Aadhaar Virtual ID: ਆਧਾਰ ਕਾਰਡ (Aadhaar card) ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਹਰ ਦੂਜੇ ਕੰਮ ਲਈ ਆਧਾਰ ਨੰਬਰ ਜ਼ਰੂਰੀ ਹੈ। ਪਿਛਲੇ ਕੁਝ ਸਾਲਾਂ 'ਚ ਆਧਾਰ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ।


ਹੁਣ ਕੇਂਦਰ ਸਰਕਾਰ(Center government) ਨੇ ਆਧਾਰ ਨੰਬਰ ਦੇਣ ਦੀ ਜ਼ਰੂਰਤ ਨੂੰ ਘੱਟ ਕਰਨ ਲਈ ਵਰਚੁਅਲ ਆਈਡੀ ਫੀਚਰ ਸ਼ੁਰੂ ਕੀਤਾ ਹੈ। ਇਸ ਨਾਲ ਭਾਰਤੀ ਨਾਗਰਿਕਾਂ ਦਾ ਆਧਾਰ ਕਾਰਡ ਸੁਰੱਖਿਅਤ ਰਹੇਗਾ ਅਤੇ ਧੋਖਾਧੜੀ ਦਾ ਖਤਰਾ ਵੀ ਘੱਟ ਜਾਵੇਗਾ। ਆਓ ਜਾਣਦੇ ਹਾਂ ਆਧਾਰ ਵਰਚੁਅਲ ਆਈਡੀ ਕੀ ਹੈ? ਇਹ ਕੀ ਲਾਭ ਪ੍ਰਦਾਨ ਕਰਦਾ ਹੈ?



ਆਧਾਰ ਵਰਚੁਅਲ ਆਈਡੀ( Aadhaar Virtual ID) ਤਤਕਾਲ ਨੰਬਰ ਹੈ


ਆਧਾਰ ਵਰਚੁਅਲ ਆਈਡੀ ਇੱਕ 16 ਅੰਕਾਂ ਦਾ ਤਤਕਾਲ ਨੰਬਰ ਹੈ। ਇਹ ਆਧਾਰ ਨੰਬਰ ਲਈ ਇੱਕ ਆਪਸ਼ਨ ਹੈ। ਆਧਾਰ ਵਰਚੁਅਲ ਆਈਡੀ ਤੁਹਾਨੂੰ ਬੈਂਕ ਖਾਤਾ ਨੰਬਰ ਅਤੇ ਮੋਬਾਈਲ ਨੰਬਰ ਦੀ ਜਾਣਕਾਰੀ ਪ੍ਰਦਾਨ ਕੀਤੇ ਬਿਨਾਂ ਤੁਹਾਡੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਹਰੇਕ ਆਧਾਰ ਨੰਬਰ ਤੋਂ ਸਿਰਫ਼ ਇੱਕ VID ਤਿਆਰ ਕੀਤਾ ਜਾ ਸਕਦਾ ਹੈ। ਇਹ ਇੱਕ ਦਿਨ ਲਈ ਵੈਲਿਡ ਰਹਿੰਦਾ ਹੈ।


ਆਧਾਰ ਵਰਚੁਅਲ ਆਈਡੀ ਦੇ 5 ਉਪਯੋਗ


1. ਤੁਸੀਂ ਆਪਣਾ ਆਧਾਰ ਨੰਬਰ ਦੱਸੇ ਬਿਨਾਂ ਬੈਂਕ ਖਾਤਾ ਖੋਲ੍ਹ ਸਕਦੇ ਹੋ।


2. ਸਰਕਾਰੀ ਨੌਕਰੀਆਂ ਲਈ ਅਪਲਾਈ ਕਰਨ ਲਈ VID ਦੀ ਵਰਤੋਂ ਕੀਤੀ ਜਾ ਸਕਦੀ ਹੈ।


3. ਆਧਾਰ ਵਰਚੁਅਲ ਆਈਡੀ ਈ-ਕੇਵਾਈਸੀ ਲਈ ਸੁਰੱਖਿਅਤ ਹੈ।


4. ਪਾਸਪੋਰਟ ਅਰਜ਼ੀ ਲਈ ਵੀ ਪਛਾਣ ਤਸਦੀਕ ਲਈ ਵੈਲਿਡ ਹੈ।


5. ਤੁਸੀਂ ਆਧਾਰ ਵਰਚੁਅਲ ਆਈਡੀ ਤੋਂ ਬੀਮਾ ਪਾਲਿਸੀ ਖਰੀਦ ਸਕਦੇ ਹੋ।



UID ਤੋਂ ਇਸ ਤਰ੍ਹਾਂ ਵਰਚੁਅਲ ਆਧਾਰ ਨੰਬਰ ਜਨਰੇਟ ਕਰੋ


ਸਟੈਪ 1- UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।


ਸਟੈਪ 2- ਆਧਾਰ ਸਰਵਿਸ ਸੈਕਸ਼ਨ 'ਤੇ ਜਾਓ ਅਤੇ ਜਨਰੇਟ ਵਰਚੁਅਲ ਆਈਡੀ 'ਤੇ ਕਲਿੱਕ ਕਰੋ।


ਸਟੈਪ 3- ਆਧਾਰ ਨੰਬਰ ਅਤੇ ਸੁਰੱਖਿਆ ਕੋਡ ਦਰਜ ਕਰੋ।


ਸਟੈਪ 4- OTP ਦਾਖਲ ਕਰਨ ਤੋਂ ਬਾਅਦ, VID ਜਨਰੇਟ 'ਤੇ ਜਾਓ।


ਸਟੈਪ 5- ਤੁਹਾਡੇ ਮੋਬਾਈਲ ਨੰਬਰ 'ਤੇ ਵਰਚੁਅਲ ਆਧਾਰ ਨੰਬਰ ਆਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।