ਰੌਬਟ
ਨਵੀਂ ਦਿੱਲੀ: ਜਦੋਂ ਵੀ ਮੋਬਾਈਲ ਦੀ ਬੈਟਰੀ ਖਤਮ ਹੋ ਜਾਂਦੀ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਜ਼ਿੰਦਗੀ ਰੁਕ ਗਈ ਹੋਵੇ। ਇਸ ਲਈ, ਹਵਾਈ ਅੱਡਿਆਂ, ਸਟੇਸ਼ਨਾਂ, ਹੋਟਲਾਂ, ਪਬਲਿਕ ਰੈਸਟ ਰੂਮ, ਸ਼ੌਪਿੰਗ ਮਾਲ ਤੇ ਹੋਰ ਕਈ ਥਾਵਾਂ ਤੇ ਮੋਬਾਈਲ ਚਾਰਜਿੰਗ ਦੀ ਸਹੂਲਤ ਲਈ USB ਪੋਰਟ ਪ੍ਰਦਾਨ ਕੀਤੇ ਜਾਂਦੇ ਹਨ।

ਤੁਸੀਂ ਆਪਣੇ ਮੋਬਾਈਲ ਨੂੰ ਇਸ ਨਾਲ ਜੋੜਦੇ ਹੋ ਤੇ ਬੈਟਰੀ ਚਾਰਜ ਕਰਨਾ ਸ਼ੁਰੂ ਕਰਦੇ ਹੋ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਰਨਾ ਕਿੰਨਾ ਸੁਰੱਖਿਅਤ ਹੈ?



ਇਹ ਯੂਐਸਬੀ ਪੋਰਟ, ਸਾਡੀ ਨਿੱਜਤਾ ਲਈ ਵੱਡਾ ਖ਼ਤਰਾ ਹਨ। ਜਨਤਕ ਥਾਵਾਂ 'ਤੇ ਉਪਲੱਬਧ ਇਹ USB ਪੋਰਟ ਸਾਡੇ ਸਭ ਤੋਂ ਸੰਵੇਦਨਸ਼ੀਲ ਡਾਟਾ ਦੀ ਚੋਰੀ ਕਰ ਸਕਦੇ ਹਨ। ਇਸ ਨੂੰ ਸਾਈਬਰ ਅਪਰਾਧੀ ਵਿਆਪਕ ਤੌਰ ਤੇ ਡਾਟਾ ਚੋਰੀ ਲਈ ਵਰਤਦੇ ਹਨ।

ਇਸ ਤੋਂ ਬਚਣ ਲਈ, ਬਾਜ਼ਾਰ ਵਿੱਚ USB ਡਾਟਾ ਬਲੌਕਰ ਉਪਲੱਬਧ ਹਨ, ਜਿਨ੍ਹਾਂ ਨੂੰ "USB ਕੰਡੋਮ" ਨਾਮ ਦਿੱਤਾ ਗਿਆ ਹੈ।  USB ਕੰਡੋਮ ਛੋਟੇ USB ਅਡੈਪਟਰਾਂ ਵਰਗੇ ਹੁੰਦੇ ਹਨ ਜਿਸ ਵਿੱਚ ਇਨਪੁਟ ਤੇ ਆਉਟਪੁੱਟ ਪੋਰਟ ਹੁੰਦੇ ਹਨ। ਇਹ ਅਡੈਪਟਰ ਮੋਬਾਈਲ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ ਪਰ ਡਾਟਾ ਐਕਸਚੇਂਜ ਨੂੰ ਪੂਰੀ ਤਰ੍ਹਾਂ ਰੋਕਦਾ ਹੈ। ਇਹ "ਕੰਡੋਮ" ਅਸਲ ਕੰਡੋਮ ਦੀ ਤਰ੍ਹਾਂ ਲੈਟੇਕਸ ਨਹੀਂ ਹੁੰਦੇ, ਪਰ ਇਹ ਤੁਹਾਨੂੰ 'ਜੂਸ ਜੈਕਿੰਗ' ਤੋਂ ਬਚਾਉਂਦੇ ਹਨ।

'ਜੂਸ ਜੈਕਿੰਗ' ਇਕ ਕਿਸਮ ਦਾ ਸਾਈਬਰ ਅਟੈਕ ਹੈ, ਜਿਸ ਵਿੱਚ ਤੁਹਾਡਾ ਮੋਬਾਈਲ ਇੱਕ ਪਬਲਿਕ USB ਪੋਰਟ ਦੁਆਰਾ ਸੰਕਰਮਿਤ ਹੁੰਦਾ ਹੈ ਅਤੇ ਤੁਹਾਡੇ ਮੋਬਾਈਲ 'ਤੇ ਮਾਲਵੇਅਰ ਲਗਾਇਆ ਜਾਂਦਾ ਹੈ, ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਾਈਬਰ ਅਪਰਾਧੀਆਂ ਨੂੰ ਪਹੁੰਚਾਉਣ ਦੇ ਯੋਗ ਹੁੰਦੇ ਹਨ।

'USB ਕੰਡੋਮ' ਅਮਰੀਕੀ ਬਾਜ਼ਾਰਾਂ ਵਿੱਚ $10 ਵਿੱਚ ਉਪਲੱਬਧ ਹਨ। ਤੁਸੀਂ ਉਨ੍ਹਾਂ ਨੂੰ ਕਿਤੇ ਵੀ ਲੈ ਜਾ ਸਕਦੇ ਹੋ। ਇਹ ਭਾਰਤ ਵਿੱਚ 500 ਤੋਂ 1000 ਰੁਪਏ ਵਿਚ ਉਪਲੱਬਧ ਹੈ।