Esther Crawford: ਜਦੋਂ ਤੋਂ ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣੇ ਹਨ, ਉਦੋਂ ਤੋਂ ਟਵਿੱਟਰ ਕਰਮਚਾਰੀ ਨੌਕਰੀ ਨੂੰ ਲੈ ਕੇ ਦੁਬਿਧਾ ਵਿੱਚ ਹਨ ਅਤੇ ਕੰਪਨੀ ਲਈ ਸਖ਼ਤ ਮਿਹਨਤ ਕਰ ਰਹੇ ਹਨ, ਤਾਂ ਜੋ ਨੌਕਰੀ ਬਣੀ ਰਹੇ। ਇਸ ਦੌਰਾਨ ਕੰਪਨੀ ਦੀ ਇੱਕ ਮਹਿਲਾ ਮੁਲਾਜ਼ਮ ਦੀ ਅਜਿਹੀ ਫੋਟੋ ਵਾਇਰਲ ਹੋਈ, ਜਿਸ ਕਾਰਨ ਇਸ ਕਰਮਚਾਰੀ ਦੀ ਚਾਰੇ ਪਾਸੇ ਤਾਰੀਫ ਹੋ ਰਹੀ ਹੈ, ਨਾਲ ਹੀ ਹੁਣ ਉਸ ਦੀ ਨੌਕਰੀ ਖੁੱਸਣ ਦਾ ਖਤਰਾ ਵੀ ਟਲ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਮਾਮਲਾ ਕੀ ਹੈ।
ਇਹ ਮਹਿਲਾ ਕਰਮਚਾਰੀ ਕੌਣ ਹੈ
ਇਸ ਮਹਿਲਾ ਕਰਮਚਾਰੀ ਦਾ ਨਾਂ ਐਸਥਰ ਕ੍ਰਾਫੋਰਡ (Esther Crawford) ਹੈ ਅਤੇ ਉਹ ਐਲੋਨ ਮਸਕ ਦੇ ਟਵਿਟਰ 'ਤੇ ਉਤਪਾਦ ਵਿਭਾਗ ਦੀ ਡਾਇਰੈਕਟਰ ਦੇ ਤੌਰ 'ਤੇ ਕੰਮ ਕਰਦੀ ਹੈ। ਟਵਿੱਟਰ 'ਤੇ ਚੱਲ ਰਹੀ ਉਥਲ-ਪੁਥਲ ਦੇ ਵਿਚਕਾਰ, ਕੰਪਨੀ ਦੇ ਕਰਮਚਾਰੀ ਕੰਮ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ।
ਇਹ ਫੋਟੋ ਹੋਈ ਵਾਇਰਲ
ਫੋਟੋ ਵਿੱਚ Esther Crawford ਨੂੰ ਕੁਰਸੀ ਦੇ ਮੇਜ਼ਾਂ ਦੇ ਵਿਚਕਾਰ, ਇੱਕ ਸਲੀਪਿੰਗ ਬੈਗ ਦੇ ਅੰਦਰ ਅਤੇ ਆਪਣੀਆਂ ਅੱਖਾਂ 'ਤੇ ਇੱਕ ਮਾਸਕ ਦੇ ਨਾਲ ਦਫਤਰ ਦੇ ਫਰਸ਼ 'ਤੇ ਸੌਂਦੇ ਦੇਖਿਆ ਜਾ ਸਕਦਾ ਹੈ।
ਇੰਝ ਫੋਟੋ ਹੋਈ ਵਾਇਰਲ
ਇਸ ਤਸਵੀਰ ਨੂੰ ਟਵਿੱਟਰ 'ਤੇ ਪੋਸਟ ਕਰਦਿਆਂ ਉਨ੍ਹਾਂ ਦੇ ਇਕ ਸਹਿਯੋਗੀ ਨੇ ਲਿਖਿਆ, 'ਜਦੋਂ ਤੁਸੀਂ ਆਪਣੇ ਬੌਸ ਤੋਂ ਕੁਝ ਚਾਹੁੰਦੇ ਹੋ', ਜਿਸ ਦਾ ਜਵਾਬ ਦਿੰਦੇ ਹੋਏ ਐਸਥਰ ਕ੍ਰਾਫੋਰਡ ਨੇ ਲਿਖਿਆ, 'ਜਦੋਂ ਤੁਹਾਡੀ ਟੀਮ ਸਮੇਂ ਨੂੰ ਦੇਖੇ ਬਿਨਾਂ ਕੁਝ ਕਰਨ ਵਿੱਚ ਲੱਗੀ ਹੋਵੇ, ਤਾਂ ਤੁਹਾਨੂੰ ਅਜਿਹਾ ਕਰਨਾ ਪੈਂਦਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ ਦੇ ਅਨੁਸਾਰ, ਕ੍ਰਾਫੋਰਡ ਪਿਛਲੇ ਦੋ ਸਾਲਾਂ ਤੋਂ ਟਵਿੱਟਰ ਨਾਲ ਜੁੜੇ ਹੋਏ ਹਨ।
ਕ੍ਰਾਫੋਰਡ ਨੂੰ ਇਸ ਕੰਮ ਦਾ ਇਨਾਮ ਮਿਲਿਆ
ਜਦੋਂ ਕੰਪਨੀ ਦੇ ਕੁਝ ਕਰਮਚਾਰੀ ਵਿਦਾਇਗੀ ਸੰਦੇਸ਼ ਸਾਂਝਾ ਕਰ ਰਹੇ ਸਨ, ਉਸੇ ਸਮੇਂ ਕ੍ਰਾਫੋਰਡ ਟਵਿੱਟਰ ਦੇ ਨਵੇਂ ਉਤਪਾਦ, ਟਵਿੱਟਰ ਬਲੂਟ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਸਨ। ਜਿਸ ਲਈ ਕੰਪਨੀ ਨੇ ਹੁਣ ਫੀਸ ਵਸੂਲਣ ਦਾ ਐਲਾਨ ਕੀਤਾ ਹੈ।
ਟੇਸਲਾ ਕੰਪਨੀ ਦੇ ਮਾਲਕ ਐਲੋਨ ਮਸਕ ਨੇ ਹਾਲ ਹੀ ਵਿੱਚ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਹੈ। ਉਦੋਂ ਤੋਂ ਹੀ ਕੰਪਨੀ ਨੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਪਰਾਗ ਅਗਰਵਾਲ ਨੂੰ ਟਵਿਟਰ ਦੇ ਸੀਈਓ ਦਾ ਅਹੁਦਾ ਵੀ ਗੁਆਉਣਾ ਪਿਆ।