ਨਵੀਂ ਦਿੱਲੀ: WhatsApp ’ਚ ਸ਼ਾਪਿੰਗ ਬਟਨ ਰੋਲਆਊਟ ਕਰ ਦਿੱਤਾ ਗਿਆ ਹੈ। ਭਾਰਤ ’ਚ ਵੀ ਇਸ ਨਵੇਂ ਫ਼ੀਚਰ ਨੂੰ ਨਵੇਂ ਅਪਡੇਟ ਵਿੱਚ ਜੋੜਿਆ ਗਿਆ ਹੈ। ਧਨਤੇਰਸ ਲਈ ਤੁਸੀਂ ਹੁਣ WhatsApp ਉੱਤੇ ਘਰ ਬੈਠਿਆਂ ਖ਼ਰੀਦਦਾਰੀ ਕਰ ਸਕਦੇ ਹੋ।
ਯੂਜ਼ਰਜ਼ ਲੂੰ ਹੁਣ ਇੱਕ ਸਟੋਰ ਫ਼੍ਰੰਟ ਆਈਕਨ ਵਜੋਂ ਨਵਾਂ ਬਟਨ ਵਿਖਾਈ ਦੇਵੇਗਾ, ਉਹੀ ਸ਼ਾਪਿੰਗ ਬਟਨ ਹੈ। ਇਸ ਉੱਤੇ ਟੈਪ ਕਰਦਿਆਂ ਹੀ ਸਬੰਧਤ ਬਿਜ਼ਨੇਸ ਦਾ ਪੂਰਾ ਕੈਟਲਾੱਗ ਖੁੱਲ੍ਹ ਜਾਵੇਗਾ। ਕੋਈ ਪ੍ਰੋਡਕਟ ਪਸੰਦ ਆਵੇ, ਤਾਂ ਤੁਸੀਂ ਉਸ ਉੱਤੇ ਕਲਿੱਕ ਕਰ ਕੇ ਉਸ ਨੂੰ ਖ਼ਰੀਦਣ ਲਈ ਚੈਟ ਕਰ ਸਕਦੇ ਹੋ।
WhatsApp ਦਾ ਕਹਿਣਾ ਹੈ ਕਿ ਨਵੇਂ ਬਟਨ ਨਾਲ ਕਾਰੋਬਾਰੀਆਂ ਨੂੰ ਆਪਣੇ ਉਤਪਾਦ ਲੱਭਣ ਵਿੱਚ ਆਸਾਨੀ ਹੋਵੇਗੀ। ਗਾਹਕ ਚੈਟਿੰਗ ਰਾਹੀਂ ਆਪਣਾ ਪੂਰੀ ਤਸੱਲੀ ਕਰ ਕੇ ਪ੍ਰੋਡਕਟ ਖ਼ਰੀਦ ਸਕਦਾ ਹੈ। ਸ਼ਾਪਿੰਗ ਬਟਨ ਹੁਣ ਪੂਰੀ ਦੁਨੀਆ ਵਿੱਚ ਉਪਲਬਧ ਹੈ। ਇਸ ਨੂੰ ਵਾਇਸ ਤੇ ਕਾਲ ਬਟਨ ਰਾਹੀਂ ਰੀਪਲੇਸ ਕੀਤਾ ਜਾ ਸਕੇਗਾ।
ਯੂਜ਼ਰਜ਼ ਨੂੰ ਵਾਇਸ ਤੇ ਕਾਲ ਬਟਨ ਸਰਚ ਕਰਨ ਲਈ ਕਾਲ ਬਟਨ ਉੱਤੇ ਕਲਿੱਕ ਕਰਨਾ ਹੋਵੇਗਾ ਤੇ ਵਾਇਸ ਜਾਂ ਵਿਡੀਓ ਕਾੱਲ ਆਪਸ਼ਨ ਨੂੰ ਚੁਣਨਾ ਹੋਵੇਗਾ।
ਕੰਪਨੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਛੇਤੀ ਹੀ WhatsApp Business ਲਈ ਚਾਰਜ ਦੀ ਵਸੂਲੀ ਕੀਤੀ ਜਾਇਆ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਧਨਤੇਰਸ ਮੌਕੇ ਘਰ ਬੈਠਿਆਂ WhatsApp ਨਾਲ ਕਰੋ ਖ਼ਰੀਦਦਾਰੀ, ਜਾਣੋ ਕਿਵੇਂ ਕੰਮ ਕਰਦਾ ‘ਸ਼ਾਪਿੰਗ ਬਟਨ’
ਏਬੀਪੀ ਸਾਂਝਾ
Updated at:
12 Nov 2020 12:48 PM (IST)
WhatsApp ਨੂੰ ਐਂਵੇਂ ਹੀ ਸਭ ਤੋਂ ਵੱਧ ਹਰਮਨਪਿਆਰੀ ਐਪ ਨਹੀਂ ਕਿਹਾ ਜਾਂਦਾ। ਉਹ ਆਪਣੇ ਯੂਜ਼ਰਜ਼ ਦੀ ਹਰੇਕ ਸੁਵਿਧਾ ਦਾ ਖ਼ਿਆਲ ਰੱਖਦੀ ਹੈ। ਹੁਣ ਤੁਸੀਂ ਇਸ ਐਪ ਰਾਹੀਂ ਸਿਰਫ਼ ਚੈਟਿੰਗ ਤੇ ਵਿਡੀਓ ਕਾਲਿੰਗ ਹੀ ਨਹੀਂ, ਸਗੋਂ ਖ਼ਰੀਦਦਾਰੀ ਵੀ ਕਰ ਸਕੋਗੇ।
- - - - - - - - - Advertisement - - - - - - - - -