Cyber Attack: ਅੱਜਕੱਲ੍ਹ ਆਨਲਾਈਨ ਧੋਖਾਧੜੀ ਅਤੇ ਸਾਈਬਰ ਘਟਨਾਵਾਂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਨਾਲ ਆਮ ਲੋਕਾਂ ਦਾ ਕਾਫੀ ਨੁਕਸਾਨ ਹੁੰਦਾ ਹੈ।
ਇਸ ਖ਼ਤਰੇ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਨਾਗਰਿਕਾਂ ਨੂੰ ਜਾਗਰੂਕ ਅਤੇ ਸੁਰੱਖਿਅਤ ਰੱਖਣ ਲਈ ਇੱਕ ਵਿਸ਼ੇਸ਼ ਪਹਿਲ ਸ਼ੁਰੂ ਕੀਤੀ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੌਜੀ ਮੰਤਰਾਲੇ (MeitY) ਦੇ ਸਾਈਬਰ ਸਵੱਛਤਾ ਕੇਂਦਰ ਪਹਿਲਕਦਮੀ ਦੇ ਤਹਿਤ, ਕੁਝ ਮਹੱਤਵਪੂਰਨ ਸਾਈਬਰ ਸੁਰੱਖਿਆ ਸਾਧਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਇਹ ਸਾਧਨ ਖਾਸ ਤੌਰ 'ਤੇ ਤੁਹਾਡੇ ਸਮਾਰਟਫੋਨ, ਡੈਸਕਟੌਪ ਅਤੇ ਲੈਪਟਾਪ ਨੂੰ ਮਾਲਵੇਅਰ, ਬੋਟਸ ਅਤੇ ਹੋਰ ਸਾਈਬਰ ਖਤਰਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਸਾਰੇ ਟੂਲਸ ਵਿੰਡੋਜ਼ ਅਤੇ ਐਂਡਰਾਇਡ ਯੂਜ਼ਰਸ ਲਈ ਪੂਰੀ ਤਰ੍ਹਾਂ ਮੁਫਤ ਹਨ।
ਲੈਪਟਾਪ ਦੇ ਲਈ ਆਹ ਐਂਟੀਵਾਇਰਸ ਫਾਇਦੇਮੰਦ
ਜੇਕਰ ਤੁਸੀਂ ਆਪਣੇ ਵਿੰਡੋਜ਼ ਲੈਪਟਾਪ ਨੂੰ ਵਾਇਰਸਾਂ ਅਤੇ ਬੋਟਸ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਸਰਕਾਰ ਨੇ ਤਿੰਨ ਐਂਟੀਵਾਇਰਸ ਸੌਫਟਵੇਅਰ ਬਾਰੇ ਦੱਸਿਆ ਹੈ-
- K7 Security
- eScan Antivirus
- Quick Heal
ਇਹਨਾਂ ਟੂਲਸ ਦੀ ਮਦਦ ਨਾਲ, ਤੁਸੀਂ ਆਪਣੀ ਡਿਵਾਈਸ ਨੂੰ ਮਾਲਵੇਅਰ ਅਤੇ ਹੋਰ ਸਾਈਬਰ ਖਤਰਿਆਂ ਤੋਂ ਸੁਰੱਖਿਅਤ ਰੱਖ ਸਕਦੇ ਹੋ।
ਮੋਬਾਈਲ ਸੁਰੱਖਿਆ ਲਈ ਜ਼ਰੂਰੀ ਟੂਲਸਕੀ ਤੁਸੀਂ ਐਂਡਰਾਇਡ ਫੋਨ ਦੀ ਵਰਤੋਂ ਕਰ ਰਹੇ ਹੋ? ਤਾਂ ਸਰਕਾਰ ਨੇ ਤੁਹਾਡੇ ਲਈ ਵੀ ਦੋ ਜ਼ਰੂਰੀ ਐਪਸ ਬਾਰੇ ਜਾਣਕਾਰੀ ਦਿੱਤੀ ਹੈ।
eScan Antivirus Mobile Version: ਇਹ ਐਪ ਤੁਹਾਨੂੰ ਖਤਰਨਾਕ ਬੋਟਸ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਤੁਹਾਡੇ ਫ਼ੋਨ ਤੋਂ ਹਟਾਉਣ ਵਿੱਚ ਮਦਦ ਕਰਦੀ ਹੈ।
M-Kavach 2: ਇਹ ਸੁਰੱਖਿਆ C-DAC-ਡੈਕ ਹੈਦਰਾਬਾਦ ਦੁਆਰਾ MeitY ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਵਿੱਚ ਐਂਟੀ-ਥੈਫਟ, ਡੈਟਾ ਸਿਕਿਊਰਿਟੀ, ਡੇਟਾ ਸੁਰੱਖਿਆ ਅਤੇ ਸ਼ੱਕੀ ਲਿੰਕਾਂ ਤੋਂ ਬਚਾਅ ਲਈ ਕਈ ਫੀਚਰਸ ਮੌਜੂਦ ਹਨ।
ਸਾਈਬਰ ਅਪਰਾਧ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ, ਸਿਰਫ਼ ਪਾਸਵਰਡ ਬਦਲਣਾ ਜਾਂ ਐਂਟੀਵਾਇਰਸ ਲਗਾਉਣਾ ਕਾਫ਼ੀ ਨਹੀਂ ਹੈ। ਤੁਹਾਨੂੰ ਭਰੋਸੇਯੋਗ ਅਤੇ ਸਰਕਾਰੀ ਪ੍ਰਮਾਣਿਤ ਸੁਰੱਖਿਆ ਟੂਲਸ ਦੀ ਵਰਤੋਂ ਕਰਨੀ ਪਵੇਗੀ ਤਾਂ ਜੋ ਤੁਹਾਡਾ ਡੇਟਾ ਅਤੇ ਡਿਜੀਟਲ ਜ਼ਿੰਦਗੀ ਦੋਵੇਂ ਸੁਰੱਖਿਅਤ ਰਹਿ ਸਕਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।