ਨਵੀਂ ਦਿੱਲੀ: ਏਅਰ ਇੰਡੀਆ ਨੇ ਕਿਹਾ ਹੈ ਕਿ 19 ਜਨਵਰੀ ਤੋਂ ਅਮਰੀਕਾ 'ਚ 5 ਜੀ ਇੰਟਰਨੈੱਟ ਕਾਰਨ ਅਮਰੀਕੀ ਉਡਾਣਾਂ 'ਚ ਕਟੌਤੀ ਜਾਂ ਬਦਲਾਅ ਕਰਨਾ ਹੋਵੇਗਾ। ਯੂਐਸ ਏਵੀਏਸ਼ਨ ਰੈਗੂਲੇਟਰ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਕਿਹਾ ਸੀ ਕਿ 5 ਜੀ ਕਾਰਨ ਜਹਾਜ਼ਾਂ ਦੇ ਰੇਡੀਓ ਅਲਟੀਮੀਟਰ ਇੰਜਣ ਤੇ ਬ੍ਰੇਕ ਸਿਸਟਮ 'ਚ ਖ਼ਰਾਬੀ ਆ ਸਕਦੀ ਹੈ, ਜਿਸ ਕਾਰਨ ਜਹਾਜ਼ ਨੂੰ ਰਨਵੇ 'ਤੇ ਉਤਰਨਾ ਮੁਸ਼ਕਲ ਹੋ ਸਕਦਾ ਹੈ।

ਅਮਰੀਕੀ ਏਅਰਲਾਈਨਜ਼ ਨੇ ਸੋਮਵਾਰ ਨੂੰ FAA ਨੂੰ ਚਿੱਠੀ ਲਿਖ ਕੇ ਕਿਹਾ ਕਿ 5G ਦੀ ਤਾਇਨਾਤੀ ਨਾਲ ਹਵਾਬਾਜ਼ੀ ਖੇਤਰ 'ਚ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਇਨ੍ਹਾਂ ਕੰਪਨੀਆਂ 'ਚ ਯੂਨਾਈਟਿਡ ਏਅਰਲਾਈਨਜ਼, ਅਮਰੀਕਨ ਏਅਰਲਾਈਨਜ਼, ਡੈਲਟਾ ਏਅਰਲਾਈਨਜ਼ ਸ਼ਾਮਲ ਹਨ। ਏਅਰ ਇੰਡੀਆ ਤੋਂ ਇਲਾਵਾ 2 ਹੋਰ ਕੰਪਨੀਆਂ ਯੂਨਾਈਟਿਡ ਏਅਰਲਾਈਨਜ਼ ਤੇ ਅਮਰੀਕਨ ਏਅਰਲਾਈਨਜ਼ ਭਾਰਤ ਤੇ ਅਮਰੀਕਾ ਵਿਚਕਾਰ ਉਡਾਣ ਸੇਵਾਵਾਂ ਦਿੰਦੀਆਂ ਹਨ।

ਇਨ੍ਹਾਂ ਏਅਰਲਾਈਨਾਂ ਨੇ ਚਿੱਠੀ 'ਚ ਕਿਹਾ ਹੈ, "ਹਵਾਈ ਅੱਡੇ ਦੇ ਰਨਵੇ ਦੇ 2 ਮੀਲ ਦੇ ਘੇਰੇ ਨੂੰ ਛੱਡ ਕੇ ਪੂਰੇ ਅਮਰੀਕਾ 'ਚ ਕਿਤੇ ਵੀ 5ਜੀ ਇੰਟਰਨੈੱਟ ਸੇਵਾ ਬਹਾਲ ਕਰੋ।" ਦੂਜੇ ਪਾਸੇ, ਏਅਰ ਇੰਡੀਆ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ 'ਚ 5ਜੀ ਸੰਚਾਰ ਸੇਵਾ ਦੀ ਤਾਇਨਾਤੀ ਦੇ ਸਬੰਧ 'ਚ 19 ਜਨਵਰੀ ਤੋਂ ਭਾਰਤ ਤੋਂ ਅਮਰੀਕਾ ਤੱਕ ਸਾਡੀ ਸੇਵਾ 'ਚ ਕਟੌਤੀ ਜਾਂ ਬਦਲਾਅ ਕੀਤਾ ਜਾ ਸਕਦਾ ਹੈ। ਇਸ ਸਬੰਧੀ ਤਾਜ਼ਾ ਜਾਣਕਾਰੀ ਛੇਤੀ ਹੀ ਦਿੱਤੀ ਜਾਵੇਗੀ।

ਵਿਕਰਮ ਬਣੇ ਏਅਰ ਇੰਡੀਆ ਦੇ ਮੁਖੀ
ਸੀਨੀਅਰ ਨੌਕਰਸ਼ਾਹ ਵਿਕਰਮ ਦੇਵ ਦੱਤ ਨੂੰ ਏਅਰ ਇੰਡੀਆ ਲਿਮਟਿਡ ਦਾ ਨਵਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਲ ਹੀ ਮੰਗਲਵਾਰ ਨੂੰ ਕੇਂਦਰ ਸਰਕਾਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਏਜੀਐਮਯੂਟੀ ਕੈਡਰ ਦੇ 1993 ਬੈਚ ਦੇ ਅਧਿਕਾਰੀ ਵਿਕਰਮ ਦੇਵ ਦੱਤ ਮੌਜੂਦਾ ਸਮੇਂ ਦਿੱਲੀ ਸਰਕਾਰ ਦੇ ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਹਨ। ਏਅਰ ਇੰਡੀਆ ਨੂੰ ਭਾਰਤ ਸਰਕਾਰ ਟਾਟਾ ਸੰਨਜ਼ ਨੂੰ ਵੇਚ ਚੁੱਕੀ ਹੈ।


 


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ