Vodafone Idea : ਕਿਹਾ ਜਾ ਰਿਹਾ ਹੈ ਕਿ ਵੋਡਾਫੋਨ ਆਈਡੀਆ ਏਅਰਟੈੱਲ ਅਤੇ ਜੀਓ ਤੋਂ ਨਾਰਾਜ਼ ਹੈ। ਨਾਖੁਸ਼ ਹੋਣ ਦਾ ਕਾਰਨ ਇਹ ਹੈ ਕਿ ਏਅਰਟੈੱਲ ਅਤੇ ਜੀਓ ਆਪਣੇ ਗਾਹਕਾਂ ਨੂੰ ਫ੍ਰੀ 'ਚ 5ਜੀ ਆਫਰ ਕਰ ਰਹੇ ਹਨ। 5G ਨੂੰ ਅਧਿਕਾਰਤ ਤੌਰ 'ਤੇ ਭਾਰਤ ਵਿੱਚ ਅਕਤੂਬਰ 2022 ਵਿੱਚ IMC (ਇੰਡੀਆ ਮੋਬਾਈਲ ਕਾਂਗਰਸ) ਵਿੱਚ ਸ਼ੁਰੂ ਕੀਤਾ ਗਿਆ ਸੀ। ਤਿੰਨ ਟੈਲੀਕਾਮ ਕੰਪਨੀਆਂ ਨੇ ਉਦੋਂ ਭਾਰਤ ਵਿੱਚ 5ਜੀ ਰੋਲਆਊਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੰਚ ਸਾਂਝਾ ਕੀਤਾ ਸੀ। ਹਾਲਾਂਕਿ, ਹੁਣ ਤੱਕ, ਸਿਰਫ Jio ਅਤੇ Airtel ਹੀ ਕਈ ਸੂਬਿਆਂ ਵਿੱਚ 5G ਦੀ ਪੇਸ਼ਕਸ਼ ਕਰਨ ਦੇ ਯੋਗ ਹਨ। Vi ਚੋਣਵੇਂ ਖੇਤਰਾਂ ਵਿੱਚ ਉਪਭੋਗਤਾਵਾਂ ਨੂੰ 5G ਦਾ ਸੁਆਦ ਦੇਣ ਵਿੱਚ ਸਫਲ ਰਿਹਾ ਹੈ।
VI ਨੇ Airtel ਅਤੇ Jio ਨੂੰ ਕੀਤੀ ਸ਼ਿਕਾਇਤ
ਦਿ ਇਕਨਾਮਿਕ ਟਾਈਮਜ਼ ਦੇ ਮੁਤਾਬਕ, ਵੀ ਨੇ TRAI ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਵਿਰੋਧੀ ਟੈਲੀਕਾਮ ਕੰਪਨੀਆਂ 'ਤੇ ਅਨੁਚਿਤ ਕੀਮਤ ਦਾ ਦੋਸ਼ ਲਗਾਇਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵੀਆਈ ਦੀ ਸ਼ਿਕਾਇਤ ਤੋਂ ਬਾਅਦ ਦੋਵਾਂ ਟੈਲੀਕਾਮ ਕੰਪਨੀਆਂ ਨੂੰ ਟਰਾਈ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ।
ਏਅਰਟੈੱਲ ਅਤੇ ਜੀਓ ਨੇ ਕੀ ਦਿੱਤਾ ਜਵਾਬ?
ਜਦੋਂ ਜਵਾਬ ਮੰਗਿਆ ਗਿਆ ਤਾਂ ਜਵਾਬ ਵੀ ਆ ਗਿਆ। ਟਰਾਈ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ 'ਚ ਕਿਹਾ ਗਿਆ ਹੈ ਕਿ ਏਅਰਟੈੱਲ ਅਤੇ ਜੀਓ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ 5ਜੀ ਸੇਵਾ ਮੁਫਤ ਨਹੀਂ ਹੈ, ਕਿਉਂਕਿ ਗਾਹਕਾਂ ਨੂੰ 5ਜੀ ਦੀ ਵਰਤੋਂ ਕਰਨ ਲਈ 4ਜੀ ਪਲਾਨ ਦਾ ਰੀਚਾਰਜ ਕਰਨਾ ਪੈਂਦਾ ਹੈ। ਏਅਰਟੈੱਲ ਅਤੇ ਜਿਓ ਨੇ ਕਥਿਤ ਤੌਰ 'ਤੇ ਇਹ ਵੀ ਕਿਹਾ ਹੈ ਕਿ 1GB 5G ਡੇਟਾ ਦੀ ਪੇਸ਼ਕਸ਼ ਦੀ ਕੀਮਤ 4G ਦੇ ਮੁਕਾਬਲੇ ਬਹੁਤ ਘੱਟ ਹੈ।
ਟਰਾਈ ਦੇ ਇਕ ਅਧਿਕਾਰੀ ਨੇ ਦ ਇਕਨਾਮਿਕ ਟਾਈਮਜ਼ ਨੂੰ ਦੱਸਿਆ, "ਅਸੀਂ ਉਨ੍ਹਾਂ (ਜੀਓ ਅਤੇ ਏਅਰਟੈੱਲ) ਨੂੰ ਨੋਟਿਸ ਦਿੱਤਾ ਸੀ। ਉਨ੍ਹਾਂ ਨੇ ਜਵਾਬ ਦੇ ਦਿੱਤਾ ਹੈ ਅਤੇ ਅਸੀਂ ਜਲਦੀ ਹੀ ਫੈਸਲਾ ਲਵਾਂਗੇ। ਫਿਲਹਾਲ ਟਰਾਈ ਦੀ ਕਾਨੂੰਨੀ ਟੀਮ, ਵਿੱਤ ਟੀਮ ਅਤੇ ਤਕਨੀਕੀ ਟੀਮ ਇਸ ਮਾਮਲੇ ਦਾ ਅਧਿਐਨ ਕਰ ਰਹੀ ਹੈ।"
ਏਅਰਟੈੱਲ ਨੇ ਜੀਓ 'ਤੇ ਵੀ ਲਾਇਆ ਦੋਸ਼
ਸਬਸਕ੍ਰਿਪਸ਼ਨ ਬਾਰੇ ਗੱਲ ਕਰਦੇ ਹੋਏ, ਏਅਰਟੈੱਲ ਨੇ ਹਾਲ ਹੀ ਵਿੱਚ ਜਿਓ 'ਤੇ ਆਪਣੇ JioCinema ਪਲੇਟਫਾਰਮ ਲਈ ਅਨੁਚਿਤ ਯੋਜਨਾਵਾਂ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ, ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਸੀਜ਼ਨ ਦੇ ਮੱਧ ਵਿੱਚ, ਜੀਓ ਉਪਭੋਗਤਾਵਾਂ ਨੂੰ ਮੁਫਤ ਵਿੱਚ ਆਈਪੀਐਲ ਮੈਚ ਵੇਖਣ ਦੀ ਸਹੂਲਤ ਦੇ ਰਿਹਾ ਹੈ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਕੰਪਨੀ ਨੇ ਏਅਰਟੈੱਲ ਦੀ ਸ਼ਿਕਾਇਤ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਗਾਹਕਾਂ ਨੂੰ "ਵਾਜਬ ਕੀਮਤਾਂ" ਦੀ ਪੇਸ਼ਕਸ਼ ਕਰ ਰਹੀ ਹੈ।