ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਵਿਵਾਦਾਂ ਦਾ ਸਾਹਮਣਾ ਕਰ ਰਹੀ ਟਵਿੱਟਰ ਕੰਪਨੀ ਦੇ ਯੂਜ਼ਰਸ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਸਲ ਵਿੱਚ ਲੈਪਟਾਪ ਤੇ ਡੈਸਕਟੌਪ ਯੂਜ਼ਰਸ ਟਵਿੱਟਰ ਦੀ ਵਰਤੋਂ ਨਹੀਂ ਕਰ ਪਾ ਰਹੇ। ਬਹੁਤੇ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਟਵਿੱਟਰ ਦੇ ਬਹੁਤ ਸਾਰੇ ਫੀਚਰਸ ਦੀ ਵਰਤੋਂ ਨਹੀਂ ਕਰ ਪਾ ਰਹੇ। Downdetector ਮੁਤਾਬਕ ਕਰੀਬ 6000 ਤੋਂ ਵੱਧ ਯੂਜ਼ਰਸ ਨੇ ਅਜਿਹੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਹਨ। ਵੈੱਬਸਾਈਟ ਮੁਤਾਬਕ ਕੁੱਲ ਰਿਪੋਰਟਾਂ ਦਾ ਲਗਪਗ 93% ਟਵਿੱਟਰ ਵੈੱਬਸਾਈਟ ਨਾਲ ਸਬੰਧਤ ਹੈ।


ਆਊਟੇਜ ਨਿਗਰਾਨੀ ਵੈੱਬਸਾਈਟ Downdetector ਦਾ ਕਹਿਣਾ ਹੈ ਕਿ ਸਵੇਰ ਤੋਂ ਹੀ ਬਹੁਤ ਸਾਰੇ ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਟਵਿੱਟਰ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ। ਕੁਝ ਨੇ ਸ਼ਿਕਾਇਤ ਕੀਤੀ ਕਿ ਉਹ ਕਿਸੇ ਦਾ ਪ੍ਰੋਫਾਈਲ ਨਹੀਂ ਵੇਖ ਸਕਦੇ, ਜਦਕਿ ਕੁਝ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਫੀਡ ਅਪਲੋਡ ਨਹੀਂ ਕੀਤੀ ਜਾ ਰਹੀ।



ਆ ਰਹੀਆਂ ਦਿੱਕਤਾਂ


ਜ਼ਿਆਦਾਤਰ ਸ਼ਿਕਾਇਤਾਂ ਡੈਸਕਟਾਪ ਤੇ ਲੈਪਟਾਪ ਉਪਭੋਗਤਾਵਾਂ ਦੀਆਂ ਹਨ। ਹਾਲਾਂਕਿ ਇਹ ਮੋਬਾਈਲ ਵਰਜ਼ਨ 'ਤੇ ਵਧੀਆ ਕੰਮ ਕਰ ਰਿਹਾ ਹੈ। ਇਸ ਬਾਰੇ ਅਜੇ ਤੱਕ ਟਵਿੱਟਰ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਬਹੁਤ ਸਾਰੇ ਉਪਭੋਗਤਾਵਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਆਪਣੀ ਟਾਈਮਲਾਈਨ ਨੂੰ ਥ੍ਰੈਡ ਨਹੀਂ ਕਰ ਪਾ ਰਹੇ।



ਕੰਪਨੀ ਲਗਾਤਾਰ ਸੁਰਖੀਆਂ ਵਿੱਚ


ਟਵਿੱਟਰ ਪਿਛਲੇ ਕੁਝ ਮਹੀਨਿਆਂ ਤੋਂ ਨਿਰੰਤਰ ਵਿਵਾਦਾਂ ਵਿੱਚ ਘਿਰੀ ਹੈ। ਟਵਿੱਟਰ ਤੇ ਕੇਂਦਰ ਸਰਕਾਰ ਦਰਮਿਆਨ ਪਹਿਲਾਂ ਹੀ ਕਈ ਵਿਵਾਦ ਚੱਲ ਰਹੇ ਸੀ। ਇਸ ਦੇ ਵਿਚਕਾਰ ਹੁਣ ਟਵਿੱਟਰ ਨੇ ਇੱਕ ਹੋਰ ਵਿਵਾਦ ਨੂੰ ਵਧਾ ਦਿੱਤਾ। ਜਿਸ 'ਚ ਉਸ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਆਪਣੀ ਵੈਬਸਾਈਟ 'ਤੇ ਵੱਖਰੇ ਦੇਸ਼ ਵਜੋਂ ਦਰਸਾਇਆ। ਹੁਣ ਸੂਤਰਾਂ ਦੀ ਮੰਨੀਏ ਤਾਂ ਭਾਰਤ ਸਰਕਾਰ ਟਵਿੱਟਰ 'ਤੇ ਦੇਸ਼ ਦੇ ਗਲਤ ਨਕਸ਼ੇ ਨੂੰ ਦਿਖਾਉਣ ਲਈ ਸਖਤ ਕਾਰਵਾਈ ਕਰ ਸਕਦੀ ਹੈ।


ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੂੰ ਪੁੱਠਾ ਪਿਆ ਸਿੱਧੂ ਨਾਲ 'ਪੰਗਾ', ਬਾਦਲ ਪਰਿਵਾਰ ਵੱਲ ਹੀ ਚੱਲ ਗਈ 'misguided missile'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904