ਟਵਿੱਟਰ ਲੈ ਕੇ ਆ ਰਿਹਾ ਹੈ ਖਾਸ ਫੀਚਰ, ਹੁਣ ਤੁਸੀਂ ਕਰ ਸਕੋਗੇ ਫੈਸਲਾ ਕਿ ਕੌਣ ਦੇਵੇਗਾ ਰਿਪਲਾਈ
ਏਬੀਪੀ ਸਾਂਝਾ | 23 May 2020 05:58 PM (IST)
ਸੋਸ਼ਲ ਮੀਡੀਆ ਦੇ ਜ਼ਰੀਏ, ਇੱਕ ਦੂਜੇ ‘ਤੇ ਗਲਤ ਟਿੱਪਣੀਆਂ ਅਤੇ ਲੜਾਈ ਝਗੜੇ ਦੇ ਮਾਮਲਿਆਂ ਦੇ ਮੱਦੇਨਜ਼ਰ ਅਜਿਹੇ ਫੀਚਰ ਲਿਆਉਣ ਬਾਰੇ ਸੋਚਿਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਤੋਂ ਬਚਿਆ ਜਾ ਸਕੇ।
ਨਵੀਂ ਦਿੱਲੀ: ਮਾਈਕਰੋ ਬਲੌਗਿੰਗ ਸਾਈਟ ਟਵਿਟਰ ਜਲਦੀ ਹੀ ਇੱਕ ਬੇਹੱਦ ਖ਼ਾਸ ਫੀਚਰ ਲਾਂਚ ਕਰਨ ਵਾਲਾ ਹੈ। ਇਸ ਫੀਚਰ ਨਾਲ ਯੂਜ਼ਰਸ ਇਹ ਤੈਅ ਕਰ ਸਕਣਗੇ ਕਿ ਉਨ੍ਹਾਂ ਦੇ ਟਵੀਟ ਦਾ ਜਵਾਬ ਕੌਣ ਦੇ ਸਕਦਾ ਹੈ। ਟਵਿੱਟਰ ਨੇ ਕਿਹਾ ਹੈ ਕਿ ਉਹ ਇਸ ਫੀਚਰ ਦੀ ਟੈਸਟਿੰਗ ਕਰ ਰਹੇ ਹਨ। ਇਸ ਫੀਚਰ ਦੇ ਆਉਣ ਤੋਂ ਬਾਅਦ, ਤੁਹਾਡੇ ਟਵੀਟ ਨੂੰ ਹੋਰ ਯੂਜ਼ਰਸ ਰੀਟਵੀਟ ਕਰ ਸਕਣਗੇ ਅਤੇ ਲਾਈਕ ਕਰ ਸਕਣਗੇ। ਪਰ ਜੇ ਤੁਸੀਂ ਸੈਟਿੰਗਜ਼ ਨੂੰ ਬਦਲਿਆ ਹੈ, ਤਾਂ ਉਹ ਤੁਹਾਡੇ ਟਵੀਟ ‘ਤੇ ਰਿਪਲਾਈ ਨਹੀਂ ਦੇ ਕਰ ਸਕਣਗੇ। ਇਹ ਮੰਨਿਆ ਜਾਂਦਾ ਹੈ ਕਿ ਇਸ ਫੀਚਰ ਦਾ ਸਭ ਤੋਂ ਜ਼ਿਆਦਾ ਲਾਭ ਸੈਲੀਬ੍ਰਿਟੀਜ਼ ਨੂੰ ਹੋਣ ਵਾਲਾ ਹੈ। ਆਓ ਜਾਣਦੇ ਹਾਂ ਕਿ ਇਹ ਫੀਚਰ ਕਿਵੇਂ ਕੰਮ ਕਰੇਗਾ: - ਜਦੋਂ ਤੁਸੀਂ ਟਵਿੱਟਰ ‘ਤੇ ਟਵੀਟ ਕਰਨਾ ਸ਼ੁਰੂ ਕਰਦੇ ਹੋ। ਤਾਂ ਤੁਹਾਨੂੰ ਇੱਕ ਆਪਸ਼ਨ ਮਿਲੇਗਾ “Everyone can reply” - ਜਦੋਂ ਤੁਸੀਂ ਇਸ ‘ਤੇ ਕਲਿੱਕ ਕਰਦੇ ਹੋ, ਤੁਹਾਡੇ ਕੋਲ 3 ਆਪਸ਼ਨ ਹੋਣਗੇ। ਪਹਿਲਾਂ “everyone” ਦੂਜਾ “people you follow” ਅਤੇ ਤੀਜਾ “Only people you mention” - ਤੁਸੀਂ ਇਨ੍ਹਾਂ ਤਿੰਨ ਆਪਸ਼ਨਸ ਚੋਂ ਆਪਣਾ ਆਪਸ਼ਨ ਚੁਣ ਸਕਦੇ ਹੋ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਵਿਟਰ ਨੇ ਇੱਕ ਆਪਸ਼ਨ ਦਿੱਤਾ ਸੀ ਕਿ ਯੂਜ਼ਰਸ ਟਵੀਟ ‘ਤੇ ਕੀਤੇ ਰਿਪਲਾਈ ਨੂੰ ਹਾਇਡ ਕਰ ਸਕਦੇ ਹਨ। ਟਵਿਟਰ ਆਪਣੇ ਪਲੇਟਫਾਰਮ ‘ਤੇ ਇੱਕ ਨਵੇਂ ਫੀਚਰ "ਫਲੀਟਿੰਗ ਥੌਟਸ" ਲਾਂਚ ਕਰਨ ਜਾ ਰਿਹਾ ਹੈ। ਇਹ ਸਮਾਂ ਸੀਮਾ ਦੇ ਨਾਲ ਵੇਖਿਆ ਜਾਏਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904