WhatsApp : IT ਨਿਯਮ 2021 ਦੇ ਤਹਿਤ WhatsApp ਹਰ ਮਹੀਨੇ ਮਾਸਿਕ ਸੁਰੱਖਿਆ ਰਿਪੋਰਟ ਜਾਰੀ ਕਰਦਾ ਹੈ। ਕੰਪਨੀ ਨੇ ਪਿਛਲੇ ਦਿਨ ਅਪ੍ਰੈਲ ਮਹੀਨੇ ਦੀ ਰਿਪੋਰਟ ਵੀ ਜਾਰੀ ਕੀਤੀ ਸੀ। ਵਟਸਐਪ ਨੇ 1 ਅਪ੍ਰੈਲ ਤੋਂ 30 ਅਪ੍ਰੈਲ ਦਰਮਿਆਨ 74 ਲੱਖ ਭਾਰਤੀ ਅਕਾਊਂਟਸ ਨੂੰ ਬੈਨ ਕੀਤਾ ਹੈ। ਇਹ ਸਾਰੇ ਅਕਾਊਂਟ ਨਵੇਂ ਆਈਟੀ ਨਿਯਮ ਤਹਿਤ ਕੰਮ ਨਹੀਂ ਕਰ ਰਹੇ ਸਨ। ਯਾਨੀ ਕਿ ਇਹ ਅਕਾਊਂਟ ਕਿਸੇ ਨਾਲ ਕਿਸੇ ਰੂਪ 'ਚ ਪਲੇਟਫਾਰਮ 'ਤੇ ਗਲਤ ਚੀਜ਼ਾਂ 'ਚ ਲਿਪਤ ਸੀ। ਕੁੱਲ ਪਾਬੰਦੀਸ਼ੁਦਾ ਅਕਾਊਂਟਸ 'ਚੋਂ ਕੰਪਨੀ ਨੇ ਖੁਦ 24 ਲੱਖ ਖਾਤਿਆਂ ਨੂੰ ਬਿਨਾਂ ਕਿਸੇ ਸ਼ਿਕਾਇਤ ਦੇ ਬੈਨ ਕਰ ਦਿੱਤਾ ਹੈ।
ਜੇਕਰ ਤੁਸੀਂ ਵੀ ਐਪ 'ਤੇ ਕਿਸੇ ਗਲਤ ਚੀਜ਼ ਦਾ ਪ੍ਰਚਾਰ ਕਰ ਰਹੇ ਹੋ ਜਾਂ ਅਜਿਹੀ ਗਤੀਵਿਧੀ ਵਿੱਚ ਸ਼ਾਮਲ ਹੋ ਰਹੇ ਹੋ ਤਾਂ ਕੰਪਨੀ ਦੁਆਰਾ ਤੁਹਾਡੇ ਖਾਤੇ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਇਸ ਪਲੇਟਫਾਰਮ ਦੀ ਚੰਗੀ ਵਰਤੋਂ ਕਰੋ ਅਤੇ ਕੰਪਨੀ ਦੁਆਰਾ ਬਣਾਏ ਨਿਯਮਾਂ ਦੀ ਪਾਲਣਾ ਕਰੋ। ਭਾਰਤ ਵਿੱਚ WhatsApp ਦੇ 500 ਮਿਲੀਅਨ ਤੋਂ ਵੱਧ ਐਕਟਿਵ ਯੂਜਰ ਹਨ ਅਤੇ ਅੱਜ ਹਰ ਕੋਈ ਇਸ ਐਪ ਰਾਹੀਂ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ।
ਮਾਰਚ ਮਹੀਨੇ 'ਚ ਬੈਨ ਹੋਏ ਸੀ ਐਨੇ ਅਕਾਊਂਟ
ਪਿਛਲੇ ਮਹੀਨੇ ਕੰਪਨੀ ਨੇ 45,97,400 ਅਕਾਊਂਟਸ ਨੂੰ ਬੈਨ ਕੀਤਾ ਸੀ, ਜਿਨ੍ਹਾਂ 'ਚੋਂ 12,98,000 ਖਾਤਿਆਂ ਨੂੰ ਕੰਪਨੀ ਨੇ ਬਿਨਾਂ ਕਿਸੇ ਸ਼ਿਕਾਇਤ ਦੇ ਹੀ ਬੈਨ ਕਰ ਦਿੱਤਾ ਸੀ। ਕੰਪਨੀ ਨੂੰ ਮਾਰਚ 'ਚ 4,720 ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ 'ਚੋਂ 4,316 ਸ਼ਿਕਾਇਤਾਂ ਅਕਾਊਂਟ ਬੈਨ ਦੀਆਂ ਸਨ ਅਤੇ ਕੰਪਨੀ ਨੇ ਇਨ੍ਹਾਂ 'ਚੋਂ 553 ਖਿਲਾਫ ਕਾਰਵਾਈ ਕੀਤੀ ਸੀ।
ਇਹ ਵੀ ਪੜ੍ਹੋ : ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਕਈ ਸ਼ਹਿਰਾਂ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਵੇਖੋ ਤਾਜ਼ਾ ਰੇਟ
ਹਾਲ ਹੀ 'ਚ ਲਾਂਚ ਹੋਇਆ ਹੈ ਇਹ ਫੀਚਰ
ਹਾਲ ਹੀ 'ਚ ਲਾਂਚ ਹੋਇਆ ਹੈ ਇਹ ਫੀਚਰ
ਐਪ 'ਤੇ ਲੋਕਾਂ ਦੀ ਗੋਪਨੀਯਤਾ ਨੂੰ ਹੋਰ ਬਿਹਤਰ ਬਣਾਉਣ ਲਈ WhatsApp ਨੇ ਹਾਲ ਹੀ ਵਿੱਚ ਗਲੋਬਲ ਪੱਧਰ 'ਤੇ ਚੈਟ ਲਾਕ ਫੀਚਰ ਨੂੰ ਰੋਲਆਊਟ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਆਪਣੀ ਚੈਟ ਨੂੰ ਦੂਜਿਆਂ ਤੋਂ ਲੁਕਾ ਸਕਦੇ ਹਨ। ਚੈਟ ਲਾਕ ਫੀਚਰ ਦੀ ਵਰਤੋਂ ਕਰਨ ਲਈ, ਤੁਹਾਨੂੰ ਉਸ ਉਪਭੋਗਤਾ ਦੇ ਪ੍ਰੋਫਾਈਲ 'ਤੇ ਜਾਣਾ ਹੋਵੇਗਾ ਜਿਸ ਦੀ ਚੈਟ ਤੁਸੀਂ ਦੂਜਿਆਂ ਤੋਂ ਲੁਕਾਉਣਾ ਚਾਹੁੰਦੇ ਹੋ। ਫਿੰਗਰਪ੍ਰਿੰਟ ਦੀ ਮਦਦ ਨਾਲ ਤੁਸੀਂ ਚੈਟ ਨੂੰ ਲਾਕ ਕਰ ਸਕੋਗੇ। ਚੈਟ ਨੂੰ ਲਾਕ ਕਰਨ 'ਤੇ ਇਸ ਨੂੰ ਇੱਕ ਵੱਖਰੇ ਫੋਲਡਰ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਕੋਈ ਵੀ ਇਸ ਚੈਟ ਨਾਲ ਸਬੰਧਤ ਅਪਡੇਟਾਂ ਨੂੰ ਨਹੀਂ ਦੇਖ ਸਕੇਗਾ। ਇਸ ਚੈਟ ਨਾਲ ਸਬੰਧਤ ਅਪਡੇਟਸ ਨੋਟੀਫਿਕੇਸ਼ਨ ਪੈਨਲ ਵਿੱਚ ਵੀ ਦਿਖਾਈ ਨਹੀਂ ਦੇਣਗੇ। ਯਾਨੀ ਇਹ ਪੂਰੀ ਤਰ੍ਹਾਂ ਪ੍ਰਾਈਵੇਟ ਰਹੇਗੀ ।