Union Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਯਾਨੀਕਿ ਅੱਜ 23 ਜੁਲਾਈ ਨੂੰ ਬਜਟ ਪੇਸ਼ ਕੀਤਾ। ਇਸ ਦੌਰਾਨ ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ ਹਨ। ਇਨ੍ਹਾਂ ਘੋਸ਼ਣਾਵਾਂ ਵਿੱਚੋਂ ਇੱਕ ਵਿੱਚ ਕਿਹਾ ਗਿਆ ਹੈ ਕਿ ਟੈਲੀਕਾਮ ਉਪਕਰਣਾਂ 'ਤੇ ਪ੍ਰਿੰਟਿਡ ਸਰਕਟ ਬੋਰਡ ਅਸੈਂਬਲੀਜ਼ (PCBA ) ਦੀਆਂ ਡਿਊਟੀਆਂ ਵਧਾ ਦਿੱਤੀਆਂ ਗਈਆਂ ਹਨ ਜੋ 10% ਤੋਂ 15% ਤੱਕ ਹੋਣਗੀਆਂ। ਇਸ ਦਾ ਸਿੱਧਾ ਅਸਰ ਮੋਬਾਈਲ ਉਪਭੋਗਤਾਵਾਂ 'ਤੇ ਦੇਖਿਆ ਜਾ ਸਕਦਾ ਹੈ।



PCBA 'ਤੇ ਡਿਊਟੀ ਵਧਣ ਨਾਲ ਦੂਰਸੰਚਾਰ ਉਪਕਰਨਾਂ ਦੀ ਕੀਮਤ ਵਧ ਸਕਦੀ ਹੈ। ਅਜਿਹੇ 'ਚ ਟੈਲੀਕਾਮ ਕੰਪਨੀਆਂ ਇਕ ਵਾਰ ਫਿਰ ਰਿਚਾਰਜ ਪਲਾਨ ਨੂੰ ਥੋੜ੍ਹੇ ਸਮੇਂ 'ਚ ਮਹਿੰਗਾ ਕਰ ਸਕਦੀਆਂ ਹਨ। ਇੰਨਾ ਹੀ ਨਹੀਂ, 5ਜੀ ਰੋਲਆਊਟ ਦੀ ਸਪੀਡ ਵੀ ਹੌਲੀ ਹੋ ਜਾਵੇਗੀ। 


ਮਹਿੰਗੀਆਂ ਟੈਰਿਫ ਯੋਜਨਾਵਾਂ ਦਾ ਸਾਹਮਣਾ ਕਰਨਾ ਪਵੇਗਾ


ਦੂਰਸੰਚਾਰ ਉਪਕਰਨਾਂ ਦੀ ਕੀਮਤ ਵਧਣ ਕਾਰਨ ਟੈਲੀਕਾਮ ਆਪਰੇਟਰ ਨੂੰ ਵੱਧ ਸੰਚਾਲਨ ਲਾਗਤ ਅਦਾ ਕਰਨੀ ਪਵੇਗੀ ਅਤੇ ਇਸ ਕਾਰਨ ਗਾਹਕਾਂ ਨੂੰ ਉੱਚ ਸੇਵਾ ਚਾਰਜ ਜਾਂ ਮਹਿੰਗੇ ਟੈਰਿਫ ਪਲਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। PCBA 'ਚ ਵਾਧੇ ਕਾਰਨ ਭਾਰਤ 'ਚ ਟੈਲੀਕਾਮ ਸੈਕਟਰ ਦੇ ਨੈੱਟਵਰਕ ਵਿਸਤਾਰ ਦੀ ਰਫਤਾਰ 'ਚ ਮੁਸ਼ਕਲਾਂ ਆ ਸਕਦੀਆਂ ਹਨ।


ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਨੈੱਟਵਰਕ ਵਿਸਤਾਰ ਦਾ ਕੰਮ ਮਹਿੰਗਾ ਹੋ ਜਾਵੇਗਾ (Network expansion will be expensive), ਜਿਸ ਕਾਰਨ ਕੰਮ ਦੀ ਰਫਤਾਰ ਹੌਲੀ ਹੋ ਸਕਦੀ ਹੈ। ਇਸ ਦੇ ਨਾਲ ਹੀ ਟੈਲੀਕਾਮ ਕੰਪਨੀਆਂ 'ਤੇ ਬੋਝ ਵਧਣ ਦੇ ਨਾਲ ਵਿੱਤੀ ਬੋਝ ਵੀ ਵਧਣ ਵਾਲਾ ਹੈ, ਜਿਸ ਨਾਲ 5ਜੀ ਸੇਵਾ ਦੇ ਰੋਲਆਊਟ ਦੀ ਰਫਤਾਰ ਮੱਠੀ ਹੋ ਸਕਦੀ ਹੈ।


ਹਾਲਾਂਕਿ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਵੀ ਕਿਹਾ ਹੈ ਕਿ ਸੋਲਰ ਪੈਨਲ ਅਤੇ ਲਿਥੀਅਮ ਬੈਟਰੀਆਂ ਸਸਤੀਆਂ ਹੋ ਜਾਣਗੀਆਂ, ਜਿਸ ਨਾਲ ਫੋਨ ਅਤੇ ਵਾਹਨ ਦੀਆਂ ਬੈਟਰੀਆਂ ਦੀਆਂ ਕੀਮਤਾਂ ਘੱਟ ਜਾਣਗੀਆਂ। ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ ਲਈ ਸਰੋਤ 'ਤੇ ਟੈਕਸ ਕਟੌਤੀ ਯਾਨੀ ਟੀਡੀਐਸ ਦਰ ਨੂੰ 1 ਫੀਸਦੀ ਤੋਂ ਘਟਾ ਕੇ 0.1 ਫੀਸਦੀ ਕਰ ਦਿੱਤਾ ਗਿਆ ਹੈ। ਇਸ ਨੂੰ ਲਗਭਗ ਜ਼ੀਰੋ ਤੱਕ ਘਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਮੋਬਾਈਲ ਫੋਨਾਂ ਅਤੇ ਚਾਰਜਰਾਂ 'ਤੇ ਬੇਸਿਕ ਕਸਟਮ ਡਿਊਟੀ 15 ਫੀਸਦੀ ਘੱਟ ਕੀਤੀ ਗਈ ਹੈ।