ਨਵੀਂ ਦਿੱਲੀ: ਸਮਾਰਟਫੋਨ ਨਿਰਮਾਤਾ vivo ਨੇ ਆਪਣੀ ਵਾਈ-ਸੀਰੀਜ਼ 'ਚ ਭਾਰਤ 'ਚ ਦੋ ਨਵੇਂ ਸਮਾਰਟਫੋਨ vivo y20 ਅਤੇ y20i ਨੂੰ ਲਾਂਚ ਕਰ ਦਿੱਤਾ ਹੈ। ਇਹ ਦੋਵੇਂ ਸਮਾਰਟਫੋਨਜ਼ ਕੁਆਲਕਾਮ ਸਨੈਪਡ੍ਰੈਗਨ 460 ਪ੍ਰੋਸੈਸਰ ਦੇ ਨਾਲ 5,000 mAh ਦੀ ਸ਼ਕਤੀਸ਼ਾਲੀ ਬੈਟਰੀ ਵਾਲੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ।
ਕੀਮਤ ਦੀ ਗੱਲ ਕਰੀਏ ਤਾਂ ਵੀਵੋ ਵਾਈ 20 ਦੀ ਕੀਮਤ 12,990 ਰੁਪਏ ਹੈ ਜਦਕਿ ਵੀਵੋ ਵਾਈ 20 ਆਈ ਦੀ ਕੀਮਤ 11,490 ਰੁਪਏ ਹੈ। ਇਹ ਦੋਵੇਂ ਸਮਾਰਟਫੋਨ ਵੀਵੋ ਦੇ ਈ-ਸਟੋਰ ਅਤੇ ਈ-ਕਾਮਰਸ ਪਲੇਟਫਾਰਮ 'ਤੇ ਵਿਕਰੀ ਲਈ ਉਪਲੱਬਧ ਹੋਣਗੇ। ਵੀਵੋ ਵਾਈ 20 ਦੀ ਵਿਕਰੀ 28 ਅਗਸਤ ਤੋਂ ਸ਼ੁਰੂ ਹੋਵੇਗੀ, ਜਦਕਿ ਵੀਵੋ ਵਾਈ 20 ਆਈ ਦੀ ਵਿਕਰੀ 3 ਸਤੰਬਰ ਤੋਂ ਸ਼ੁਰੂ ਹੋਵੇਗੀ।
ਨਵੇਂ ਵੀਵੋ ਵਾਈ 20 ਸਮਾਰਟਫੋਨ 'ਚ ਐਚਡੀ + (1600x720) ਰੈਜ਼ੋਲਿਊਸ਼ਨ ਨਾਲ ਲੈਸ 6.51 ਇੰਚ ਦੀ ਡਿਸਪਲੇਅ ਹੈ। ਇਨ੍ਹਾਂ ਦੋਵਾਂ ਸਮਾਰਟਫੋਨ 'ਚ ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸਕੈਨਰ ਹੈ, ਜਿਸ ਦੀ ਮਦਦ ਨਾਲ ਫੋਨ ਸਿਰਫ 0.22 ਸੈਕੰਡ 'ਚ ਅਨਲੌਕ ਹੋ ਜਾਂਦੇ ਹਨ। ਪਾਵਰ ਲਈ, ਇਨ੍ਹਾਂ ਸਮਾਰਟਫੋਨਸ ਵਿੱਚ ਵੱਡੀ 5000mAh ਦੀ ਬੈਟਰੀ ਹੈ, ਜੋ 18 ਡਬਲਯੂ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਸਾਬਕਾ ਭਾਰਤੀ ਐਥਲੀਟ ਨੇ ਕੀਤਾ ਮਾਂ ਤੇ ਪਤਨੀ ਦਾ ਕਤਲ
ਨਵਾਂ ਵੀਵੋ ਵਾਈ 20 ਅਤੇ ਵਾਈ 20 ਆਈ ਸਮਾਰਟਫੋਨ ਸਿੱਧੇ ਨਵੇਂ ਨੋਕੀਆ(Nokia) 5.3 ਨਾਲ ਮੁਕਾਬਲਾ ਕਰਨਗੇ। ਇਹ ਫੋਨ ਵੀ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਹੈ। ਨਵੇਂ ਨੋਕੀਆ 5.3 ਦੇ 4 ਜੀਬੀ ਰੈਮ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਹੈ, ਜਦਕਿ 6 ਜੀਬੀ ਰੈਮ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 15,499 ਰੁਪਏ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Vivo Y20 ਤੇ Y20i ਭਾਰਤ 'ਚ ਹੋਏ ਲਾਂਚ, Nokia ਨਾਲ ਹੋਵੇਗਾ ਮੁਕਾਬਲਾ
ਏਬੀਪੀ ਸਾਂਝਾ
Updated at:
26 Aug 2020 06:01 PM (IST)
ਸਮਾਰਟਫੋਨ ਨਿਰਮਾਤਾ vivo ਨੇ ਆਪਣੀ ਵਾਈ-ਸੀਰੀਜ਼ 'ਚ ਭਾਰਤ 'ਚ ਦੋ ਨਵੇਂ ਸਮਾਰਟਫੋਨ vivo y20 ਅਤੇ y20i ਨੂੰ ਲਾਂਚ ਕਰ ਦਿੱਤਾ ਹੈ। ਇਹ ਦੋਵੇਂ ਸਮਾਰਟਫੋਨਜ਼ ਕੁਆਲਕਾਮ ਸਨੈਪਡ੍ਰੈਗਨ 460 ਪ੍ਰੋਸੈਸਰ ਦੇ ਨਾਲ 5,000 mAh ਦੀ ਸ਼ਕਤੀਸ਼ਾਲੀ ਬੈਟਰੀ ਵਾਲੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਬਾਰੇ।
- - - - - - - - - Advertisement - - - - - - - - -