ਵਟਸਐਪ ਅੱਜ ਦੁਨੀਆ ਦੀ ਸਭ ਤੋਂ ਲੋਕਪ੍ਰਿਯ ਮੈਸੇਜਿੰਗ ਐਪਸ ਵਿੱਚੋਂ ਇੱਕ ਹੈ। ਮੈਟਾ ਦੀ ਇਹ ਐਪ ਦੁਨੀਆ ਭਰ ਵਿੱਚ ਲਗਭਗ 2.7 ਅਰਬ ਯੂਜ਼ਰਾਂ ਦੁਆਰਾ ਵਰਤੀ ਜਾਂਦੀ ਹੈ। ਹਰ ਰੋਜ਼ ਇਸ ਪਲੇਟਫਾਰਮ ਰਾਹੀਂ 100 ਅਰਬ ਤੋਂ ਵੱਧ ਸੰਦੇਸ਼ ਭੇਜੇ ਜਾਂਦੇ ਹਨ ਅਤੇ 10 ਕਰੋੜ ਤੋਂ ਵੱਧ ਆਵਾਜ਼ੀ ਕਾਲਾਂ ਕੀਤੀਆਂ ਜਾਂਦੀਆਂ ਹਨ। ਕੇਵਲ ਭਾਰਤ ਵਿੱਚ ਹੀ ਇਸਦੇ 535 ਮਿਲੀਅਨ ਤੋਂ ਵੱਧ ਐਕਟਿਵ ਯੂਜ਼ਰ ਹਨ, ਜਿਸ ਕਰਕੇ ਇਹ ਦੇਸ਼ ਵਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਬਣ ਚੁੱਕਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿਥੇ ਵਟਸਐਪ ਜਾਂ ਤਾਂ ਪੂਰੀ ਤਰ੍ਹਾਂ ਪਾਬੰਦੀ ਹੇਠ ਹੈ ਜਾਂ ਬਹੁਤ ਹੀ ਸਖ਼ਤ ਤਰੀਕੇ ਨਾਲ ਸੀਮਤ ਹੈ?

ਇਸ ਪਾਬੰਦੀ ਦੇ ਪਿੱਛੇ ਕਾਰਨ

ਇਨ੍ਹਾਂ ਪਾਬੰਦੀਆਂ ਦੇ ਪਿੱਛੇ ਮੁੱਖ ਕਾਰਨ ਹਨ – ਰਾਜਨੀਤਿਕ ਨਿਯੰਤਰਣ, ਸੁਰੱਖਿਆ ਸੰਬੰਧੀ ਚਿੰਤਾਵਾਂ ਅਤੇ ਦੇਸੀ ਟੈਲੀਕਾਮ ਉਦਯੋਗ ਦੀ ਰਾਖੀ। ਹਾਲਾਂਕਿ VPN ਵਰਗੇ ਵਿਕਲਪਾਂ ਰਾਹੀਂ ਇਨ੍ਹਾਂ ਪਾਬੰਦੀਆਂ ਨੂੰ ਕੁਝ ਹੱਦ ਤੱਕ ਪਾਰ ਕੀਤਾ ਜਾ ਸਕਦਾ ਹੈ, ਪਰ ਇਹ ਵਟਸਐਪ ਦੇ "Simple and fast use" ਨੂੰ ਮੁਸ਼ਕਲ ਬਣਾ ਦਿੰਦੇ ਹਨ।

ਉਹ ਦੇਸ਼ ਜਿੱਥੇ WhatsApp 'ਤੇ ਪਾਬੰਦੀ ਜਾਂ ਸਖਤ ਰੋਕ ਹੈ:

ਚੀਨਚੀਨ ਦਾ ਕੁਖਿਆਤ "ਗ੍ਰੇਟ ਫਾਇਰਵਾਲ" ਵਿਦੇਸ਼ੀ ਵੈੱਬਸਾਈਟਾਂ ਅਤੇ ਐਪਾਂ 'ਤੇ ਕੜੀ ਨਿਗਰਾਨੀ ਅਤੇ ਨਿਯੰਤਰਣ ਰੱਖਦਾ ਹੈ। WhatsApp ਉੱਥੇ ਪੂਰੀ ਤਰ੍ਹਾਂ ਬੈਨ ਹੈ। ਇਸਦਾ ਮਕਸਦ ਹੈ ਜਾਣਕਾਰੀ 'ਤੇ ਸਰਕਾਰੀ ਨਿਯੰਤਰਣ ਬਣਾਈ ਰੱਖਣਾ ਅਤੇ ਦੇਸੀ ਐਪ WeChat ਨੂੰ ਵਧਾਅ ਦੇਣਾ।

ਈਰਾਨਈਰਾਨ ਵਿੱਚ WhatsApp 'ਤੇ ਸਮੇਂ-ਸਮੇਂ 'ਤੇ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਖਾਸ ਕਰਕੇ ਜਦੋਂ ਰਾਜਨੀਤਿਕ ਹਾਲਾਤ ਤਣਾਅਪੂਰਨ ਹੋਣ। ਇਹ ਸਰਕਾਰ ਦੀ ਰਣਨੀਤੀ ਦਾ ਹਿੱਸਾ ਹੁੰਦੀ ਹੈ, ਤਾਂ ਜੋ ਲੋਕਾਂ ਦੀ ਗੱਲਬਾਤ ਅਤੇ ਜਾਣਕਾਰੀ ਦੇ ਸਰੋਤਾਂ 'ਤੇ ਨਿਯੰਤਰਣ ਰੱਖਿਆ ਜਾ ਸਕੇ।

ਉਹ ਦੇਸ਼ ਜਿੱਥੇ WhatsApp 'ਤੇ ਪਾਬੰਦੀਆਂ ਹਨ:

ਸੰਯੁਕਤ ਅਰਬ ਅਮੀਰਾਤ (UAE)UAE ਵਿੱਚ WhatsApp ਦੇ ਟੈਕਸਟ ਮੈਸੇਜ ਭੇਜਣ ਵਾਲਾ ਫੀਚਰ ਤਾਂ ਚਲਦਾ ਹੈ, ਪਰ ਵੌਇਸ ਅਤੇ ਵੀਡੀਓ ਕਾਲਿੰਗ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਦਾ ਕਾਰਨ ਦੇਸੀ ਟੈਲੀਕੌਮ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਕਤਰਕਤਰ ਵਿੱਚ ਵੀ WhatsApp ਦੀ ਕਾਲਿੰਗ ਸੁਵਿਧਾ ਉੱਤੇ ਰੋਕ ਲੱਗੀ ਹੋਈ ਹੈ। ਸਿਰਫ਼ ਮੈਸੇਜ ਭੇਜਣ ਦੀ ਆਗਿਆ ਹੈ। ਇਹ ਰੋਕ ਵੀ ਸਥਾਨਕ ਟੈਲੀਕੌਮ ਕੰਪਨੀਆਂ ਦੀ ਆਮਦਨ ਨੂੰ ਬਚਾਉਣ ਲਈ ਲਾਈ ਗਈ ਹੈ।

ਸੀਰੀਆਸੀਰੀਆ ਦੀ ਸਰਕਾਰ ਇੰਟਰਨੈੱਟ 'ਤੇ ਸਖ਼ਤ ਨਿਯੰਤਰਣ ਰੱਖਦੀ ਹੈ। ਉੱਥੇ WhatsApp ਪੂਰੀ ਤਰ੍ਹਾਂ ਰੋਕਿਆ ਗਿਆ ਹੈ ਤਾਂ ਜੋ ਲੋਕਾਂ ਤੱਕ ਬਾਹਰਲੀ ਜਾਣਕਾਰੀ ਨਾ ਪਹੁੰਚ ਸਕੇ।

ਉੱਤਰ ਕੋਰੀਆਉੱਤਰ ਕੋਰੀਆ ਸ਼ਾਇਦ ਦੁਨੀਆਂ ਦਾ ਸਭ ਤੋਂ ਸਖ਼ਤ ਇੰਟਰਨੈੱਟ ਨਿਯੰਤਰਣ ਵਾਲਾ ਦੇਸ਼ ਹੈ। ਉੱਥੇ ਆਮ ਨਾਗਰਿਕਾਂ ਨੂੰ ਗਲੋਬਲ ਇੰਟਰਨੈੱਟ ਤੱਕ ਪਹੁੰਚ ਹੀ ਨਹੀਂ ਹੈ ਅਤੇ WhatsApp ਵਰਗੀਆਂ ਐਪਾਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ।