Apple News: ਤਕਨਾਲੋਜੀ ਦੀ ਵਰਤੋਂ ਆਮ ਤੌਰ 'ਤੇ ਲੋਕਾਂ ਦੇ ਜੀਵਨ ਨੂੰ ਸਰਲ ਤੇ ਆਸਾਨ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਕਈ ਵਾਰ ਇਹ ਤਕਨੀਕ ਕੁਝ ਲੋਕਾਂ ਲਈ ਜੀਵਨ ਭਰ ਦਾ ਸਬਕ ਬਣ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਆਦਮੀ ਆਪਣੀ ਪਤਨੀ ਤੋਂ ਤਲਾਕ ਲੈ ਲੈਂਦਾ ਹੈ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਐਪਲ ਕੰਪਨੀ 'ਤੇ 6.3 ਮਿਲੀਅਨ ਡਾਲਰ ਦਾ ਮੁਕੱਦਮਾ ਕੀਤਾ ਹੈ।


ਦਰਅਸਲ ਮਾਮਲਾ ਐਪਲ ਦੇ iMessages ਨਾਲ ਜੁੜਿਆ ਹੋਇਆ ਹੈ। ਯੂਕੇ ਅਧਾਰਤ ਪ੍ਰਕਾਸ਼ਨ ਦਿ ਟਾਈਮਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਇੱਕ ਆਦਮੀ ਨੇ ਆਪਣੇ ਤਲਾਕ ਲਈ ਐਪਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਅਕਤੀ ਦੇ ਅਨੁਸਾਰ, ਉਸਦੀ ਪਤਨੀ ਨੂੰ ਸੈਕਸ ਵਰਕਰਾਂ ਨਾਲ ਉਸਦੇ ਸਬੰਧਾਂ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਔਰਤ ਨੇ ਉਸ ਨੂੰ ਤਲਾਕ ਦੇ ਦਿੱਤਾ। ਵਿਅਕਤੀ ਦੇ ਅਨੁਸਾਰ, ਉਸਦੀ ਪਤਨੀ ਨੂੰ ਇਹ ਸਭ ਆਈਮੈਕ ਫੀਚਰ ਦੇ ਜ਼ਰੀਏ ਪਤਾ ਲੱਗਾ। ਜਿੱਥੇ ਫੋਨ ਤੋਂ ਡਿਲੀਟ ਹੋਣ ਤੋਂ ਬਾਅਦ ਵੀ iMessages ਨੂੰ ਸੇਵ ਕੀਤਾ ਜਾਂਦਾ ਸੀ। ਵਿਅਕਤੀ ਨੂੰ ਇਸ ਵਿਸ਼ੇਸ਼ਤਾ ਬਾਰੇ ਪਤਾ ਨਹੀਂ ਸੀ ਕਿ ਐਪਲ ਦੀ ਸਿੰਕ ਵਿਸ਼ੇਸ਼ਤਾ ਉਸੇ ਐਪਲ ਆਈਡੀ ਵਾਲੇ ਡਿਵਾਈਸਾਂ 'ਤੇ ਸੰਦੇਸ਼ਾਂ ਨੂੰ ਸੁਰੱਖਿਅਤ ਰੱਖਦੀ ਹੈ।


ਟਾਈਮਜ਼ ਦੀ ਰਿਪੋਰਟ ਮੁਤਾਬਕ ਵਿਅਕਤੀ ਨੇ ਲੰਡਨ ਸਥਿਤ ਕਾਨੂੰਨੀ ਫਰਮ ਰੋਜ਼ਨਬਲਾਟ ਰਾਹੀਂ ਐਪਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ। ਮੁਕੱਦਮੇ 'ਚ ਕੰਪਨੀ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਆਪਣੇ ਕੰਮਕਾਜ ਨੂੰ ਸਹੀ ਢੰਗ ਨਾਲ ਨਹੀਂ ਜਾਣਦੀ ਸੀ।


ਐਪਲ 'ਤੇ ਮੁਕੱਦਮਾ ਕਰਨ ਵਾਲੇ ਵਿਅਕਤੀ ਨੇ ਕਿਹਾ ਹੈ ਕਿ ਜੇ ਉਸ ਨੂੰ ਐਪਲ ਦੇ ਇਸ ਫੰਕਸ਼ਨ ਬਾਰੇ ਪਤਾ ਹੁੰਦਾ ਤਾਂ ਉਸ ਦਾ ਤਲਾਕ ਨਾ ਹੁੰਦਾ। ਉਸ ਅਨੁਸਾਰ ਉਸ ਦੀ ਪਤਨੀ ਨੂੰ ਇਸ ਬਾਰੇ ਬਹੁਤ ਗ਼ਲਤ ਤਰੀਕੇ ਨਾਲ ਪਤਾ ਲੱਗਾ। ਜੇਕਉਹ ਆਪਣੀ ਪਤਨੀ ਨੂੰ ਚੰਗੀ ਤਰ੍ਹਾਂ ਸਮਝਾ ਦਿੰਦਾ ਤਾਂ ਸ਼ਾਇਦ ਗੱਲ ਸੁਲਝ ਜਾਂਦੀ ਅਤੇ ਉਸਦਾ ਵਿਆਹ ਟੁੱਟਣ ਤੋਂ ਬਚ ਜਾਂਦਾ।


ਐਪਲ ਦੇ iMessages ਕਾਰਨ ਤਲਾਕ ਹੋਇਆ


ਕੇਸ ਦਾਇਰ ਕਰਨ ਵਾਲੇ ਵਿਅਕਤੀ ਦਾ ਮੰਨਣਾ ਹੈ ਕਿ ਜੇ ਤੁਸੀਂ ਆਪਣੇ ਫ਼ੋਨ ਤੋਂ ਕੋਈ ਚੀਜ਼ ਡਿਲੀਟ ਕਰਦੇ ਹੋ, ਤੇ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇਸਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਸ ਲਈ ਤੁਸੀਂ ਮਹਿਸੂਸ ਕਰੋਗੇ ਕਿ ਉਹ ਚੀਜ਼ ਹਮੇਸ਼ਾ ਲਈ ਮਿਟਾ ਦਿੱਤੀ ਗਈ ਹੈ। ਵਿਅਕਤੀ ਨੇ ਕਿਹਾ ਕਿ ਜੇ ਮੈਸੇਜ 'ਚ ਲਿਖਿਆ ਹੁੰਦਾ ਕਿ ਇਹ ਮੈਸੇਜ ਇਸ ਡਿਵਾਈਸ ਤੋਂ ਹੀ ਡਿਲੀਟ ਕੀਤੇ ਗਏ ਹਨ। ਤਾਂ ਵੀ ਤੁਸੀਂ ਸਮਝ ਸਕਦੇ ਹੋ। ਉਨ੍ਹਾਂ ਅੱਗੇ ਕਿਹਾ ਕਿ ਇਸ ਡਿਵਾਈਸ 'ਚ ਹੀ ਮੈਸੇਜ ਡਿਲੀਟ ਕੀਤੇ ਗਏ ਹਨ। ਇਹ ਕਹਿਣਾ ਹੋਰ ਸਪਸ਼ਟ ਤੌਰ 'ਤੇ ਸੰਕੇਤ ਕੀਤਾ ਜਾਣਾ ਸੀ. ਪਰ ਐਪਲ ਵਿੱਚ ਅਜਿਹਾ ਨਹੀਂ ਹੁੰਦਾ ਹੈ।