UPI Service Down: ਅੱਜ ਦੇਸ਼ ਭਰ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਸਰਵਿਸ ਵਿੱਚ ਤਕਨੀਕੀ ਖਰਾਬੀ ਹੋਣ ਦਾ ਪਤਾ ਲੱਗਿਆ, ਜਿਸ ਕਾਰਨ ਡਿਜੀਟਲ ਲੈਣ-ਦੇਣ ਰੁੱਕ ਗਿਆ ਸੀ। ਇਸ ਕਾਰਨ, ਪੇਟੀਐਮ (Paytm), ਫੋਨਪੇ (PhonePe) ਅਤੇ ਗੂਗਲ ਪੇ (Google Pay) ਵਰਗੇ ਪ੍ਰਮੁੱਖ ਐਪਸ ਦੇ ਉਪਭੋਗਤਾਵਾਂ ਨੂੰ ਭੁਗਤਾਨ ਕਰਨ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਲਗਭਗ 57 ਮਿੰਟਾਂ ਤੱਕ ਬੰਦ ਰਹਿਣ ਤੋਂ ਬਾਅਦ, UPI ਸਰਵਿਸ ਬਹਾਲ ਕਰ ਦਿੱਤੀ ਗਈ ਹੈ।
NPCI ਨੇ ਜਾਰੀ ਕੀਤਾ ਸੀ ਬਿਆਨ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਦੇਸ਼ ਭਰ ਵਿੱਚ UPI ਸਰਵਿਸ ਵਿੱਚ ਆਈ ਰੁਕਾਵਟ ਨੂੰ ਲੈਕੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਸੀ। ਬਿਆਨ ਵਿੱਚ ਕਿਹਾ ਗਿਆ ਕਿ ਐਨਪੀਸੀਆਈ ਇਸ ਸਮੇਂ ਕੁਝ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਕੁਝ ਯੂਪੀਆਈ (UPI) ਲੈਣ-ਦੇਣ ਅੰਸ਼ਕ ਤੌਰ 'ਤੇ ਅਸਫਲ ਹੋ ਰਹੇ ਹਨ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਸਾਨੂੰ ਹੋਈ ਅਸੁਵਿਧਾ ਲਈ ਅਫ਼ਸੋਸ ਹੈ।"
ਇਹ ਸਮੱਸਿਆ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਦੇ ਕਰੋੜਾਂ ਲੋਕ ਰੋਜ਼ਾਨਾ ਲੈਣ-ਦੇਣ (Transaction) ਲਈ UPI ਦੀ ਵਰਤੋਂ ਕਰ ਰਹੇ ਹਨ। ਇਸ ਵੇਲੇ, NPCI ਇਸ ਸਮੱਸਿਆ ਨੂੰ ਹੱਲ ਕਰਨ 'ਤੇ ਕੰਮ ਕਰ ਰਿਹਾ ਹੈ ਅਤੇ ਉਮੀਦ ਹੈ ਕਿ ਸੇਵਾਵਾਂ ਜਲਦੀ ਹੀ ਆਮ ਵਾਂਗ ਹੋ ਜਾਣਗੀਆਂ।
ਡਾਊਨ ਡਿਟੈਕਟਰ 'ਤੇ ਯੂਜ਼ਰਸ ਨੇ ਕੀਤੀ ਸੀ ਸ਼ਿਕਾਇਤ
ਪਿਛਲੇ ਇੱਕ ਸਾਲ ਵਿੱਚ UPI ਦੇ ਡਾਊਨ ਹੋਣ ਦਾ ਇਹ ਛੇਵਾਂ ਮਾਮਲਾ ਹੈ। ਡਾਊਨ ਡਿਟੈਕਟਰ (Down Detector) ਦੇ ਅਨੁਸਾਰ, UPI ਵਿੱਚ ਸਮੱਸਿਆਵਾਂ ਸਵੇਰੇ 11:26 ਵਜੇ ਤੋਂ ਸ਼ੁਰੂ ਹੋਈਆਂ। ਸਭ ਤੋਂ ਵੱਧ ਮੁਸੀਬਤ 11:41 ਵਜੇ ਆਈ। ਫਿਰ 222 ਤੋਂ ਵੱਧ ਲੋਕਾਂ ਨੇ ਭੁਗਤਾਨ ਵਿੱਚ ਸਮੱਸਿਆਵਾਂ ਬਾਰੇ ਸ਼ਿਕਾਇਤ ਕੀਤੀ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਲਿਖਿਆ ਕਿ ਉਨ੍ਹਾਂ ਨੂੰ Paytm ਅਤੇ Google Pay ਵਰਗੀਆਂ ਐਪਸ 'ਤੇ ਭੁਗਤਾਨ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।