WhatsApp ਇੱਕ ਵਾਰ ਫਿਰ ਆਪਣੇ ਯੂਜ਼ਰਸ ਲਈ ਇੱਕ ਨਵਾਂ ਅਤੇ ਬਹੁਤ ਹੀ ਸ਼ਾਨਦਾਰ ਫੀਚਰ ਲੈ ਕੇ ਆ ਰਿਹਾ ਹੈ। ਇਸ ਵਾਰ ਕੰਪਨੀ ਇੱਕ AI-ਪਾਵਰਡ ਫੀਚਰ ‘Quick Recap’ ਨੂੰ ਟੈਸਟ ਕਰ ਰਹੀ ਹੈ, ਜਿਸ ਨਾਲ ਤੁਹਾਨੂੰ ਚੈਟ ਫਰੋਲਣੀ ਨਹੀਂ ਪਵੇਗੀ।
ਇਹ ਨਵਾਂ ਫੀਚਰ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਮਦਦਗਾਰ ਸਾਬਤ ਹੋਵੇਗਾ ਜੋ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਰੁੱਝੇ ਰਹਿੰਦੇ ਹਨ ਅਤੇ ਲੰਬੀਆਂ ਚੈਟਸ ਨੂੰ ਸਕ੍ਰੌਲ ਕਰਨ ਦਾ ਸਮਾਂ ਨਹੀਂ ਲੱਭ ਪਾਉਂਦੇ ਹਨ। ‘Quick Recap’ ਫੀਚਰ ਦੀ ਮਦਦ ਨਾਲ, ਯੂਜ਼ਰਸ ਕੁਝ ਸਕਿੰਟਾਂ ਵਿੱਚ ਆਪਣੇ Unread Messages ਦੀ ਸਮਰੀ ਕੁਝ ਸਮੇਂ ਵਿੱਚ ਹੀ ਪ੍ਰਾਪਤ ਕਰ ਸਕਣਗੇ। ਯਾਨੀ, ਜੇਕਰ ਇੱਕ ਚੈਟ ਵਿੱਚ ਸੈਂਕੜੇ ਮੈਸੇਜ ਆਏ ਹਨ, ਤਾਂ ਹੁਣ ਹਰੇਕ ਨੂੰ ਪੜ੍ਹਨ ਦੀ ਲੋੜ ਨਹੀਂ ਪਵੇਗੀ - ਵਟਸਐਪ ਖੁਦ ਤੁਹਾਨੂੰ ਉਸ ਚੈਟ ਦੀ Summary ਦੱਸ ਦੇਵੇਗਾ।
WhatsApp ਨੇ ਕਿਹਾ ਕਿ ਇਹ ਫੀਚਰ Meta Private Processing ਤਕਨਾਲੋਜੀ 'ਤੇ ਆਧਾਰਿਤ ਹੈ। ਇਸਦਾ ਮਤਲਬ ਹੈ ਕਿ ਤੁਹਾਡੀ ਚੈਟ ਪੂਰੀ ਤਰ੍ਹਾਂ ਪ੍ਰਾਈਵੇਟ ਅਤੇ ਐਂਡ-ਟੂ-ਐਂਡ ਇਨਕ੍ਰਿਪਟਡ ਰਹੇਗੀ। Meta ਜਾਂ WhatsApp ਨੂੰ ਤੁਹਾਡਾ ਡੇਟਾ Readble Form ਵਿੱਚ ਨਹੀਂ ਮਿਲੇਗਾ। ਹਾਲਾਂਕਿ, ‘Advanced Chat Privacy’ ਦੇ ਤਹਿਤ ਸੁਰੱਖਿਅਤ ਚੈਟਸ ਨੂੰ ਇਸ ਫੀਚਰ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।
ਕਦੋਂ ਹੋਵੇਗਾ ਲਾਂਚ?
Quick Recap ਫੀਚਰ ਇਸ ਸਮੇਂ ਡਿਵਲੈਪਮੈਂਟ ਸਟੇਜ 'ਤੇ ਹੈ ਅਤੇ ਇਸਨੂੰ Android ਬੀਟਾ ਵਰਜ਼ਨ 2.25.21.12 ਵਿੱਚ ਦੇਖਿਆ ਗਿਆ ਹੈ। ਇਸਨੂੰ ਜਲਦੀ ਹੀ ਬੀਟਾ ਉਪਭੋਗਤਾਵਾਂ ਲਈ ਰੋਲ ਆਊਟ ਕੀਤਾ ਜਾਵੇਗਾ। ਇਸ ਤੋਂ ਬਾਅਦ, ਸਾਰੇ ਐਂਡਰਾਇਡ ਉਪਭੋਗਤਾਵਾਂ ਨੂੰ ਇਹ ਫੀਚਰ ਸਟੇਬਲ ਅਪਡੇਟ ਰਾਹੀਂ ਮਿਲਣਾ ਸ਼ੁਰੂ ਹੋ ਜਾਵੇਗਾ। ਫਿਲਹਾਲ, iOS ਉਪਭੋਗਤਾਵਾਂ ਲਈ ਕੋਈ ਡੈਡਲਾਈਨ ਨਹੀਂ ਦੱਸੀ ਗਈ ਹੈ।
WhatsApp ਦਾ Quick Recap ਫੀਚਰ ਕਿਉਂ ਹੈ ਖਾਸ?
1.ਸਮੇਂ ਦੀ ਬੱਚਤ
ਹੁਣ ਲੰਬੀਆਂ ਚੈਟਸ ਨੂੰ ਸਕ੍ਰੋਲ ਕਰਨ ਦੀ ਕੋਈ ਲੋੜ ਨਹੀਂ ਹੈ, ਹੁਣ ਤੁਹਾਨੂੰ ਇੱਕ ਮੈਸੇਜ ਵਿੱਚ ਹੀ ਸਾਰੇ ਮੈਸੇਜ ਦਾ ਪਤਾ ਲੱਗ ਜਾਵੇਗਾ।
2. ਲੰਬੀਆਂ ਚੈਟਸ ਪੜ੍ਹਨ ਦੀ ਕੋਈ ਲੋੜ ਨਹੀਂ
ਜੇਕਰ ਇੱਕ ਚੈਟ ਵਿੱਚ ਬਹੁਤ ਸਾਰੇ ਮੈਸੇਜ ਆਏ ਹਨ, ਤਾਂ AI ਖੁਦ ਤੁਹਾਨੂੰ ਇਸਦਾ ਸਾਰ ਦੱਸੇਗਾ।
3. ਤੁਰੰਤ ਮਿਲੇਗੀ Summary
Unread ਸੁਨੇਹਿਆਂ ਦਾ ਪੂਰਾ ਸਾਰ ਤੁਰੰਤ ਉਪਲਬਧ ਹੋਵੇਗਾ, ਤਾਂ ਜੋ ਤੁਸੀਂ ਮਹੱਤਵਪੂਰਨ ਚੀਜ਼ਾਂ ਨੂੰ ਜਲਦੀ ਸਮਝ ਸਕੋ।
4. ਬਿਹਤਰ ਚੈਟ ਅਨੁਭਵ
ਇਹ ਵਿਸ਼ੇਸ਼ਤਾ ਚੈਟਿੰਗ ਨੂੰ ਆਸਾਨ, ਤੇਜ਼ ਅਤੇ ਸਮਾਰਟ ਬਣਾ ਦੇਵੇਗੀ।