5 whatsapp Mistakes can send jail: WhatsApp ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਦੇ ਜ਼ਰੀਏ ਲੋਕ ਇਕ-ਦੂਜੇ ਨੂੰ ਸੰਦੇਸ਼ ਅਤੇ ਤਸਵੀਰਾਂ ਭੇਜਦੇ ਹਨ। ਇੱਥੋਂ ਤੱਕ ਕਿ ਇਸ 'ਤੇ ਵੀਡੀਓ ਕਾਲ ਵੀ ਕੀਤੀ ਜਾ ਸਕਦੀ ਹੈ। ਲੋਕ ਵਟਸਐਪ 'ਤੇ ਗਰੁੱਪ ਬਣਾਉਂਦੇ ਹਨ ਅਤੇ ਇਸ 'ਚ ਕਈ ਤਰ੍ਹਾਂ ਦੇ ਮੈਸੇਜ ਭੇਜੇ ਜਾਂਦੇ ਹਨ। ਪਰ WhatsApp 'ਤੇ ਕੁਝ ਗਲਤੀਆਂ ਕਰਨਾ ਉਪਭੋਗਤਾ ਲਈ ਮਹਿੰਗਾ ਵੀ ਪੈ ਸਕਦਾ ਹੈ। ਉਸ ਦਾ ਵਟਸਐਪ ਅਕਾਊਂਟ ਬੈਨ ਹੋ ਸਕਦਾ ਹੈ। ਇੱਥੋਂ ਤੱਕ ਕਿ ਕੁਝ ਗਲਤੀਆਂ ਜੇਲ ਵੀ ਲਿਜਾ ਸਕਦੀਆਂ ਹਨ। ਆਓ, ਜਾਣੀਏ ਕਿਹੜੀਆਂ ਹਨ ਉਹ 5 ਗਲਤੀਆਂ :


1. ਜੇਕਰ ਕਿਸੇ ਨੇ ਵਟਸਐਪ 'ਤੇ ਗਰੁੱਪ ਬਣਾਇਆ ਹੈ ਅਤੇ ਗਰੁੱਪ ਦਾ ਕੋਈ ਮੈਂਬਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਾ ਪਾਇਆ ਜਾਂਦਾ ਹੈ, ਤਾਂ ਪੁਲਿਸ ਗਰੁੱਪ ਐਡਮਿਨਿਸਟ੍ਰੇਟਰ ਨੂੰ ਟ੍ਰੈਕ ਕਰ ਕੇ ਉਸ ਨੂੰ ਜੇਲ੍ਹ ਭੇਜ ਸਕਦੀ ਹੈ।



2. ਜੇਕਰ ਕੋਈ ਮਹਿਲਾ ਵਟਸਐਪ 'ਤੇ ਪਰੇਸ਼ਾਨੀ ਦੀ ਸ਼ਿਕਾਇਤ ਕਰਦੀ ਹੈ ਤਾਂ ਅਜਿਹੀ ਸਥਿਤੀ 'ਚ ਪੁਲਸ ਉਸ ਯੂਜ਼ਰ ਨੂੰ ਗ੍ਰਿਫਤਾਰ ਕਰ ਸਕਦੀ ਹੈ।



3. WhatsApp 'ਤੇ ਭੁੱਲ ਕੇ ਵੀ ਕਿਸੀ ਨੂੰ ਅਸ਼ਲੀਲ ਕਲਿੱਪ, ਚਾਈਲਡ ਪੋਰਨ, ਤਸਵੀਰਾਂ ਜਾਂ ਅਸ਼ਲੀਲ ਸਮੱਗਰੀ ਸਾਂਝਾ ਨਾ ਕਰੋ। ਅਸ਼ਲੀਲ ਸਮੱਗਰੀ ਭੇਜਣ ਲਈ ਖਾਤੇ ਨੂੰ ਤੁਰੰਤ ਬਲੌਕ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਜੇਕਰ ਕੋਈ ਯੂਜ਼ਰ ਚਾਈਲਡ ਪੋਰਨ ਕੰਟੈਂਟ ਭੇਜਦਾ ਜਾਂ ਫਾਰਵਰਡ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ। 


 


4. ਜੇਕਰ ਕੋਈ ਯੂਜ਼ਰ ਕਿਸੇ ਦਾ ਵਟਸਐਪ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਹ ਵੀ ਵੱਡਾ ਅਪਰਾਧ ਹੈ। ਜੇਕਰ ਕੋਈ ਤੁਹਾਡਾ ਵਟਸਐਪ ਅਕਾਊਂਟ ਹੈਕ ਕਰਦਾ ਹੈ ਜਾਂ ਹੈਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਤੁਸੀਂ ਇਸ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕਰ ਸਕਦੇ ਹੋ। ਇਸ ਤੋਂ ਬਾਅਦ ਵਟਸਐਪ ਅਕਾਊਂਟ ਹੈਕ ਕਰਨ ਵਾਲੇ ਦੋਸ਼ੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਸਕਦਾ ਹੈ।


 


5. ਵਟਸਐਪ 'ਤੇ ਦੰਗਾਕਾਰੀ ਜਾਂ ਫਿਰਕੂ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਨਾ ਵੀ ਅਪਰਾਧ ਹੈ। ਅਜਿਹੇ ਮੈਸੇਜ ਭੇਜਣ ਵਾਲੇ ਯੂਜ਼ਰ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਵੀ ਇਸ ਸਬੰਧੀ ਸਖ਼ਤ ਹੋ ਗਈ ਹੈ। ਸੁਰੱਖਿਆ ਏਜੰਸੀਆਂ ਦੀ ਸ਼ਿਕਾਇਤ 'ਤੇ ਅਜਿਹੇ ਯੂਜ਼ਰਸ ਦੇ ਵਟਸਐਪ ਅਕਾਊਂਟਸ ਨੂੰ ਬੈਨ ਕੀਤਾ ਜਾ ਸਕਦਾ ਹੈ।