Twitter Down Update: ਦੁਨੀਆ ਭਰ ਦੇ ਕਈ ਲੋਕਾਂ ਨੇ ਸ਼ਨੀਵਾਰ (1 ਜੁਲਾਈ) ਨੂੰ ਸ਼ਿਕਾਇਤ ਕੀਤੀ ਕਿ ਮਾਈਕ੍ਰੋ-ਬਲੌਗਿੰਗ ਸਾਈਟ ਟਵਿੱਟਰ ਕੰਮ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕੀਤੀ ਕਿ ਜਦੋਂ ਉਨ੍ਹਾਂ ਨੇ ਟਵੀਟ ਨੂੰ ਦੇਖਣ ਜਾਂ ਪੋਸਟ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਇੱਕ ਐਰਰ ਮੈਸੇਜ ਦਿਖਾਈ ਦੇਣਾ ਸ਼ੁਰੂ ਹੋ ਗਿਆ, ਜਿਸ ਵਿੱਚ ਲਿਖਿਆ ਸੀ, "ਟਵੀਟ ਰਿਟ੍ਰਾਈਵ ਨਹੀਂ ਕੀਤਾ ਜਾ ਸਕਿਆ।"


ਓਨਲਾਈਨ ਸਰਵਿਸ ਵਿੱਚ ਰੁਕਾਵਟ ‘ਤੇ ਨਿਗਰਾਨੀ ਰੱਖਣ ਵਾਲੀ ਇੱਕ ਵੈਬਸਾਈਟ ਡਾਊਨ ਡਿਟੈਕਟਰ ਦੇ ਅਨੁਸਾਰ, ਲਗਭਗ 4,000 ਉਪਭੋਗਤਾਵਾਂ ਨੇ ਟਵਿੱਟਰ ਦੇ ਕੰਮਕਾਜ ਵਿੱਚ ਮੁਸ਼ਕਿਲ ਆਉਣ ਦੀ ਰਿਪੋਰਟ ਕੀਤੀ ਹੈ। ਹਾਲਾਂਕਿ ਕੰਪਨੀ ਨੇ ਅਜੇ ਤੱਕ ਆਊਟੇਜ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।


ਟ੍ਰੈਂਡ ਕਰ ਰਿਹਾ ਟਵਿੱਟਰ ਡਾਊਨ


ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਕਈ ਵੱਡੇ ਸ਼ਹਿਰਾਂ ਦੇ ਉਪਭੋਗਤਾਵਾਂ ਨੇ ਟਵਿੱਟਰ ਤੱਕ ਪਹੁੰਚ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ। ਸੋਸ਼ਲ ਮੀਡੀਆ 'ਤੇ ਵੀ ਟਵਿਟਰ ਡਾਊਨ ਹੋਣ ਲੱਗਿਆ ਹੈ। ਹਜ਼ਾਰਾਂ ਉਪਭੋਗਤਾਵਾਂ ਨੇ ਟਵਿੱਟਰ ਦੇ ਡਾਊਨ ਹੋਣ ਦੀ ਰਿਪੋਰਟ ਕੀਤੀ। ਸਭ ਤੋਂ ਵੱਧ ਰਿਪੋਰਟ ਕੀਤੀਆਂ ਸਮੱਸਿਆਵਾਂ 42 ਪ੍ਰਤੀਸ਼ਤ ਐਪਲੀਕੇਸ਼ਨ ਵਿੱਚ, 40 ਪ੍ਰਤੀਸ਼ਤ ਵੈਬਸਾਈਟ ਤੇ ਅਤੇ ਬਾਕੀ 18 ਪ੍ਰਤੀਸ਼ਤ ਫੀਡ ਵਿੱਚ ਸਨ।


ਇਹ ਵੀ ਪੜ੍ਹੋ: Elon Musk ਦਾ ਨਵਾਂ ਫਰਮਾਨ, ਹੁਣ ਬਿਨਾਂ Login ਨਹੀਂ ਦੇਖ ਸਕੋਗੇ Tweets, ਜਾਣੋ ਕਿਉਂ ਲਿਆ ਇਹ ਫ਼ੈਸਲਾ


ਇਸ ਸਾਲ ਤੀਜੀ ਵਾਰ ਡਾਊਨ ਹੋਇਆ ਟਵਿੱਟਰ 


ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਟਵਿੱਟਰ ਡਾਊਨ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਵੀ ਟਵਿੱਟਰ ਨੇ ਆਪਣੇ ਸਿਸਟਮ 'ਚ ਗੜਬੜੀ ਦੱਸੀ ਸੀ ਅਤੇ ਕਈ ਲਿੰਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਸਾਲ ਫਰਵਰੀ 'ਚ ਵੀ ਲੋਕਾਂ ਨੂੰ ਟਵਿਟਰ ਦੀ ਵਰਤੋਂ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।


ਪਿਛਲੇ ਸਾਲ ਜੁਲਾਈ 'ਚ ਹੋਇਆ ਸੀ ਡਾਊਨ


ਇਸ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ਦੇ ਮਹੀਨੇ ਵੀ ਦੁਨੀਆ ਦੇ ਲੱਖਾਂ ਯੂਜ਼ਰਸ ਲਈ ਟਵਿਟਰ ਕਈ ਘੰਟਿਆਂ ਲਈ ਡਾਊਨ ਰਿਹਾ ਸੀ। ਟਵਿੱਟਰ ਸੇਵਾ ਮੁੱਖ ਤੌਰ 'ਤੇ ਅਮਰੀਕਾ, ਯੂਰਪ, ਏਸ਼ੀਆ ਦੇ ਕਈ ਹਿੱਸਿਆਂ ਵਿੱਚ ਪ੍ਰਭਾਵਿਤ ਹੋਈ ਸੀ। ਭਾਰਤ 'ਚ ਵੀ ਦਿੱਲੀ, ਮੁੰਬਈ, ਹੈਦਰਾਬਾਦ ਸਮੇਤ ਕਈ ਵੱਡੇ ਸ਼ਹਿਰਾਂ ਦੇ ਯੂਜ਼ਰਸ ਨੇ ਟਵਿਟਰ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਪਹਿਲਾਂ ਫਰਵਰੀ 2022 ਵਿੱਚ ਵੀ ਟਵਿਟਰ ਨੂੰ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ।


ਇਹ ਵੀ ਪੜ੍ਹੋ: Apple ਦੁਨੀਆ ਦੀ ਪਹਿਲੀ 3 ਟ੍ਰਿਲੀਅਨ ਡਾਲਰ ਵਾਲੀ ਕੰਪਨੀ ਬਣੀ, ਸ਼ੇਅਰ ‘ਚ ਹੋਇਆ 2.31 ਫੀਸਦੀ ਵਾਧਾ