੇ ਪਾਸਕੋਡ ਤੇ ਖਾਤਾ ਬਦਲਾਵ 'ਤੇ ਜਾ ਕੇ Dont Allow ਕਰ ਦਿਓ।


ਇਹ ਵੀ ਪੜ੍ਹੋ: Sonam Bajwa: ਏਅਰ ਹੋਸਟਸ ਹੁੰਦਿਆਂ ਵੀ ਰੰਗਭੇਦ ਦਾ ਸ਼ਿਕਾਰ ਹੋਈ ਸੀ ਸੋਨਮ ਬਾਜਵਾ, ਬਿਆਨ ਕੀਤਾ ਦਿਲ ਦਾ ਦਰਦ, ਬੋਲੀ- 'ਟੈਲੇਂਟ ਨਹੀਂ ਰੰਗ ਦੇਖਿਆ ਜਾਂਦਾ'


ਫਿਰ ਵਾਪਸ ਜਾਓ ਤੇ ਸਕ੍ਰੀਨ ਟਾਈਮ 'ਤੇ ਪਾਸਵਰਡ ਸੈੱਟ ਕਰੋ। ਇਸ ਨਾਲ ਚੋਰ ਨੂੰ ਪਾਸਵਰਡ ਪਤਾ ਹੋਣ 'ਤੇ ਵੀ ਉਹ ਐਪਲ ਆਈਡੀ ਨੂੰ ਹਟਾ ਜਾਂ ਬਦਲ ਨਹੀਂ ਸਕੇਗਾ। ਹਾਲਾਂਕਿ, ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੇ ਸੰਭਵ ਹੋਵੇ, ਤਾਂ ਈ-ਸਿਮ ਦੀ ਵਰਤੋਂ ਕਰੋ ਤਾਂ ਜੋ ਚੋਰ ਸਿਮ ਨੂੰ ਹਟਾ ਨਾ ਸਕੇ।


ਇਹ ਵੀ ਪੜ੍ਹੋ: Weather Update: ਪੰਜਾਬ ਤੇ ਹਿਮਾਚਲ ਵਿੱਚ ਅਲਰਟ, ਕਈ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ