WhatsApp new feature: ਸੋਸ਼ਲ ਮੀਡੀਆ ਨੇ ਦੁਨੀਆ ਵਿੱਚ ਆਪਣੀ ਇੱਕ ਪ੍ਰਮੁੱਖ ਪਹਿਚਾਣ ਬਣਾ ਲਈ ਹੈ। ਵਟਸਐਪ ਨਿੱਜੀ ਜ਼ਿੰਦਗੀ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤੱਕ ਕਈ ਕੰਮਾਂ ਵਿੱਚ ਸਾਡੀ ਮਦਦ ਕਰਦਾ ਹੈ। ਦੁਨੀਆ ਭਰ ਵਿੱਚ 200 ਕਰੋੜ ਤੋਂ ਵੱਧ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ, ਇਸ ਲਈ ਕੰਪਨੀ ਲੋਕਾਂ ਦੀ ਸਹੂਲਤ ਲਈ ਸਮੇਂ-ਸਮੇਂ 'ਤੇ ਨਵੀਂ ਅਪਡੇਟਸ ਕਰਦਾ ਰਹਿੰਦਾ ਹੈ। ਵਟਸਐਪ ਹੁਣ ਆਪਣੇ ਯੂਜ਼ਰਸ ਲਈ ਇਕ ਨਵਾਂ ਪ੍ਰਾਈਵੇਸੀ ਫੀਚਰ ਲਿਆ ਰਿਹਾ ਹੈ।


 


ਵਟਸਐਪ ਨੇ ਕੁਝ ਸਮਾਂ ਪਹਿਲਾਂ ਆਪਣੇ ਗ੍ਰਾਹਕਾਂ ਲਈ ਚੈਟ ਲਾਕ ਫੀਚਰ ਲੌਂਚ ਕੀਤਾ ਹੈ । ਪਹਿਲਾਂ  ਇਹ ਫੀਚਰ ਸਿਰਫ ਐਂਡ੍ਰਾਇਡ ਅਤੇ ਆਈਓਐਸ ਡਿਵਾਈਸ ਲਈ ਲਿਆਂਦਾ ਗਿਆ ਸੀ ਪਰ ਹੁਣ ਕੰਪਨੀ ਇਸ 'ਚ ਵੱਡਾ ਅਪਡੇਟ ਲਿਆਉਣ ਜਾ ਰਹੀ ਹੈ। WhatsApp ਅਜਿਹੇ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਰਾਹੀਂ ਤੁਸੀਂ ਲਿੰਕਡ ਡਿਵਾਈਸ 'ਤੇ ਵੀ ਚੈਟ ਲਾਕ ਨੂੰ ਐਕਟੀਵੇਟ ਕਰ ਸਕੋਗੇ। 


WhatsApp Fraud: ਵਟਸਐਪ ਚਲਾਉਣ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ ਚੇਤਾਵਨੀ! ਤੁਰੰਤ ਹੋ ਜਾਓ ਸਾਵਧਾਨ, ਨਹੀਂ ਤਾਂ...


 


Wabetainfo ਨੇ ਜਾਣਕਾਰੀ ਦਿੱਤੀ 


ਵਟਸਐਪ ਦੇ ਆਉਣ ਵਾਲੇ ਫੀਚਰ ਦੀ ਜਾਣਕਾਰੀ ਕੰਪਨੀ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਮਸ਼ਹੂਰ ਵੈੱਬਸਾਈਟ Wabetinfo ਨੇ ਦਿੱਤੀ ਹੈ। ਇਸਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ WhatsApp ਦਾ Android 2.24.8.4 ਬੀਟਾ ਅਪਡੇਟ ਗੂਗਲ ਪਲੇ ਸਟੋਰ ਵਿੱਚ ਦੇਖਿਆ ਗਿਆ ਹੈ, ਜਿਸ ਵਿੱਚ ਲਿੰਕਡ ਡਿਵਾਈਸਾਂ ਲਈ ਚੈਟ ਲਾਕ ਦੀ ਵਿਸ਼ੇਸ਼ਤਾ ਪਾਈ ਗਈ ਹੈ। ਵਟਸਐਪ ਦੇ ਇਸ ਨਵੇਂ ਅਪਡੇਟ ਤੋਂ ਪਤਾ ਚੱਲਦਾ ਹੈ ਕਿ ਹੁਣ ਯੂਜ਼ਰਸ ਪ੍ਰਾਇਮਰੀ ਡਿਵਾਈਸ ਦੇ ਨਾਲ ਲਿੰਕਡ ਡਿਵਾਈਸ 'ਤੇ ਚੈਟ ਲਾਕ ਰਾਹੀਂ ਆਪਣੀਆਂ ਨਿੱਜੀ ਚੈਟਾਂ ਨੂੰ ਪੂਰੀ ਤਰ੍ਹਾਂ ਸੈਫ ਰੱਖ ਸਕਣਗੇ। ਚੈਟ ਲਾਕ ਵਿੱਚ, ਤੁਸੀਂ ਸੀਕ੍ਰੇਟ ਕੋਡ ਰਾਹੀਂ  ਚੈਟ ਨੂੰ ਲਾਕ ਕਰ ਸਕਦੇ ਹੋ ।


 


ਵੌਇਸ ਮੈਸੇਜ ਲਈ ਨਵਾਂ ਫੀਚਰ ਆ ਰਿਹਾ 


ਵਟਸਐਪ ਦਾ ਚੈਟਲਾਕ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। ਜਲਦੀ ਹੀ ਇਸ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਜਾਵੇਗਾ ਤੇ ਇਸ ਦਾ ਸਟੇਬਲ ਵਰਜ਼ਨ ਸਾਰੇ ਯੂਜ਼ਰਸ ਲਈ ਰਿਲੀਜ਼ ਕੀਤਾ ਜਾਵੇਗਾ।ਵਟਸਐਪ ਇਕ ਅਜਿਹਾ ਫੀਚਰ ਲੈ ਕੇ ਆ ਰਿਹਾ ਹੈ, ਜਿਸ 'ਚ ਜੇਕਰ ਤੁਸੀਂ ਕਿਸੇ ਵੌਇਸ ਮੈਸੇਜ 'ਤੇ ਟੈਪ ਕਰਦੇ ਹੋ ਤਾਂ ਉਸ ਦਾ ਟ੍ਰਾਂਸਕ੍ਰਿਪਸ਼ਨ ਉਸ ਦੇ ਹੇਠਾਂ ਲਿਖਿਆ ਦਿਖਾਈ ਦੇਵੇਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।