Vietnamese Hackers Targeting WhatsApp Users: ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ। ਇੱਕ ਨਵੀਂ ਕਿਸਮ ਦਾ ਸਕੈਮ ਸਾਹਮਣੇ ਆਇਆ ਹੈ ਜਿਸ ਵਿੱਚ ਭਾਰਤੀਆਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦਰਅਸਲ, ਵੀਅਤਨਾਮੀ ਹੈਕਰ Maorrisbot ਨਾਮ ਦੇ ਤਕਨੀਕੀ ਮਾਲਵੇਅਰ ਦੀ ਮਦਦ ਨਾਲ ਭਾਰਤੀ WhatsApp ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਬਾਰੇ ਵਿੱਚ ਇੱਕ ਸਾਈਬਰ ਸੁਰੱਖਿਆ ਕੰਪਨੀ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹੈਕਰ ਈ-ਚਲਾਨ ਸਕੈਮ ਕਰ ਰਹੇ ਹਨ।
CloudSEK ਦੀ ਰਿਪੋਰਟ ਦੇ ਅਨੁਸਾਰ, Maorrisbot ਨਾਮ ਦੇ ਮਾਲਵੇਅਰ ਦੀ ਵਰਤੋਂ ਵੀਅਤਨਾਮ ਵਿੱਚ ਰਹਿਣ ਵਾਲੇ ਹੈਕਰਾਂ ਦੁਆਰਾ ਕੀਤੀ ਜਾ ਰਹੀ ਹੈ। ਫਰਮ ਦਾ ਕਹਿਣਾ ਹੈ ਕਿ ਇਹ ਇਕ ਖਾਸ ਕਿਸਮ ਦਾ ਤਕਨੀਕੀ ਐਂਡਰਾਇਡ ਮਾਲਵੇਅਰ ਹੈ ਜਿਸ ਰਾਹੀਂ ਭਾਰਤੀ ਨਾਗਰਿਕਾਂ ਨੂੰ ਫਰਜ਼ੀ ਟ੍ਰੈਫਿਕ ਈ-ਚਲਾਨ ਦੇ ਨਾਂ 'ਤੇ ਫਸਾਇਆ ਜਾ ਰਿਹਾ ਹੈ। ਇਹ ਈ-ਚਲਾਨ ਵਟਸਐਪ ਰਾਹੀਂ ਉਪਭੋਗਤਾਵਾਂ ਨੂੰ ਭੇਜੇ ਜਾ ਰਹੇ ਹਨ।
ਇਸ ਤਰ੍ਹਾਂ ਹੈਕਰ ਸਾਨੂੰ ਦੇ ਰਹੇ ਹਨ ਧੋਖਾ
Scamers ਲੋਕਾਂ ਨੂੰ ਮੈਸੇਜ 'ਚ ਫਰਜ਼ੀ ਈ-ਚਲਾਨ ਭੇਜ ਰਹੇ ਹਨ ਅਤੇ ਉਨ੍ਹਾਂ ਨੂੰ ਭਰਨ ਲਈ ਕਹਿ ਰਹੇ ਹਨ। ਚਲਾਨ ਨੋਟਿਸ ਤੋਂ ਇਲਾਵਾ ਇਨ੍ਹਾਂ ਸੁਨੇਹਿਆਂ ਵਿੱਚ URL ਅਤੇ APK ਫਾਈਲ ਵੀ ਨੱਥੀ ਕੀਤੀ ਗਈ ਹੈ। ਘੁਟਾਲੇ ਕਰਨ ਵਾਲੇ ਪੀੜਤ ਨੂੰ ਇਸ ਲਿੰਕ 'ਤੇ ਟੈਪ ਕਰਨ ਅਤੇ ਏਪੀਕੇ ਫਾਈਲ ਨੂੰ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਹੀ ਵਟਸਐਪ ਯੂਜ਼ਰਜ਼ ਗਲਤੀ ਨਾਲ ਇਸ ਫਾਈਲ ਨੂੰ ਡਾਊਨਲੋਡ ਕਰ ਲੈਂਦੇ ਹਨ, ਉਨ੍ਹਾਂ ਨੂੰ ਪੀੜਤ ਦੇ ਫੋਨ ਤੱਕ ਪਹੁੰਚ ਮਿਲ ਜਾਂਦੀ ਹੈ ਅਤੇ ਉਹ ਪੀੜਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦੇ ਹਨ।
ਸਾਈਬਰ ਸੁਰੱਖਿਆ ਕੰਪਨੀ ਦਾ ਕਹਿਣਾ ਹੈ ਕਿ ਘੁਟਾਲੇ ਕਰਨ ਵਾਲੇ ਪ੍ਰੌਕਸੀ ਆਈਪੀ ਦੀ ਵਰਤੋਂ ਕਰ ਰਹੇ ਹਨ ਅਤੇ ਲੋਅ ਟ੍ਰਾਂਸੈਕਸ਼ਨ ਵਾਲੇ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਆਪਣੀ ਪਛਾਣ ਲੁਕਾ ਰਹੇ ਹਨ। ਇਹ ਦਾਅਵਾ ਕੀਤਾ ਗਿਆ ਹੈ ਕਿ ਮਾਓਰੀਸਬੋਟ ਮਾਲਵੇਅਰ ਰਾਹੀਂ ਲਗਭਗ 4500 ਡਿਵਾਈਸਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਤੋਂ ਇਲਾਵਾ ਹੁਣ ਹੈਕਰਾਂ ਨੇ ਪੀੜਤਾਂ ਤੋਂ 16 ਲੱਖ ਰੁਪਏ ਤੋਂ ਵੱਧ ਦੀ ਰਕਮ ਚੋਰੀ ਕਰ ਲਈ ਹੈ। ਜਾਣਕਾਰੀ ਮੁਤਾਬਕ ਗੁਜਰਾਤ ਅਤੇ ਕਰਨਾਟਕ ਦੇ ਵਟਸਐਪ ਯੂਜ਼ਰਸ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।