WhatsApp account ban in India: ਵਟਸਐਪ ਨੇ ਵੱਡਾ ਐਕਸ਼ਨ ਕਰਦਿਆਂ ਭਾਰਤ 'ਚ 1,858,000 ਅਕਾਊਂਟ ਕੀਤੇ ਬੈਨ ਕਰ ਦਿੱਤੇ ਹਨ। ਇਸ ਦਾ ਖੁਲਾਸਾ WhatsApp ਵੱਲੋਂ ਜਾਰੀ ਰਿਪੋਰਟ ਵਿੱਚ ਹੋਇਆ ਹੈ। ਵਟਸਐਪ ਨੇ ਸੂਚਨਾ ਤਕਨਾਲੋਜੀ (ਵਿਚੋਲਗੀ ਦਿਸ਼ਾ-ਨਿਰਦੇਸ਼ ਤੇ ਡਿਜੀਟਲ ਮੀਡੀਆ ਕੋਡ ਆਫ਼ ਕੰਡਕਟ) ਨਿਯਮ, 2021 ਦੇ ਨਿਯਮ 4(1)(d) ਤਹਿਤ ਆਪਣੀ ਮਹੀਨਾਵਾਰ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰਿਪੋਰਟ ਵਿੱਚ 1 ਜਨਵਰੀ, 2022 ਤੋਂ 31 ਜਨਵਰੀ, 2022 ਤੱਕ ਦੀ ਮਿਆਦ ਦੀ ਜਾਣਕਾਰੀ ਸ਼ਾਮਲ ਹੈ। ਰਿਪੋਰਟ ਮੁਤਾਬਕ ਵਟਸਐਪ ਨੇ ਇਸ ਦੌਰਾਨ 1,858,000 ਭਾਰਤੀ ਖਾਤਿਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇੱਥੇ ਰਿਪੋਰਟ ਬਾਰੇ ਵੇਰਵੇ ਹਨ ਤੇ WhatsApp 'ਤੇ ਸ਼ਿਕਾਇਤ ਅਧਿਕਾਰੀ ਨਾਲ ਕਿਵੇਂ ਸੰਪਰਕ ਕਰਨਾ ਹੈ। ਵਾਟਸਐਪ ਅਨੁਸਾਰ, ਭਾਰਤ ਵਿੱਚ ਉਪਭੋਗਤਾਵਾਂ ਵੱਲੋਂ ਸ਼ਿਕਾਇਤਾਂ ਦੇ ਮਕੈਨਿਜ਼ਮ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਇਨ੍ਹਾਂ ਖਾਤਿਆਂ ਨੂੰ ਬੈਨ ਕੀਤਾ ਗਿਆ ਹੈ। ਅਕਾਊਂਟ 'ਤੇ ਪਾਬੰਦੀ ਲਗਾਉਣ ਦੇ ਕਾਰਨ 'ਤੇ ਵਾਟਸਐਪ ਦਾ ਕਹਿਣਾ ਹੈ ਕਿ ਭਾਰਤ ਦੇ ਕਾਨੂੰਨਾਂ ਜਾਂ ਵਾਟਸਐਪ ਦੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਖਾਤਿਆਂ ਨੂੰ ਬੈਨ ਕੀਤਾ ਗਿਆ ਹੈ। WhatsApp ਮੈਸੇਜਿੰਗ ਐਪ ਨੇ ਅਕਤੂਬਰ 2021 ਵਿੱਚ ਵੀ 20 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਸੀ। ਜਿੱਥੇ ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਲਈ ਹਰ ਰੋਜ਼ ਨਵੇਂ ਫੀਚਰਸ ਤੇ ਅਪਡੇਟ ਲੈ ਕੇ ਆਉਂਦੀ ਹੈ। ਇਸ ਦੇ ਨਾਲ ਹੀ, ਕੰਪਨੀ ਸੁਰੱਖਿਆ 'ਤੇ ਵੀ ਧਿਆਨ ਦਿੰਦੀ ਹੈ ਤਾਂ ਜੋ ਉਪਭੋਗਤਾਵਾਂ ਦਾ ਡੇਟਾ ਤੇ ਨਿੱਜੀ ਜਾਣਕਾਰੀ ਸੁਰੱਖਿਅਤ ਰਹੇ। ਉਪਭੋਗਤਾ WhatsApp ਖਾਤੇ ਬਾਰੇ ਸ਼ਿਕਾਇਤ ਕਿਵੇਂ ਕਰ ਸਕਦੇ ਹਨ, ਅਸੀਂ ਦੱਸਦੇ ਹਾਂ ਕਿ ਉਪਭੋਗਤਾ WhatsApp ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਬਾਰੇ ਜਾਂ ਸਹਾਇਤਾ ਕੇਂਦਰ ਵਿੱਚ ਪ੍ਰਕਾਸ਼ਤ WhatsApp 'ਤੇ ਖਾਤੇ ਬਾਰੇ grievance_officer_wa@support.whatsapp.com 'ਤੇ ਈਮੇਲ ਭੇਜ ਸਕਦੇ ਹਨ। ਉਹ ਡਾਕ ਰਾਹੀਂ ਭਾਰਤ ਸ਼ਿਕਾਇਤ ਅਧਿਕਾਰੀ ਨੂੰ ਮੇਲ ਵੀ ਭੇਜ ਸਕਦੇ ਹਨ। ਸ਼ਿਕਾਇਤ ਅਧਿਕਾਰੀ ਨਾਲ ਸੰਪਰਕ ਕਰਨ ਲਈ, ਕਿਰਪਾ ਕਰਕੇ ਸ਼ਿਕਾਇਤ ਜਾਂ ਚਿੰਤਾ ਦੇ ਨਾਲ ਇੱਕ ਈਮੇਲ ਭੇਜੋ ਤੇ ਇਲੈਕਟ੍ਰਾਨਿਕ ਤੌਰ 'ਤੇ ਦਸਤਖਤ ਕਰੋ। ਜੇਕਰ ਕੋਈ ਉਪਭੋਗਤਾ ਕਿਸੇ ਖਾਸ ਖਾਤੇ ਬਾਰੇ WhatsApp ਨਾਲ ਸੰਪਰਕ ਕਰ ਰਿਹਾ ਹੈ, ਤਾਂ ਕਿਰਪਾ ਕਰਕੇ ਦੇਸ਼ ਦੇ ਕੋਡ ਅਤੇ ਸਮੇਤ ਅੰਤਰਰਾਸ਼ਟਰੀ ਫਾਰਮੈਟ ਵਿੱਚ ਫ਼ੋਨ ਨੰਬਰ ਸ਼ਾਮਲ ਕਰੋ।

 

ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ

ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ

ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ

ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ