ਨਵੀਂ ਦਿੱਲੀ: Vivo T1 Pro 5G ਅਤੇ Vivo T1 44W 4 ਮਈ 'ਚ ਭਾਰਤੀ ਬਾਜ਼ਾਰ ਵਿੱਚ ਆਉਣ ਲਈ ਤਿਆਰ ਹੈ। Vivo T1 Pro 5G ਨੂੰ ਅਧਿਕਾਰਤ ਤੌਰ 'ਤੇ Snapdragon 778G SoC ਪ੍ਰੋਸੈਸਰ ਨਾਲ ਆਉਣ ਦੀ ਪੁਸ਼ਟੀ ਹੋਈ ਹੈ। ਹੁਣ, ਵੀਵੋ ਨੇ ਇਸ ਆਗਾਮੀ ਹੈਂਡਸੈੱਟ ਦੀਆਂ ਅਲਟਰਾ-ਫਾਸਟ ਚਾਰਜਿੰਗ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਪਿਛਲੇ ਪਾਸੇ ਪ੍ਰਾਇਮਰੀ ਕੈਮਰਾ ਸੈਂਸਰ ਦੇ ਵੇਰਵਿਆਂ ਦਾ ਖੁਲਾਸਾ ਕੀਤਾ ਹੈ। ਲਾਂਚ ਤੋਂ ਪਹਿਲਾਂ ਕੰਪਨੀ ਅੱਜ ਇਸ ਦੇ ਡਿਸਪਲੇ ਬਾਰੇ ਵੀ ਜਾਣਕਾਰੀ ਦੇਵੇਗੀ।


Vivo ਨੇ Vivo T1 Pro 5G ਅਤੇ Vivo T1 44W ਦੇ ਲਾਂਚ ਲਈ Flipkart 'ਤੇ ਇੱਕ ਅਧਿਕਾਰਤ ਮਾਈਕ੍ਰੋਸਾਈਟ ਬਣਾਈ ਹੈ। ਹੁਣ ਇਹ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਗਈ ਹੈ ਕਿ ਇਹ ਹੈਂਡਸੈੱਟ 64-ਮੈਗਾਪਿਕਸਲ ਦੇ ਸੁਪਰ ਨਾਈਟ ਪ੍ਰਾਇਮਰੀ ਕੈਮਰੇ ਨਾਲ 117-ਡਿਗਰੀ ਵਾਈਡ-ਐਂਗਲ ਸੈਂਸਰ ਅਤੇ ਇੱਕ ਮੈਕਰੋ ਸੈਂਸਰ ਨਾਲ ਲੈਸ ਹੋਣਗੇ। ਇਸ ਤੋਂ ਇਲਾਵਾ, Vivo T1 Pro 5G 66W ਟਰਬੋ ਫਲੈਸ਼ ਚਾਰਜ ਅਲਟਰਾ-ਫਾਸਟ ਚਾਰਜਿੰਗ ਸਪੋਰਟ ਦੀ ਪੇਸ਼ਕਸ਼ ਕਰੇਗਾ। ਵੀਵੋ ਦੇ ਮੁਤਾਬਕ, ਇਹ ਤਕਨੀਕ ਲਗਭਗ 18 ਮਿੰਟਾਂ ਦੀ ਚਾਰਜਿੰਗ 'ਚ 50 ਫੀਸਦੀ ਤੱਕ ਬੈਟਰੀ ਲਾਈਫ ਦੇ ਸਕਦੀ ਹੈ।


ਇਕ ਰਿਪੋਰਟ ਮੁਤਾਬਿਕ Vivo T1 Pro 5G ਐਂਡ੍ਰਾਇਡ 12 ਬੇਸ Funtouch OS 12 'ਤੇ ਚੱਲ ਸਕਦਾ ਹੈ। ਇਸ ਵਿੱਚ 90Hz ਰਿਫਰੈਸ਼ ਰੇਟ ਦੇ ਨਾਲ ਇੱਕ 6.44-ਇੰਚ ਦੀ ਫੁੱਲ-ਐਚਡੀ + AMOLED ਡਿਸਪਲੇਅ ਹੋਣ ਦੀ ਉਮੀਦ ਹੈ। ਫਰੰਟ 'ਤੇ 16 ਮੈਗਾਪਿਕਸਲ ਦਾ ਸੈਲਫੀ ਸ਼ੂਟਰ ਹੋ ਸਕਦਾ ਹੈ। ਇਸ ਹੈਂਡਸੈੱਟ 'ਚ 4,700mAh ਦੀ ਬੈਟਰੀ ਮਿਲ ਸਕਦੀ ਹੈ।


Vivo T1 Pro 5G ਅਤੇ Vivo T1 44W ਕ੍ਰਮਵਾਰ iQoo Z6 Pro 5G ਅਤੇ iQoo Z6 4G ਦੇ ਸਮਾਨ ਹਨ। ਇਹ ਆਉਣ ਵਾਲੇ ਵੀਵੋ ਸਮਾਰਟਫੋਨਜ਼ ਇਨ੍ਹਾਂ iQoo ਹੈਂਡਸੈੱਟਾਂ ਦੇ ਨਾਲ ਕੁਝ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰ ਸਕਦੇ ਹਨ। ਹਾਲਾਂਕਿ, ਉਹਨਾਂ ਦੇ ਮੈਨ ਕੌਂਫਿਗਰੇਸ਼ਨ, ਯੂਜ਼ਰ ਇੰਟਰਫੇਸ ਅਤੇ ਰੰਗ ਵਿਕਲਪਾਂ ਦੇ ਰੂਪ ਵਿੱਚ ਵੱਖਰੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਪਿਛਲੇ ਸਾਲ, ਵੀਵੋ ਨੇ Vivo T1 5G ਵੀ ਜਾਰੀ ਕੀਤਾ ਸੀ, ਜੋ ਕਿ iQoo Z6 5G ਵਰਗਾ ਸੀ। ਭਾਵੇਂ iQoo Vivo ਦਾ ਸਬ-ਬ੍ਰਾਂਡ ਹੈ, ਇਹ Vivo T1 ਸੀਰੀਜ਼ ਅਤੇ iQoo Z6 ਸੀਰੀਜ਼ ਦੇ ਸਮਾਰਟਫ਼ੋਨ ਭਾਰਤ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰਨਗੇ।