ਸਰਦੀਆਂ ਦਾ ਮੌਸਮ ਆਉਂਦੇ ਹੀ ਹਰ ਘਰ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲਾ ਇਲੈਕਟ੍ਰਾਨਿਕ ਉਪਕਰਨ ਵਾਟਰ ਹੀਟਰ (ਗੀਜ਼ਰ) ਹੁੰਦਾ ਹੈ। ਠੰਡੇ ਪਾਣੀ ਨਾਲ ਨਹਾਉਣ ਦੀ ਹਿੰਮਤ ਕਿਸੇ ਵਿੱਚ ਨਹੀਂ ਹੁੰਦੀ, ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਵਾਰੀ ਗੀਜ਼ਰ ਚਾਲੂ ਕਰਨ 'ਤੇ ਤੁਹਾਡੇ ਬਿੱਲ 'ਤੇ ਕਿੰਨਾ ਭਾਰ ਪੈਂਦਾ ਹੈ? ਜੇ ਨਹੀਂ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਵਾਟਰ ਹੀਟਰ ਬਿਜਲੀ ਦੀ ਸਭ ਤੋਂ ਵੱਧ ਖਪਤ ਕਰਨ ਵਾਲੇ ਉਪਕਰਨਾਂ ਵਿੱਚੋਂ ਇੱਕ ਹੈ।

Continues below advertisement

ਹਰ ਘੰਟੇ ਗੀਜ਼ਰ ਕਿੰਨੀ ਬਿਜਲੀ ਖਪਤ ਕਰਦਾ ਹੈ?ਇੱਕ ਆਮ ਇਲੈਕਟ੍ਰਿਕ ਗੀਜ਼ਰ ਦੀ ਪਾਵਰ ਰੇਟਿੰਗ 1500 ਵਾਟ ਤੋਂ 3000 ਵਾਟ ਤੱਕ ਹੁੰਦੀ ਹੈ। ਇਸਦਾ ਮਤਲਬ ਹੈ ਕਿ ਜੇ ਤੁਹਾਡਾ ਗੀਜ਼ਰ 2000 ਵਾਟ ਦਾ ਹੈ ਤਾਂ ਇਹ ਹਰ ਘੰਟੇ ਲਗਭਗ 2 ਯੂਨਿਟ ਬਿਜਲੀ ਖਪਤ ਕਰੇਗਾ। ਹੁਣ ਜੇ ਬਿਜਲੀ ਦੀ ਦਰ ₹8 ਪ੍ਰਤੀ ਯੂਨਿਟ ਮੰਨੀ ਜਾਵੇ, ਤਾਂ ਸਿਰਫ ਇੱਕ ਘੰਟੇ ਦੇ ਵਰਤੋਂ 'ਚ ਹੀ ਤੁਹਾਡਾ ਬਿੱਲ ₹16 ਵਧ ਜਾਵੇਗਾ। ਅਤੇ ਜੇ ਪਰਿਵਾਰ ਵਿੱਚ ਇੱਕ ਤੋਂ ਵੱਧ ਲੋਕ ਨਹਾਉਂਦੇ ਹਨ, ਤਾਂ ਇਹ ਖ਼ਰਚਾ ਦੋਗੁਣਾ ਜਾਂ ਤਿਗੁਣਾ ਵੀ ਹੋ ਸਕਦਾ ਹੈ।

Continues below advertisement

ਤਾਪਮਾਨ ਅਤੇ ਵਰਤੋਂ ਦੇ ਸਮੇਂ ਦਾ ਪ੍ਰਭਾਵਗੀਜ਼ਰ ਦੀ ਬਿਜਲੀ ਖਪਤ ਪੂਰੀ ਤਰ੍ਹਾਂ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਤੁਸੀਂ ਪਾਣੀ ਕਿੰਨਾ ਗਰਮ ਕਰਦੇ ਹੋ ਅਤੇ ਮਸ਼ੀਨ ਕਿੰਨੀ ਦੇਰ ਚਾਲੂ ਰੱਖਦੇ ਹੋ। ਜੇ ਤੁਸੀਂ ਤਾਪਮਾਨ 70°C ਜਾਂ ਇਸ ਤੋਂ ਵੱਧ ਸੈੱਟ ਕਰਦੇ ਹੋ, ਤਾਂ ਹੀਟਿੰਗ ਐਲਿਮੈਂਟ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਨਾਲ ਬਿਜਲੀ ਖਪਤ ਤੇਜ਼ੀ ਨਾਲ ਵਧ ਜਾਂਦੀ ਹੈ। ਦੂਜੇ ਪਾਸੇ, ਜੇ ਤੁਸੀਂ ਗੁੰਨਗੁੰਨਾ ਪਾਣੀ ਪਸੰਦ ਕਰਦੇ ਹੋ ਅਤੇ ਟਾਈਮਰ ਦੀ ਵਰਤੋਂ ਕਰਦੇ ਹੋ, ਤਾਂ ਬਿਜਲੀ ਦੀ ਖਪਤ ਕਾਫ਼ੀ ਘੱਟ ਹੋ ਸਕਦੀ ਹੈ।

ਬਿਜਲੀ ਬਚਾਉਣ ਦੇ ਸਮਾਰਟ ਤਰੀਕੇ

  • ਸਿਰਫ਼ ਜ਼ਰੂਰਤ ਦੇ ਸਮੇਂ ਗੀਜ਼ਰ ਚਾਲੂ ਕਰੋ।
  • ਗੀਜ਼ਰ ਨੂੰ 60°C ਤੇ ਸੈੱਟ ਕਰੋ, ਇਸ ਨਾਲ ਕਾਫ਼ੀ ਗਰਮ ਪਾਣੀ ਮਿਲੇਗਾ ਅਤੇ ਬਿਜਲੀ ਵੀ ਬਚੇਗੀ।
  • ਇੰਸਟੈਂਟ ਵਾਟਰ ਹੀਟਰ ਦੀ ਵਰਤੋਂ ਕਰੋ, ਜੋ ਸਿਰਫ਼ ਜ਼ਰੂਰਤ ਦੇ ਸਮੇਂ ਪਾਣੀ ਗਰਮ ਕਰਦਾ ਹੈ।
  • ਗੀਜ਼ਰ ਦੀ ਟੈਂਕੀ ਨੂੰ ਸਮੇਂ-ਸਮੇਂ ਤੇ ਸਾਫ਼ ਕਰੋ, ਤਾਂ ਜੋ ਹੀਟਿੰਗ ਐਲਿਮੈਂਟ ‘ਤੇ ਸਕੇਲਿੰਗ ਨਾ ਜਮਣੇ ਪਾਏ।